Airstrike on Taliban Terrorists: ਅਫ਼ਗ਼ਾਨਿਸਤਾਨ ’ਚ ਏਅਰਸਟ੍ਰਾਈਕ, 254 ਤਾਲਿਬਾਨ ਅੱਤਵਾਦੀ ਢੇਰ
ਅਫ਼ਗ਼ਾਨਿਸਤਾਨ ਦੀ ਹਵਾਈ ਫ਼ੌਜ ਨੇ ਤਾਲਿਬਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਵੱਖੋ-ਵੱਖਰੇ ਹਵਾਈ ਹਮਲਿਆਂ ਵਿੱਚ, ਅਫ਼ਗ਼ਾਨ ਹਵਾਈ ਫੌਜ ਨੇ 254 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦਕਿ 97 ਤੋਂ ਜ਼ਿਆਦਾ ਅੱਤਵਾਦੀ ਜ਼ਖਮੀ ਦੱਸੇ ਜਾ ਰਹੇ ਹਨ।
ਕਾਬੁਲ, Airstrike on Taliban Terrorists: ਅਫ਼ਗ਼ਾਨਿਸਤਾਨ ਦੀ ਹਵਾਈ ਫ਼ੌਜ ਨੇ ਤਾਲਿਬਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਵੱਖੋ-ਵੱਖਰੇ ਹਵਾਈ ਹਮਲਿਆਂ ਵਿੱਚ, ਅਫ਼ਗ਼ਾਨ ਹਵਾਈ ਫੌਜ ਨੇ 254 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦਕਿ 97 ਤੋਂ ਜ਼ਿਆਦਾ ਅੱਤਵਾਦੀ ਜ਼ਖਮੀ ਦੱਸੇ ਜਾ ਰਹੇ ਹਨ। ਅਫ਼ਗ਼ਾਨ ਫੌਜ ਨੇ 24 ਘੰਟਿਆਂ ਦੇ ਅੰਦਰ ਕਾਬੁਲ, ਕੰਧਾਰ, ਕੁੰਦੁਜ਼, ਹੇਰਾਤ, ਹੇਲਮੰਡ ਤੇ ਗਜ਼ਨੀ ਸਮੇਤ ਅੱਤਵਾਦੀਆਂ ਦੇ 13 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ।
ਤਾਲਿਬਾਨ ਅੱਤਵਾਦੀਆਂ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ
ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਅੱਤਵਾਦੀਆਂ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ ਲੱਦਿਆ ਇੱਕ ਵਾਹਨ ਉਡਾ ਦਿੱਤਾ ਗਿਆ। ਇਸ ਦੌਰਾਨ ਅਫ਼ਗਾਨ ਫ਼ੌਜ ਨੇ 13 ਆਈਈਡੀਜ਼ ਨੂੰ ਵੀ ਨਾਕਾਮ ਕੀਤਾ ਹੈ। ਕੱਲ੍ਹ ਵੀ, ਏਅਰ ਫੋਰਸ ਨੇ ਕੰਧਾਰ ਦੇ ਇੱਕ ਇਲਾਕੇ ਵਿੱਚ ਤਾਲਿਬਾਨ ਅੱਤਵਾਦੀਆਂ ਦੇ ਬੰਕਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਕਾਰਵਾਈ ਵਿੱਚ 10 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।
ਤੇਜ਼ੀ ਨਾਲ ਪੈਰ ਪਸਾਰ ਰਿਹਾ ਤਾਲਿਬਾਨ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅਮਰੀਕੀ ਫੌਜਾਂ ਦੀ ਵਾਪਸੀ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਪਿਛਲੇ ਕੁਝ ਹਫਤਿਆਂ ਵਿੱਚ ਕਈ ਅੱਤਵਾਦੀ ਹਮਲੇ ਹੋਏ ਹਨ। ਪਿਛਲੇ ਕੁਝ ਸਮੇਂ ਦੌਰਾਨ ਤਾਲਿਬਾਨ ਨੇ ਇਸ ਦੇਸ਼ ਦੇ ਕਾਫ਼ੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ। ਕਈ ਗੁਆਂਢੀ ਦੇਸ਼ਾਂ ਨਾਲ ਲੱਗਦੀਆਂ ਸਰਹੱਦਾਂ' ਤੇ ਵੀ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਬਹੁਤ ਸਾਰੀਆਂ ਸੂਬਾਈ ਰਾਜਧਾਨੀਆਂ 'ਤੇ ਕਬਜ਼ਾ ਕਰਨ ਦਾ ਖ਼ਤਰਾ ਬਣਿਆ ਹੋਇਆ ਹੈ। ਯੂਐਸ-ਨਾਟੋ ਸੈਨਿਕਾਂ ਦੀ ਵਾਪਸੀ ਦਾ 95 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਅਤੇ 31 ਅਗਸਤ ਤੱਕ ਉਹ ਅਫ਼ਗ਼ਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸ ਚਲੇ ਜਾਣਗੇ।
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ, ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਹਿੰਸਾ ਦੌਰਾਨ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦੀ ਸੰਖਿਆ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 47 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਹ ਰਿਪੋਰਟ ਸਪੱਸ਼ਟ ਚਿਤਾਵਨੀ ਦਿੰਦੀ ਹੈ ਕਿ ਜੇ ਹਿੰਸਾ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਸਾਲ ਬਹੁਤ ਸਾਰੇ ਅਫ਼ਗ਼ਾਨ ਨਾਗਰਿਕ ਮਾਰੇ ਜਾਣਗੇ ਅਤੇ ਜ਼ਖਮੀ ਹੋਣਗੇ।
ਪਾਕਿਸਤਾਨ ਦਾ ਤਾਲਿਬਾਨ ਨੂੰ ਸਮਰਥਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਤਾਲਿਬਾਨ ਕੋਈ ਫੌਜੀ ਸੰਗਠਨ ਨਹੀਂ ਹੈ ਬਲਕਿ ਉਹ ਇੱਕ ਆਮ ਨਾਗਰਿਕ ਵੀ ਹਨ। ਦਰਅਸਲ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਗਿਆ ਕਿ ਕੀ ਉਹ ਤਾਜ਼ਾ ਰਿਪੋਰਟ ਦਰੁਸਤ ਹੈ ਕਿ ਲਗਭਗ 6,000 ਪਾਕਿਸਤਾਨੀ ਲੜਾਕਿਆਂ ਨੇ ਤਾਲਿਬਾਨ ਦੀ ਮਦਦ ਲਈ ਸਰਹੱਦ ਪਾਰ ਕੀਤੀ ਹੈ? ਇਸ 'ਤੇ ਇਮਰਾਨ ਖਾਨ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ, ਉਹ ਸਾਨੂੰ ਇਸ ਦਾ ਸਬੂਤ ਕਿਉਂ ਨਹੀਂ ਦਿੰਦੇ?