Hawaii Wildfires: ਅਮਰੀਕਾ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਤੋਂ ਬਾਅਦ 400 ਲੋਕ ਲਾਪਤਾ, FBI ਨੇ ਜਾਰੀ ਕੀਤੀ ਨਾਮਾਂ ਦੀ ਲਿਸਟ, ਤਲਾਸ਼ ਜਾਰੀ
ਮੌਈ ਕਾਉਂਟੀ ਦਾ ਹਵਾਲਾ ਦਿੰਦੇ ਹੋਏ CNN ਨੇ ਕਿਹਾ, FBI ਦੁਆਰਾ ਤਿਆਰ ਕੀਤੀ ਗਈ ਲਾਪਤਾ ਵਿਅਕਤੀਆਂ ਦੀ ਸੂਚੀ ਵਿੱਚ 388 ਨਾਮ ਸ਼ਾਮਲ ਹਨ। ਇਨ੍ਹਾਂ ਵਿਅਕਤੀਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Wildfires in Hawaii: ਅਮਰੀਕਾ ਦੇ ਹਵਾਈ 'ਚ ਸਥਿਤ ਮਾਉਈ ਟਾਪੂ 'ਚ ਜੰਗਲ ਦੀ ਭਿਆਨਕ ਅੱਗ ਕਾਰਨ ਕਰੀਬ 400 ਲੋਕ ਲਾਪਤਾ ਹਨ। 8 ਅਗਸਤ ਨੂੰ ਅੱਗ ਲੱਗਣ ਤੋਂ ਬਾਅਦ ਘੱਟੋ-ਘੱਟ 115 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੌਈ ਕਾਉਂਟੀ ਦਾ ਹਵਾਲਾ ਦਿੰਦੇ ਹੋਏ ਸੀਐਨਐਨ ਨੇ ਕਿਹਾ, ਐਫਬੀਆਈ ਦੁਆਰਾ ਤਿਆਰ ਕੀਤੀ ਗਈ ਲਾਪਤਾ ਵਿਅਕਤੀਆਂ ਦੀ ਸੂਚੀ ਵਿੱਚ 388 ਨਾਮ ਸ਼ਾਮਲ ਹਨ। ਇਨ੍ਹਾਂ ਵਿਅਕਤੀਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਖੀ ਜੌਹਨ ਪੇਲਟੀਅਰ ਨੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਨਾਵਾਂ ਦੀ ਸੂਚੀ ਜਾਰੀ ਕਰ ਰਹੇ ਹਾਂ ਕਿਉਂਕਿ ਇਸ ਨਾਲ ਲਾਪਤਾ ਲੋਕਾਂ ਦੀ ਜਾਂਚ ਵਿੱਚ ਮਦਦ ਮਿਲੇਗੀ।" ਹਵਾਈ ਸਰਕਾਰ ਦੇ ਜੋਸ਼ ਗ੍ਰੀਨ ਨੇ ਵੀਰਵਾਰ (24 ਅਗਸਤ) ਨੂੰ ਕਿਹਾ ਕਿ ਐਫਬੀਆਈ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਏਜੰਸੀਆਂ ਨਾਲ ਕੰਮ ਕਰ ਰਹੀ ਹੈ।
ਤਲਾਸ਼ੀ ਮੁਹਿੰਮ ਜਾਰੀ
ਸੀਐਨਐਨ ਦੀ ਰਿਪੋਰਟ ਮੁਤਾਬਕ 8 ਅਗਸਤ ਨੂੰ ਮਾਉਈ ਟਾਪੂ ਵਿੱਚ ਤੇਜ਼ ਹਵਾ ਕਾਰਨ ਅੱਗ ਦੀਆਂ ਲਪਟਾਂ ਉੱਠੀਆਂ, ਜਿਸ ਤੋਂ ਬਾਅਦ ਇਤਿਹਾਸਕ ਸ਼ਹਿਰ ਲਹੈਨਾ ਤਬਾਹ ਹੋ ਗਿਆ। ਸਾਰਾ ਇਲਾਕਾ ਸੜ ਕੇ ਸੁਆਹ ਹੋ ਗਿਆ। ਮਾਉਈ ਕਾਉਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ।
2,200 ਇਮਾਰਤਾਂ ਨੂੰ ਪਹੁੰਚਿਆ ਨੁਕਸਾਨ
ਹਵਾਈ ਖੇਤਰ ਦੇ ਗਵਰਨਰ ਜੋਸ਼ ਗ੍ਰੀਨ ਨੇ ਤਬਾਹੀ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਅੱਗਜ਼ਨੀ ਦੀ ਇਹ ਘਟਨਾ ਹੁਣ ਤੱਕ ਦੀ ਸਭ ਤੋਂ ਵੱਡੀ ਕੁਦਰਤੀ ਆਫ਼ਤ ਹੈ। ਉਸ ਨੇ ਦੱਸਿਆ ਸੀ ਕਿ ਇਸ ਘਟਨਾ ਨਾਲ ਪੱਛਮੀ ਮਾਉਈ ਵਿਚ ਘੱਟੋ-ਘੱਟ 2,200 ਇਮਾਰਤਾਂ ਤਬਾਹ ਹੋ ਗਈਆਂ ਹਨ, ਜਿਨ੍ਹਾਂ ਵਿਚੋਂ 86 ਫੀਸਦੀ ਘਰ ਸਨ।ਜੋਸ਼ ਗ੍ਰੀਨ ਨੇ ਕਿਹਾ ਕਿ ਪੂਰੇ ਟਾਪੂ ਵਿਚ ਅੱਗ ਲੱਗਣ ਕਾਰਨ ਲਗਭਗ 6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਠੀਕ ਹੋਣ ਲਈ ਕਈ ਸਾਲ ਲੱਗ ਜਾਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 1961 'ਚ ਸੂਬੇ 'ਚ ਅੱਗਜ਼ਨੀ ਦੀ ਅਜਿਹੀ ਵੱਡੀ ਘਟਨਾ ਸਾਹਮਣੇ ਆਈ ਸੀ, ਜਿਸ 'ਚ 61 ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ ਹਵਾਈ 'ਚ ਲੱਗੀ ਅੱਗ ਨੇ ਹੁਣ ਇਨ੍ਹਾਂ ਮਾਮਲਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ