(Source: ECI/ABP News)
Earthquake: ਅਫ਼ਗ਼ਾਨਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 2,000 ਤੱਕ ਪਹੁੰਚੀ, ਤਾਲਿਬਾਨ ਨੇ ਮੰਗੀ ਮਦਦ
ਪੱਛਮੀ ਅਫਗਾਨਿਸਤਾਨ 'ਚ ਸ਼ਨੀਵਾਰ (7 ਅਕਤੂਬਰ) ਨੂੰ ਆਏ ਭੂਚਾਲ 'ਚ ਘੱਟੋ-ਘੱਟ 2000 ਲੋਕ ਮਾਰੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
![Earthquake: ਅਫ਼ਗ਼ਾਨਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 2,000 ਤੱਕ ਪਹੁੰਚੀ, ਤਾਲਿਬਾਨ ਨੇ ਮੰਗੀ ਮਦਦ afghanistan earthquake death toll reached to 2000 taliban spokesperson informed Earthquake: ਅਫ਼ਗ਼ਾਨਿਸਤਾਨ 'ਚ ਭੂਚਾਲ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 2,000 ਤੱਕ ਪਹੁੰਚੀ, ਤਾਲਿਬਾਨ ਨੇ ਮੰਗੀ ਮਦਦ](https://feeds.abplive.com/onecms/images/uploaded-images/2023/10/08/6e97b2de881334742c3e62a9d2d33e991696748534308674_original.jpg?impolicy=abp_cdn&imwidth=1200&height=675)
Earthquakes In Afghanistan: ਅਫਗਾਨਿਸਤਾਨ ਦੇ ਹੇਰਾਤ ਸੂਬੇ 'ਚ ਕੱਲ੍ਹ ਆਏ ਭੂਚਾਲ ਕਾਰਨ ਘੱਟੋ-ਘੱਟ 2000 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੰਕੜਾ ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਦਿੱਤਾ ਹੈ।
ਦੇਸ਼ ਦੇ ਸੂਚਨਾ ਅਤੇ ਸੰਸਕ੍ਰਿਤੀ ਮੰਤਰਾਲੇ ਦੇ ਬੁਲਾਰੇ ਅਬਦੁਲ ਵਾਹਿਦ ਰੇਆਨ ਨੇ ਕਿਹਾ ਕਿ ਹੇਰਾਤ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅਸਲ ਰਿਪੋਰਟ ਤੋਂ ਵੱਧ ਹੈ। ਉਨ੍ਹਾਂ ਤੁਰੰਤ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਕਰੀਬ ਛੇ ਪਿੰਡ ਤਬਾਹ ਹੋ ਚੁੱਕੇ ਹਨ ਅਤੇ ਸੈਂਕੜੇ ਨਾਗਰਿਕ ਮਲਬੇ ਹੇਠ ਦੱਬੇ ਹੋਏ ਹਨ।
Once again, children and families in Afghanistan have been affected by a devastating earthquake, this time in western Herat province.@UNICEFAfg is on the ground with our UN colleagues to assess the full impact. Our heartfelt condolences go out to all families affected. pic.twitter.com/BczC42jLnI
— UNICEF Afghanistan (@UNICEFAfg) October 7, 2023
ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਦਫਤਰ ਦੇ ਇੱਕ ਅਪਡੇਟ ਵਿੱਚ ਕਿਹਾ ਗਿਆ ਹੈ ਕਿ 465 ਘਰ ਤਬਾਹ ਹੋ ਗਏ ਹਨ ਅਤੇ 135 ਨੁਕਸਾਨੇ ਗਏ ਹਨ।
ਸੰਯੁਕਤ ਰਾਸ਼ਟਰ ਦਫਤਰ ਨੇ ਕਿਹਾ ਕਿ ਭਾਈਵਾਲਾਂ ਅਤੇ ਸਥਾਨਕ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਢਹਿ-ਢੇਰੀ ਇਮਾਰਤਾਂ ਦੇ ਹੇਠਾਂ ਕੁਝ ਲੋਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਦੇ ਵਿਚਕਾਰ ਖੋਜ ਅਤੇ ਬਚਾਅ ਯਤਨ ਜਾਰੀ ਹਨ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੇਰਾਤ ਸੂਬੇ 'ਚ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ ਸਨ।
ਰਿਪੋਰਟ ਮੁਤਾਬਕ 6.3 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਕ੍ਰਮਵਾਰ 5.5, 4.7, 6.3, 5.9 ਅਤੇ 4.6 ਤੀਬਰਤਾ ਦੇ ਪੰਜ ਝਟਕੇ ਆਏ, ਜਿਸ ਕਾਰਨ ਲੋਕ ਦਹਿਸ਼ਤ ਵਿੱਚ ਚਲੇ ਗਏ। ਹੇਰਾਤ ਨਿਵਾਸੀ ਬਸ਼ੀਰ ਅਹਿਮਦ, 45, ਨੇ ਏਐਫਪੀ ਨੂੰ ਦੱਸਿਆ, "ਅਸੀਂ ਆਪਣੇ ਦਫਤਰਾਂ ਵਿੱਚ ਸੀ ਅਤੇ ਅਚਾਨਕ ਇਮਾਰਤ ਹਿੱਲਣ ਲੱਗੀ। ਕੰਧਾਂ 'ਤੇ ਪਲਾਸਟਰ ਡਿੱਗਣਾ ਸ਼ੁਰੂ ਹੋ ਗਿਆ ਅਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ, ਕੁਝ ਕੰਧਾਂ ਅਤੇ ਇਮਾਰਤ ਦੇ ਕੁਝ ਹਿੱਸੇ ਡਿੱਗ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)