(Source: ECI/ABP News)
Work Permits: UAE ਤੋਂ ਬਾਅਦ ਹੁਣ ਕੈਨੇਡਾ ਨੇ ਭਾਰਤ ਨੂੰ ਦਿੱਤਾ ਝਟਕਾ, ਦੋਵਾਂ ਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀ ਵਧੀ ਚਿੰਤਾ
Canada cut temporary work permits: ਕੈਨੇਡਾ ਵਿੱਚ ਰਹਿਣ ਜਾਂ ਕੰਮ ਕਰਨ ਦੇ ਚਾਹਵਾਨ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਉੱਥੋਂ ਦੀ ਮੌਜੂਦਾ ਸਰਕਾਰ ਨੇ ਕੈਨੇਡਾ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ।
![Work Permits: UAE ਤੋਂ ਬਾਅਦ ਹੁਣ ਕੈਨੇਡਾ ਨੇ ਭਾਰਤ ਨੂੰ ਦਿੱਤਾ ਝਟਕਾ, ਦੋਵਾਂ ਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀ ਵਧੀ ਚਿੰਤਾ After UAE, now Canada has given a blow to India, Indians living in both countries are worried Work Permits: UAE ਤੋਂ ਬਾਅਦ ਹੁਣ ਕੈਨੇਡਾ ਨੇ ਭਾਰਤ ਨੂੰ ਦਿੱਤਾ ਝਟਕਾ, ਦੋਵਾਂ ਦੇਸ਼ਾਂ 'ਚ ਰਹਿੰਦੇ ਭਾਰਤੀਆਂ ਦੀ ਵਧੀ ਚਿੰਤਾ](https://feeds.abplive.com/onecms/images/uploaded-images/2024/02/06/2ddfac36f5e24bc4b60078aa6e1174071707235519893906_original.jpg?impolicy=abp_cdn&imwidth=1200&height=675)
Canada cut temporary work permits: ਕੈਨੇਡਾ ਵਿੱਚ ਰਹਿਣ ਜਾਂ ਕੰਮ ਕਰਨ ਦੇ ਚਾਹਵਾਨ ਲੋਕਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਉੱਥੋਂ ਦੀ ਮੌਜੂਦਾ ਸਰਕਾਰ ਨੇ ਕੈਨੇਡਾ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਉਹ ਅਸਥਾਈ ਨਿਵਾਸੀਆਂ ਦੀ ਗਿਣਤੀ 6.2 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਜਾ ਰਹੇ ਹਨ।
ਪਿਛਲੇ ਵੀਰਵਾਰ (21 ਮਾਰਚ 2024) ਨੂੰ ਰਾਜਧਾਨੀ ਓਟਵਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਰੁਜ਼ਗਾਰ ਮੰਤਰੀ ਰੈਂਡੀ ਬੋਇਸਨੋਟ ਨੇ ਕਿਹਾ ਕਿ ਸਾਡੀ ਸਰਕਾਰ ਖੇਤੀਬਾੜੀ ਵਰਗੇ ਕੁਝ ਖੇਤਰਾਂ ਨੂੰ ਛੱਡ ਕੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ 30 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰਨ ਲਈ ਕੰਮ ਕਰ ਰਹੀ ਹੈ।
ਦੱਸ ਦਈਏ ਅਜੋਕੇ ਸਮੇਂ ਵਿੱਚ ਕੈਨੇਡਾ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਪਿੱਛੇ ਮੁੱਖ ਕਾਰਨ ਆਰਜ਼ੀ ਵਸਨੀਕਾਂ ਦੀ ਆਬਾਦੀ ਦੱਸੀ ਜਾਂਦੀ ਹੈ। ਅਸਥਾਈ ਨਿਵਾਸੀਆਂ ਵਿੱਚ ਉਹ ਲੋਕ ਸ਼ਾਮਲ ਹੁੰਦੇ ਹਨ ਜੋ ਪੜ੍ਹਾਈ ਲਈ ਜਾਂ ਰੁਜ਼ਗਾਰ ਦੀ ਭਾਲ ਵਿੱਚ ਕਾਮਿਆਂ ਵਜੋਂ ਕੈਨੇਡਾ ਜਾਂਦੇ ਹਨ।
ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਅਸਥਾਈ ਵਸਨੀਕਾਂ ਦੀ ਆਬਾਦੀ ਵਧਣ ਕਾਰਨ ਦੇਸ਼ ਵਿੱਚ ਢੁਕਵੇਂ ਰਿਹਾਇਸ਼ਾਂ ਤੇ ਸਿਹਤ ਸੰਭਾਲ ਵਰਗੀਆਂ ਸੇਵਾਵਾਂ ਦੀ ਘਾਟ ਵਧਣ ਲੱਗੀ ਹੈ। ਵਰਤਮਾਨ ਵਿੱਚ ਕੈਨੇਡਾ ਵਿੱਚ ਲਗਪਗ 2.5 ਮਿਲੀਅਨ ਅਸਥਾਈ ਨਿਵਾਸੀ ਰਹਿ ਰਹੇ ਹਨ। ਇਸ ਵਿੱਚ ਸ਼ਰਨਾਰਥੀ, ਵਿਦਿਆਰਥੀ ਤੇ ਮਜ਼ਦੂਰਾਂ ਦੀ ਸਭ ਤੋਂ ਵੱਡੀ ਗਿਣਤੀ ਸ਼ਾਮਲ ਹੈ।
ਇੰਡੀਅਨ ਐਕਸਪ੍ਰੈਸ ਅਨੁਸਾਰ, ਸਾਲ 2023 ਵਿੱਚ, ਭਾਰਤ ਤੋਂ ਲਗਪਗ 26,495 ਲੋਕ ਅਸਥਾਈ ਵਿਦੇਸ਼ੀ ਕਾਮਿਆਂ ਵਜੋਂ ਕੈਨੇਡਾ ਗਏ ਸਨ। ਕੈਨੇਡਾ ਵਿੱਚ ਇਸ ਵੇਲੇ ਲਗਪਗ 2.5 ਮਿਲੀਅਨ ਅਸਥਾਈ ਨਿਵਾਸੀ ਹਨ, ਜੋ ਉਥੋਂ ਦੀ ਕੁੱਲ ਆਬਾਦੀ ਦਾ 6.2 ਪ੍ਰਤੀਸ਼ਤ ਹੈ।
ਕੈਨੇਡਾ ਤੋਂ ਪਹਿਲਾਂ UAE ਨੇ ਭਾਰਤ ਨੂੰ ਦਿੱਤਾ ਝਟਕਾ
ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ ਨੇ ਆਪਣੀ ਨਵੀਂ ਵੀਜ਼ਾ ਛੋਟ ਨੀਤੀ ਦਾ ਐਲਾਨ ਕੀਤਾ ਹੈ। ਇਸ ਦੌਰਾਨ UAE ਨੇ ਕਿਹਾ ਕਿ 87 ਦੇਸ਼ਾਂ ਦੇ ਨਾਗਰਿਕਾਂ ਨੂੰ ਐਂਟਰੀ ਲਈ ਪ੍ਰੀ-ਐਂਟਰੀ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਖਾਸ ਗੱਲ ਇਹ ਹੈ ਕਿ ਭਾਰਤ ਦੇ UAE ਨਾਲ ਚੰਗੇ ਸਬੰਧ ਹੋਣ ਦੇ ਬਾਵਜੂਦ ਇਸ ਸੂਚੀ 'ਚੋਂ ਭਾਰਤ ਦਾ ਨਾਂ ਗਾਇਬ ਹੈ।
ਇਹ ਵੀ ਪੜ੍ਹੋ: Arvind Kejriwal Arrest: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਅੱਜ ਵੱਡੇ ਪ੍ਰਦਰਸ਼ਨ, CM ਭਗਵੰਤ ਮਾਨ ਤੇ ਪੂਰੀ ਪੰਜਾਬ ਕੈਬਨਿਟ ਨੇ ਘੇਰੀ BJP
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)