20 ਸਾਲਾ ਨੌਜਵਾਨ ਚਰਚਾ 'ਚ, ਬਣਾਇਆ ਖੁਦ ਦਾ ਦੇਸ਼! ਸੰਭਾਲੀ ਰਾਸ਼ਟਰਪਤੀ ਦੀ ਗੱਦੀ
ਬ੍ਰਿਟੇਨ ਦੇ ਡੈਨਿਅਲ ਜੈਕਸਨ ਜੋ ਕਿ ਮਹਿਜ਼ 20 ਸਾਲ ਦਾ ਹੈ, ਉਸ ਨੇ ਆਪਣਾ ਦੇਸ਼ ਬਣਾ ਲਿਆ ਹੈ। ਇਹ ਦੁਨੀਆ ਦਾ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਦੇ ਵਿੱਚ....

20 ਸਾਲਾਂ ਦੇ ਨੌਜਵਾਨ ਕੁੱਝ ਅਜਿਹਾ ਕਰ ਦਿਖਾਇਆ ਹੈ ਜਿਸ ਬਾਰੇ ਕੋਈ ਇੰਨੀ ਛੋਟੀ ਉਮਰ ਦੇ ਵਿੱਚ ਸੋਚ ਵੀ ਨਹੀਂ ਸਕਦਾ ਹੈ। ਜੀ ਹਾਂ ਨਿੱਕੀ ਉਮਰ ਦੇ ਵਿੱਚ ਰਾਸ਼ਟਰਪਤੀ ਬਣ ਕੇ ਆਪਣਾ ਦੇਸ਼ ਬਣਾ ਲਿਆ ਹੈ। ਬ੍ਰਿਟੇਨ ਦੇ ਡੈਨਿਅਲ ਜੈਕਸਨ ਜੋ ਕਿ ਮਹਿਜ਼ 20 ਸਾਲ ਦਾ ਹੈ, ਉਸ ਨੇ ਆਪਣਾ ਦੇਸ਼ ਬਣਾ ਲਿਆ ਹੈ। ਇਹ ਦੁਨੀਆ ਦਾ ਦੂਜਾ ਸਭ ਤੋਂ ਛੋਟਾ ਦੇਸ਼ ਹੈ।
ਖੁਦ ਬਣਿਆ ਰਾਸ਼ਟਰਪਤੀ
ਅਸਲ ਵਿੱਚ, ਕਰੋਏਸ਼ੀਆ ਅਤੇ ਸਰਬੀਆ ਦੇ ਵਿਚਕਾਰ ਸਰਹੱਦੀ ਝਗੜੇ ਕਾਰਨ 125 ਏਕੜ ਜੰਗਲਾਤੀ ਇਲਾਕੇ 'ਤੇ ਕਿਸੇ ਵੀ ਦੇਸ਼ ਦਾ ਦਾਅਵਾ ਨਹੀਂ ਸੀ। ਜਦੋਂ ਜੈਕਸਨ ਨੂੰ ਇਹ ਗੱਲ ਪਤਾ ਚੱਲੀ ਤਾਂ ਉਸਨੇ ਉਸ ਇਲਾਕੇ ਨੂੰ ਆਜ਼ਾਦ ਘੋਸ਼ਿਤ ਕਰਕੇ ਖੁਦ ਨੂੰ ਉਥੇ ਦਾ ਰਾਸ਼ਟਰਪਤੀ ਐਲਾਨ ਕਰ ਦਿੱਤਾ।
ਦੁਨੀਆ ਦਾ ਦੂਜਾ ਸਭ ਤੋਂ ਛੋਟਾ ਦੇਸ਼ ਬਣ ਗਿਆ
ਇਸ ਦੇਸ਼ ਦਾ ਨਾਮ ਫ੍ਰੀ ਰਿਪਬਲਿਕ ਆਫ਼ ਵਰਡਿਸ (Free Republic of Verdis) ਹੈ। ਕਿਹਾ ਜਾ ਰਿਹਾ ਹੈ ਕਿ ਸਵਿਟਜ਼ਰਲੈਂਡ ਵੀ ਇਸ ਨੂੰ ਇੱਕ ਆਜ਼ਾਦ ਦੇਸ਼ ਵਜੋਂ ਮੰਨਤਾ ਦੇ ਸਕਦਾ ਹੈ। ਵਰਡਿਸ ਹੁਣ ਵੈਟੀਕਨ ਸਿਟੀ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਛੋਟਾ ਦੇਸ਼ ਬਣ ਗਿਆ ਹੈ। ਇੱਥੇ ਪਹੁੰਚਣ ਦਾ ਸਿਰਫ ਇੱਕੋ ਹੀ ਰਾਸਤਾ ਹੈ।
ਕਰੋਏਸ਼ੀਆ ਦੇ ਸ਼ਹਿਰ ਓਸਿਯੇਕ ਤੋਂ ਕਿਸ਼ਤੀ ਰਾਹੀਂ ਹੀ ਇੱਥੇ ਆ ਸਕਿਆ ਜਾਂਦਾ ਹੈ। ਜੈਕਸਨ ਦੱਸਦੇ ਹਨ ਕਿ ਵਰਡਿਸ ਦੇ ਚਾਰੇ ਪਾਸੇ ਜੰਗਲ ਹਨ, ਪਰ ਇੱਥੇ ਰਹਿਣਾ ਇਕ ਜਾਦੂਈ ਅਨੁਭਵ ਵਾਂਗ ਹੈ। ਇਸ ਦੇਸ਼ ਦਾ ਆਪਣਾ ਕਾਨੂੰਨ ਅਤੇ ਆਪਣੀ ਸਰਕਾਰ ਵੀ ਹੈ। ਹੁਣ ਤੱਕ 400 ਲੋਕ ਵਰਡਿਸ ਦੀ ਨਾਗਰਿਕਤਾ ਲੈ ਚੁੱਕੇ ਹਨ ਅਤੇ ਕਰੀਬ 15 ਹਜ਼ਾਰ ਲੋਕਾਂ ਨੇ ਸਿਟੀਜ਼ਨਸ਼ਿਪ ਲਈ ਅਰਜ਼ੀ ਦਿੱਤੀ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















