ਅਫਗਾਨਿਸਤਾਨ ਦੇ ਬਮਿਆਨ 'ਚ ਬੰਬ ਧਮਾਕਾ, 17 ਲੋਕਾਂ ਦੀ ਮੌਤ, 50 ਜ਼ਖ਼ਮੀ
ਬਮਿਆਨ ਸੂਬੇ 'ਚ ਦੁਪਹਿਰ ਸਮੇਂ ਹੋਏ ਵਿਸਫੋਟ 'ਚ 50 ਲੋਕ ਜ਼ਖ਼ਮੀ ਹੋ ਗਏ। ਧਮਾਕੇ 'ਚ ਕਈ ਦੁਕਾਨਾਂ ਤੇ ਗੱਡੀਆਂ ਨੁਕਸਾਨੀਆਂ ਗਈਆਂ। ਬਮਿਆਨ ਸੂਬੇ ਦੀ ਪੁਲਿਸ ਮੁਤਾਬਕ ਲਗਾਤਾਰ ਦੋ ਧਮਾਕੇ ਹੋਏ।
ਕਾਬੁਲ: ਅਫਗਾਨਿਸਤਾਨ ਦੇ ਬਮਿਆਨ ਸੂਬੇ 'ਚ ਮੰਗਲਵਾਰ ਸੜਕ ਦੇ ਕਿਨਾਰੇ ਲੁਕਾ ਕੇ ਰੱਖੇ ਗਏ ਬੰਬ 'ਚ ਵਿਸਫੋਟ ਹੋਣ ਨਾਲ ਇਕ ਪੁਲਿਸ ਕਰਮੀ ਸਮੇਤ 17 ਲੋਕਾਂ ਦੀ ਮੌਤ ਹੋ ਗਈ ਤੇ 50 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਸਰਕਾਰੀ ਵਾਰਤਾਕਾਰ ਤੇ ਤਾਲਿਬਾਨ ਦੇ ਪ੍ਰਤੀਨਿਧੀ ਦਹਾਕਿਆਂ ਤੋਂ ਚੱਲ ਰਹੀ ਜੰਗ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ।
ਟੋਲੋ ਨਿਊਜ਼ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਬਮਿਆਨ ਸੂਬੇ 'ਚ ਦੁਪਹਿਰ ਸਮੇਂ ਹੋਏ ਵਿਸਫੋਟ 'ਚ 50 ਲੋਕ ਜ਼ਖ਼ਮੀ ਹੋ ਗਏ। ਧਮਾਕੇ 'ਚ ਕਈ ਦੁਕਾਨਾਂ ਤੇ ਗੱਡੀਆਂ ਨੁਕਸਾਨੀਆਂ ਗਈਆਂ। ਬਮਿਆਨ ਸੂਬੇ ਦੀ ਪੁਲਿਸ ਮੁਤਾਬਕ ਲਗਾਤਾਰ ਦੋ ਧਮਾਕੇ ਹੋਏ।
ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਦੱਸਿਆ ਕਿ ਉਨ੍ਹਾਂ ਦਾ ਸਮੂਹ ਇਸ ਘਟਨਾ 'ਚ ਸ਼ਾਮਲ ਨਹੀਂ ਸੀ।
ਬਾਇਡਨ ਸਰਕਾਰ 'ਚ ਮੰਤਰੀ ਬਣਨ ਬਾਰੇ ਓਬਾਮਾ ਦਾ ਵੱਡਾ ਬਿਆਨ, ਪਤਨੀ ਦਾ ਨਾਂਅ ਲੈਕੇ ਕੀਤਾ ਸਪਸ਼ਟਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ 'ਨਿਵਾਰ' ਦਾ ਅਲਰਟ, ਇੰਡੀਗੋ ਨੇ 49 ਉਡਾਣਾਂ ਕੀਤੀਆਂ ਰੱਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ