Ahmedabad Plane Crash: ਅਹਿਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ ਹੁਣ ਅਮਰੀਕਾ ਦੇ ਬੋਸਟਨ 'ਚ ਵੱਡਾ ਹਾਦਸਾ, JetBlue ਦਾ ਵਿਮਾਨ ਰਨਵੇ ਤੋਂ ਫਿਸਲਿਆ
ਵੀਰਵਾਰ, 12 ਜੂਨ 2025 ਦਾ ਦਿਨ ਹਵਾਈ ਉਡਾਣ ਖੇਤਰ ਲਈ ਦੋ ਵੱਡੇ ਹਾਦਸਿਆਂ ਦਾ ਗਵਾਹ ਬਣਿਆ। ਇੱਕ ਪਾਸੇ ਭਾਰਤ ਦੇ ਅਹਿਮਦਾਬਾਦ ਵਿਖੇ ਏਅਰ ਇੰਡੀਆ ਦੀ ਫਲਾਈਟ AI-171 ਭਿਆਨਕ ਹਾਦਸੇ ਦਾ ਸ਼ਿਕਾਰ ਹੋਈ, ਜਦਕਿ ਦੂਜੇ ਪਾਸੇ ਅਮਰੀਕਾ ਦੇ ਬੋਸਟਨ ਸ਼ਹਿਰ..

JetBlue Plane: ਵੀਰਵਾਰ, 12 ਜੂਨ 2025 ਦਾ ਦਿਨ ਹਵਾਈ ਉਡਾਣ ਖੇਤਰ ਲਈ ਦੋ ਵੱਡੇ ਹਾਦਸਿਆਂ ਦਾ ਗਵਾਹ ਬਣਿਆ। ਇੱਕ ਪਾਸੇ ਭਾਰਤ ਦੇ ਅਹਿਮਦਾਬਾਦ ਵਿਖੇ ਏਅਰ ਇੰਡੀਆ ਦੀ ਫਲਾਈਟ AI-171 ਭਿਆਨਕ ਹਾਦਸੇ ਦਾ ਸ਼ਿਕਾਰ ਹੋਈ, ਜਦਕਿ ਦੂਜੇ ਪਾਸੇ ਅਮਰੀਕਾ ਦੇ ਬੋਸਟਨ ਸ਼ਹਿਰ ਵਿੱਚ ਇੱਕ ਜੈੱਟਬਲੂ ਦੀ ਉਡਾਣ ਰਨਵੇ ਤੋਂ ਫਿਸਲ ਗਈ। ਹਾਲਾਂਕਿ ਚੰਗੀ ਖ਼ਬਰ ਇਹ ਰਹੀ ਕਿ ਬੋਸਟਨ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖ਼ਮੀ ਨਹੀਂ ਹੋਇਆ। ਜੇਕਰ ਅਹਿਮਦਾਬਾਦ ਜਹਾਜ਼ ਹਾਦਸੇ ਦੀ ਗੱਲ ਕਰੀਏ ਤਾਂ ਵੱਡਾ ਨੁਕਸਾਨ ਹੋਇਆ, ਮਰਨ ਵਾਲਿਆਂ ਦੀ ਗਿਣਤੀ ਦੇ ਅੰਕੜੇ ਵੱਧਦੇ ਹੀ ਜਾ ਰਹੇ ਹਨ।
ਅਮਰੀਕਾ ਦੇ ਬੋਸਟਨ ਸ਼ਹਿਰ ਵਿੱਚ ਵੀਰਵਾਰ ਨੂੰ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰਨ ਤੋਂ ਬਾਅਦ ਜੈੱਟਬਲੂ ਦੀ ਫਲਾਈਟ 312 ਰਨਵੇ 'ਤੋਂ ਫਿਸਲ ਕੇ ਘਾਹ ਵਾਲੇ ਖੇਤਰ ਵਿੱਚ ਚਲੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਨੂੰ ਵੀ ਸੱਟ-ਫੇਟ ਨਹੀਂ ਆਈ।
ਮੈਸੇਚੂਸੇਟਸ ਪੋਰਟ ਅਥਾਰਟੀ ਦੇ ਅਨੁਸਾਰ, ਜੈੱਟਬਲੂ ਦੀ ਇਹ ਉਡਾਣ ਸ਼ਿਕਾਗੋ ਓ'ਹੇਅਰ ਇੰਟਰਨੈਸ਼ਨਲ ਏਅਰਪੋਰਟ ਤੋਂ ਬੋਸਟਨ ਆ ਰਹੀ ਸੀ। ਜਦੋਂ ਵਿਮਾਨ ਰਨਵੇ ਤੋਂ ਮੁੜ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ। ਯਾਤਰੀਆਂ ਨੂੰ ਜਹਾਜ਼ ਤੋਂ ਪੌੜੀਆਂ ਰਾਹੀਂ ਉਤਾਰਿਆ ਗਿਆ।
ਅਥਾਰਟੀ ਵੱਲੋਂ ਦੱਸਿਆ ਗਿਆ ਕਿ ਵਿਮਾਨ ਦੀ ਜਾਂਚ ਲਈ ਰਨਵੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰੇਗਾ।
ਬੋਸਟਨ (ਅਮਰੀਕਾ): ਰਨਵੇ ਤੋਂ ਫਿਸਲੀ ਜੈੱਟਬਲੂ ਫਲਾਈਟ, ਸਾਰੇ ਯਾਤਰੀ ਸੁਰੱਖਿਅਤ
ਫਲਾਈਟ ਨੰਬਰ: JetBlue 312
ਥਾਂ: ਲੋਗਨ ਇੰਟਰਨੈਸ਼ਨਲ ਏਅਰਪੋਰਟ, ਬੋਸਟਨ
ਉਡਾਣ ਦਾ ਰੂਟ: ਸ਼ਿਕਾਗੋ ਤੋਂ ਬੋਸਟਨ
ਕੀ ਹੋਇਆ: ਲੈਂਡਿੰਗ ਦੌਰਾਨ ਵਿਮਾਨ ਰਨਵੇ ਤੋਂ ਫਿਸਲ ਕੇ ਘਾਹ ਵਾਲੇ ਖੇਤਰ ਵਿੱਚ ਚਲਾ ਗਿਆ।
ਸਾਰੇ ਯਾਤਰੀ ਸੁਰੱਖਿਅਤ: ਫਲਾਈਟ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬੱਸ ਰਾਹੀਂ ਟਰਮਿਨਲ ਤੱਕ ਪਹੁੰਚਾਇਆ ਗਿਆ।
ਰਨਵੇ ਬੰਦ: ਸਾਵਧਾਨੀ ਵਜੋਂ ਰਨਵੇ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਵਿਮਾਨ ਦੀ ਜਾਂਚ ਕੀਤੀ ਜਾ ਸਕੇ।
ਮੈਸੇਚੂਸੇਟਸ ਪੋਰਟ ਅਥਾਰਟੀ ਦੀ ਵਕਤਾ ਸਮਾਂਥਾ ਡੈੱਕਰ ਨੇ ਦੱਸਿਆ ਕਿ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ।






















