Alert : ਅਮਰੀਕਾ 'ਚ ਫਿਰ ਟੁੱਟਿਆ ਕੋਰੋਨਾ ਮਾਮਲਿਆਂ ਦਾ ਰਿਕਾਰਡ, ਦਸ ਲੱਖ ਤੋਂ ਜ਼ਿਆਦਾ ਕੇਸ
ਅਮਰੀਕਾ ਵਿਸ਼ਵ 'ਚ ਇਸ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪੀੜਤ ਰਿਹਾ ਹੈ। ਫਿਲਹਾਲ ਮਾਮਲਿਆਂ ਦੇ ਘੱਟ ਹੋਣ ਦੀ ਉਮੀਦ ਨਾ ਦੇ ਬਰਾਬਰ ਕੀਤੀ ਜਾ ਰਹੀ ਹੈ।
ਵਾਸ਼ਿੰਗਟਨ, ਰਾਈਟਰਜ਼ : ਅਮਰੀਕਾ 'ਚ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ 'ਚ ਮਹਾਮਾਰੀ ਤੋਂ ਬਾਅਦ ਦੂਜੀ ਵਾਰ ਇਕ ਦਿਨ 'ਚ ਦਸ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜੋ ਬੇਹੱਦ ਚਿੰਤਾ ਦਾ ਵਿਸ਼ਾ ਬਣ ਗਏ ਹਨ। ਰਾਈਟਰਜ਼ ਮੁਤਾਬਕ ਸੋਮਵਾਰ ਨੂੰ ਅਮਰੀਕਾ 'ਚ 10.13 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਫਤੇ ਅਮਰੀਕਾ 'ਚ ਪਹਿਲੀ ਵਾਰ ਦਸ ਲੱਖ ਮਾਮਲੇ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਵ੍ਹਾਈਟ ਹਾਊਸ ਦੀ ਕੋਰੋਨਾ ਮਹਾਮਾਰੀ 'ਤੇ ਨਜ਼ਰ ਰੱਖਣ ਵਾਲੀ ਟੀਮ ਨਾਲ ਐਮਰਜੈਂਸੀ ਬੈਠਕ ਕੀਤੀ ਸੀ।
ਜ਼ਿਕਰਯੋਗ ਹੈ ਕਿ ਓਮੀਕ੍ਰੋਨ ਦੇ ਇਸ ਤੋਂ ਪਹਿਲਾਂ 3 ਜਨਵਰੀ ਨੂੰ 10.03 ਲੱਖ ਮਾਮਲੇ ਸਾਹਮਣੇ ਆਏ ਸੀ। ਇਸ ਤੋਂ ਬਾਅਦ ਤੇ ਇਸ ਤੋਂ ਪਹਿਲਾਂ ਉੱਥੇ ਲਗਪਗ 7 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸੀ। ਤੁਹਾਨੂੰ ਇਥੇ ਇਹ ਵੀ ਦੱਸ ਦੇਈਏ ਕਿ ਅਮਰੀਕਾ 'ਚ ਜਦੋਂ ਤੋਂ ਇਸ ਮਹਾਮਾਰੀ ਨੇ ਦਸਤਕ ਦਿੱਤੀ ਹੈ ਉਦੋਂ ਤੋਂ ਹਾਲ ਬੇਹਾਲ ਹੋ ਗਿਆ ਹੈ।
ਅਮਰੀਕਾ ਵਿਸ਼ਵ 'ਚ ਇਸ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪੀੜਤ ਰਿਹਾ ਹੈ। ਫਿਲਹਾਲ ਮਾਮਲਿਆਂ ਦੇ ਘੱਟ ਹੋਣ ਦੀ ਉਮੀਦ ਨਾ ਦੇ ਬਰਾਬਰ ਕੀਤੀ ਜਾ ਰਹੀ ਹੈ।
ਰਾਈਟਰਜ਼ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਸਾਰੇ ਸੂਬਿਆਂ 'ਚੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਨਹੀਂ ਰਹੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਹੈ। ਲਿਹਾਜ਼ਾ ਇਹ ਮਾਮਲੇ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904