37 ਸਾਲਾ ਵਿਅਕਤੀ ਨੇ ਜੰਮਿਆ ਬੱਚਾ ! ਜਦੋਂ ਲੋਕਾਂ ਨੇ ਕਿਹਾ 'ਮਾਂ' ਤਾਂ ਹੋਇਆ ਲੋਹਾ-ਲਾਖਾ
ਅਮਰੀਕਾ 'ਚ ਰਹਿਣ ਵਾਲੇ ਇੱਕ ਟਰਾਂਸਜੈਂਡਰ ਨੇ ਆਪਣੇ ਬੇਟੇ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ (Transgender Man Gives Birth to Baby Boy) ਪਰ ਲੋਕ ਉਸ ਨੂੰ ਬੱਚੇ ਦਾ ਪਿਤਾ ਨਹੀਂ ਸਗੋਂ ਮਾਂ ਕਹਿਣ ਲੱਗੇ!
Transgender Man Gives Birth to Baby Boy: ਅਮਰੀਕਾ 'ਚ ਰਹਿਣ ਵਾਲੇ ਇੱਕ ਟਰਾਂਸਜੈਂਡਰ ਨੇ ਆਪਣੇ ਬੇਟੇ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ (Transgender Man Gives Birth to Baby Boy) ਪਰ ਲੋਕ ਉਸ ਨੂੰ ਬੱਚੇ ਦਾ ਪਿਤਾ ਨਹੀਂ ਸਗੋਂ ਮਾਂ ਕਹਿਣ ਲੱਗੇ! ਇਸ ਕਾਰਨ ਵਿਅਕਤੀ ਨੂੰ ਕਾਫੀ ਸਦਮਾ ਲੱਗਾ ਤੇ ਉਸ ਨੇ ਆਪਣੀ ਪੂਰੀ ਭੜਾਸ ਕੱਢੀ।
ਅਮਰੀਕਾ ਦੇ ਲਾਸ ਏਂਜਲਸ (Los Angeles, America) ਵਿੱਚ ਰਹਿਣ ਵਾਲਾ 37 ਸਾਲਾ ਬੇਨੇਟ ਕਾਸਪਰ-ਵਿਲੀਅਮਸ ਇੱਕ ਟਰਾਂਸਜੈਂਡਰ ਪੁਰਸ਼ ਹੈ। ਉਹ 7 ਸਾਲ ਪਹਿਲਾਂ ਤੱਕ ਇੱਕ ਔਰਤ ਸੀ ਜਦੋਂ ਉਸ ਨੇ 3 ਲੱਖ ਰੁਪਏ ਤੋਂ ਵੱਧ ਖਰਚ ਕਰਕੇ ਆਪਣੀ ਛਾਤੀ ਦੀ ਸਰਜਰੀ ਕਰਵਾਈ ਸੀ। ਪਰ ਬੇਨੇਟ ਨੇ ਆਪਣੇ ਫੀਮੇਲ ਪ੍ਰਾਈਵੇਟ ਪਾਰਟ ਨੂੰ ਨਹੀਂ ਬਦਲਿਆ ਕਿਉਂਕਿ ਉਹ ਮਾਂ ਬਣਨ ਦਾ ਆਨੰਦ ਲੈਣਾ ਚਾਹੁੰਦਾ ਸੀ। ਸਾਲ 2017 'ਚ ਉਸ ਦੀ ਮੁਲਾਕਾਤ ਮਲਿਕ ਨਾਂ ਦੇ ਵਿਅਕਤੀ ਨਾਲ ਹੋਈ। ਜਦੋਂ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।
View this post on Instagram
ਸਾਲ 2020 ਵਿੱਚ ਉਹਨਾਂ ਆਪਣੇ ਬੇਟੇ ਹਡਸਨ ਨੂੰ ਜਨਮ ਦਿੱਤਾ। ਹਾਲ ਹੀ 'ਚ ਬੇਨੇਟ ਨੇ ਬੱਚੇ ਦੇ ਜਨਮ ਦੌਰਾਨ ਇਕ ਅਜੀਬ ਅਨੁਭਵ ਬਾਰੇ ਸ਼ੇਅਰ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢਿਆ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਬੇਨੇਟ ਨੇ ਕਿਹਾ ਕਿ ਹਸਪਤਾਲ 'ਚ ਲੋਕ ਉਸ ਨੂੰ ਬੱਚੇ ਦੇ ਪਿਤਾ (Transgender Father Called Mother in Hospital) ਦੀ ਬਜਾਏ ਬੱਚੇ ਦੀ ਮਾਂ ਕਹਿਣ ਲੱਗੇ।
ਪਰ ਉਸ ਨੂੰ ਇਸ ਗੱਲ 'ਤੇ ਕਾਫੀ ਇਤਰਾਜ਼ ਸੀ ਕਿਉਂਕਿ ਉਸ ਦਾ ਮੰਨਣਾ ਹੈ ਕਿ ਮਾਂ ਬਣਨ ਦੀ ਭਾਵਨਾ ਸਿਰਫ਼ ਔਰਤਾਂ ਵਿਚ ਹੀ ਨਹੀਂ ਸਗੋਂ ਮਰਦਾਂ ਵਿਚ ਵੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਂ ਬਣਨ ਤੇ ਔਰਤ ਬਣਨ ਵਿਚ ਫਰਕ ਹੁੰਦਾ ਹੈ, ਜਿਸ ਬਾਰੇ ਲੋਕ ਸਮਝ ਨਹੀਂ ਪਾਉਂਦੇ। ਸਾਲਾਂ ਤੋਂ ਲੋਕਾਂ ਦੇ ਮਨਾਂ ਵਿੱਚ ਇਹ ਭਾਵਨਾ ਰਹੀ ਹੈ ਕਿ ਜਿਹੜੀ ਔਰਤ ਹੈ, ਉਹ ਮਾਂ ਬਣ ਸਕਦੀ ਹੈ ਤੇ ਉਸ ਵਿੱਚ ਮਾਂ ਬਣਨ ਦਾ ਅਹਿਸਾਸ ਜ਼ਰੂਰ ਹੋਵੇਗਾ।
ਡੇਲੀ ਮੇਲ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ “ਸਾਨੂੰ ਮਾਂ ਅਤੇ ਔਰਤ ਨੂੰ ਵੱਖ ਕਰਨਾ ਹੋਵੇਗਾ। ਸਾਨੂੰ ਇਹ ਸਮਝਣਾ ਹੋਵੇਗਾ ਜੋ ਵੀ ਵਿਅਕਤੀ ਬੱਚੇ ਨੂੰ ਜਨਮ ਦੇ ਸਕਦਾ ਹੈ, ਉਹ ਮਾਂ ਹੁੰਦੀ ਹੈ, ਉਸ ਵਿੱਚ ਮਾਂ ਹੁੰਦੀ ਹੈ। ਸਿਰਫ਼ ਔਰਤਾਂ ਹੀ ਮਾਂ ਨਹੀਂ ਬਣ ਸਕਦੀਆਂ।" ਬੇਨੇਟ ਨੂੰ ਇੰਸਟਾਗ੍ਰਾਮ 'ਤੇ 20 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ, ਜੋ ਹਮੇਸ਼ਾ ਉਸ ਨੂੰ ਸਪੋਰਟ ਕਰਦੇ ਹਨ।
ਇਹ ਵੀ ਪੜ੍ਹੋ : ਸ਼ਖ਼ਸ ਨੇ ਬੰਬ ਨਾਲ ਉੱਡਾ ਦਿੱਤੀ ਆਪਣੀ 50 ਲੱਖ ਦੀ Tesla ਕਾਰ ? ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490