ਮਾਡਲ ਨੇ ਕਿੰਮ ਕਾਰਦਾਸ਼ੀਅਨ ਵਰਗਾ ਦਿਖਣ ਲਈ ਖਰਚੇ 6 ਲੱਖ ਡਾਲਰ, ਹੋਇਆ ਇਹ ਹਾਲ
29 ਸਾਲਾ ਮਾਡਲ ਨੇ ਮਸ਼ਹੂਰ ਹਸਤੀਆਂ ਦੀ ਨਕਲ ਕਰਨ ਦੀ ਕੋਸ਼ਿਸ਼ 'ਚ 40 ਕਾਸਮੈਟਿਕ ਸਰਜਰੀਆਂ ਕਰਾ ਲਈਆਂ। ਹੁਣ ਮਾਡਲ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਦੂਜਿਆਂ ਵਰਗਾ ਬਣਨ `ਚ ਖੁਸ਼ੀ ਨਹੀਂ ਮਿਲਦੀ। ਇਨਸਾਨ ਨੂੰ ਹਮੇਸ਼ਾ ਖੁਦ ਤੋਂ ਸੰਤੁਸ਼ਟ ਰਹਿਣਾ ਚਾਹੀਦਾ ਹੈ

Model Spent 600K To Look Like Kim Kardashian: ਵਰਸਾਚੇ ਬਰਾਂਡ ਦੀ ਮਾਡਲ ਜੈਨੀਫ਼ਰ ਪੈਂਪਲੋਨਾ ਨੇ ਕੁੱਝ ਅਜਿਹਾ ਕੀਤਾ, ਜਿਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਇਸ ਮਾਡਲ ਨੇ ਕਿੰਮ ਕਾਰਦਾਸ਼ੀਅਨ ਵਰਗੀ ਲੁੱਕਸ ਹਾਸਲ ਕਰਨ ਲਈ ਖੁਦ `ਤੇ 6 ਲੱਖ ਡਾਲਰ ਖਰਚ ਕੀਤੇ। ਦੂਜੇ ਸ਼ਬਦਾਂ ਵਿੱਚ ਇਸ ਮਾਡਲ ਨੇ ਕਿੰਮ ਕਾਰਦਾਸ਼ੀਅਨ ਵਰਗੀ ਦਿਖਣ ਲਈ 6 ਲੱਖ ਡਾਲਰ ਖਰਚ ਕਰਕੇ ਪਲਾਸਟਿਕ ਸਰਜਰੀ ਕਰਵਾਈ ਸੀ, ਪਰ ਹਾਲਾਤ ਕੁੱਝ ਅਜਿਹੇ ਬਣ ਗਏ ਕਿ ਹੁਣ ਉਹ ਆਪਣੀ ਪੁਰਾਣੀ ਲੁੱਕ `ਚ ਵਾਪਸ ਆਉਣ ਲਈ ਸੰਘਰਸ਼ ਕਰ ਰਹੀ ਹੈ। ਇਸ ਦੇ ਲਈ ਮਾਡਲ ਨੇ ਸਵਾ ਲੱਖ ਡਾਲਰ ਹੋਰ ਖਰਚ ਕਰ ਦਿਤੇ ਹਨ।
View this post on Instagram
ਨਿਊ ਯਾਰਕ ਪੋਸਟ ਦੀ ਖਬਰ ਦੇ ਮੁਤਾਬਕ, 29 ਸਾਲਾ ਮਾਡਲ ਨੇ ਮਸ਼ਹੂਰ ਹਸਤੀਆਂ ਦੀ ਨਕਲ ਕਰਨ ਦੀ ਕੋਸ਼ਿਸ਼ ਵਿੱਚ 12 ਸਾਲਾਂ `ਚ 40 ਕਾਸਮੈਟਿਕ ਸਰਜਰੀਆਂ ਕਰਾ ਲਈਆਂ ਹਨ। ਪਰ ਹੁਣ ਇਸ ਮਾਡਲ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਦੂਜਿਆਂ ਵਰਗਾ ਬਣਨ `ਚ ਕੋਈ ਖੁਸ਼ੀ ਨਹੀਂ ਮਿਲਦੀ। ਇਨਸਾਨ ਨੂੰ ਹਮੇਸ਼ਾ ਖੁਦ ਤੋਂ ਸੰਤੁਸ਼ਟ ਰਹਿਣਾ ਚਾਹੀਦਾ ਹੈ।
ਆਪਣੀ ਕਿੰਮ ਕਾਰਦਾਸ਼ੀਅਨ ਲੁਕਸ ਬਾਰੇ ਗੱਲ ਕਰਦਿਆਂ ਜੈਨੀਫ਼ਰ ਨੇ ਦਸਿਆ ਕਿ ਉਹ ਜਿਥੇ ਵੀ ਜਾਂਦੀ ਸੀ ਲੋਕ ਉਸ ਨੂੰ ਕਿੰਮ ਕਾਰਦਾਸ਼ੀਅਨ ਕਹਿ ਕੇ ਬੁਲਾਉਂਦੇ। ਪਹਿਲਾਂ ਪਹਿਲ ਉਸ ਨੂੰ ਬਹੁਤ ਖੁਸ਼ੀ ਮਿਲੀ। ਪਰ ਹੌਲੀ ਹੌਲੀ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਉਹ ਜਿਹੋ ਜਿਹੀ ਦਿਖਦੀ ਸੀ, ਬਹੁਤ ਵਧੀਆ ਸੀ। ਕਿੰਮ ਬਣਨ ਦੇ ਚੱਕਰ `ਚ ਉਸ ਨੇ ਆਪਣੇ ਆਪ ਨੂੰ ਗਵਾ ਦਿਤਾ ਹੈ।
ਅੱਗੇ ਮਾਡਲ ਦਸਦੀ ਹੈ ਕਿ ਫ਼ਿਰ ਉਸ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਪੁਰਾਣੇ ਲੁੱਕ `ਚ ਵਾਪਸ ਆਵੇਗੀ। ਇਸ ਦੇ ਲਈ ਉਸ ਨੇ ਸਵਾ ਲੱਖ ਡਾਲਰ ਖਰਚ ਕਰਕੇ ਅਪਰੇਸ਼ਨ ਕਰਾਇਆ ਹੈ, ਤਾਂ ਕਿ ਉਹ ਪਹਿਲਾਂ ਵਾਲੀ ਲੁਕਸ `ਚ ਵਾਪਸ ਆ ਸਕੇ।






















