ਮੀਡੀਆ ਨੇ ਵਿਖਾਈ ਟਰੰਪ ਨੂੰ ਤਾਕਤ, 300 ਅਖਬਾਰਾਂ ਦਾ ਇੱਕੋ ਵੇਲੇ ਹਮਲਾ
ਨਿਊਯਾਰਕ: ਅਮਰੀਕੀ ਅਖ਼ਬਾਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉਨ੍ਹਾਂ ਦੀਆਂ ਖ਼ਬਰਾਂ ਨੂੰ ਫਰਜ਼ੀ ਤੇ ਪੱਤਰਕਾਰਾਂ ਨੂੰ ਜਨਤਾ ਦਾ ਦੁਸ਼ਮਨ ਦੱਸੇ ਜਾਣ ਖਿਲਾਫ ਸੰਪਾਦਕੀ ਲਿਖਣ ਦਾ ਫੈਸਲਾ ਕੀਤਾ ਹੈ। ਬੋਸਟਨ ਗਲੋਬ ਨੇ ਦੇਸ਼ ਦੀਆਂ ਅਖ਼ਬਾਰਾਂ ਨੂੰ ਪ੍ਰੈੱਸ ਲਈ ਖੜ੍ਹਾ ਹੋਣ ਤੇ ਅੱਜ ਇਸ ਸਬੰਧ 'ਚ ਸੰਪਾਦਕੀ ਪ੍ਰਕਾਸ਼ਿਤ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਨਿਊਯਾਰਕ ਟਾਈਮਜ਼ ਤੇ ਕੁਝ ਛੋਟੇ ਅਖ਼ਬਾਰ ਵੀ ਅੱਗੇ ਆਏ।
ਇਨ੍ਹਾਂ 'ਚ ਕਈ ਸੰਪਾਦਕੀ ਬੁੱਧਵਾਰ ਤੋਂ ਹੀ ਆਨਲਾਈਨ ਦਿਖਣੇ ਸ਼ੁਰੂ ਹੋ ਗਏ ਸਨ। ਗਲੋਬ ਨੇ ਓਪੇਡ ਸੰਪਾਦਕ ਮਾਜੋਰੀ ਪ੍ਰਿਚਰਡ ਮੁਤਾਬਕ ਕਰੀਬ 350 ਅਖਬਾਰ ਸੰਗਠਨਾਂ ਨੇ ਇਸ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਸ਼ਿਕਾਗੋ ਸਨ ਟਾਈਮਜ਼ ਨੇ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਅਮਰੀਕੀ ਜਾਣਦੇ ਹਨ ਕਿ ਟਰੰਪ ਬੇਤੁਕੀ ਗੱਲ ਕਰ ਰਹੇ ਹਨ।
ਕੁਝ ਅਖ਼ਬਾਰਾਂ ਨੇ ਆਪਣੇ ਮਾਮਲੇ ਨੂੰ ਦੱਸਣ ਲਈ ਇਤਿਹਾਸ ਤੋਂ ਮਿਲੇ ਸਬਕ ਦੀ ਵਰਤੋਂ ਕੀਤੀ ਹੈ। ਅਜਿਹੇ ਅਖ਼ਬਾਰਾਂ 'ਚ ਐਲਿਜਾਬੇਥ ਟਾਊਨ ਪੈਨ ਤੋਂ ਪ੍ਰਕਾਸ਼ਿਤ ਹੋਣ ਵਾਲਾ ਐਲਿਜਾਬੇਥ ਐਡਵੋਕੇਟ ਸ਼ਾਮਲ ਹੈ। ਨਿਊਯਾਰਕ ਟਾਈਮਜ਼ ਨੇ ਵੀ ਇਸ 'ਤੇ ਟਿੱਪਣੀ ਕੀਤੀ ਹੈ।