(Source: Poll of Polls)
Argentina President Javier Milei Video : ਅਰਜਨਟੀਨਾ ਦੇ ਰਾਸ਼ਟਰਪਤੀ ਨੇ ਆਪਣੀ ਗਰਲਫ੍ਰੈਂਡ ਨੂੰ ਸਭ ਦੇ ਸਾਹਮਣੇ ਕੀਤਾ ਕਿਸ, ਵੀਡੀਓ ਹੋਈ ਵਾਇਰਲ
Argentina President Javier Milei: ਅਰਜਨਟੀਨਾ ਦੇ ਨਵੇਂ ਰਾਸ਼ਟਰਪਤੀ ਜੇਵੀਅਰ ਮਾਈਲੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਮਾਈਲੀ ਨੇ ਸਟੇਜ 'ਤੇ ਸਾਰਿਆਂ ਦੇ ਸਾਹਮਣੇ ਆਪਣੀ ਗਰਲਫ੍ਰੈਂਡ ਨੂੰ ਕਿਸ ਕਰ ਦਿੱਤਾ। ਮਾਈਲੀ ਦੀ ਗਰਲਫ੍ਰੈਂਡ ਫਾਤਿਮਾ ਇੱਕ ਕਾਮੇਡੀਅਨ ਹੈ ਅਤੇ ਕਾਫੀ ਮਸ਼ਹੂਰ ਹੈ।
Argentina President Javier Milei video viral: ਅਰਜਨਟੀਨਾ ਦੇ ਨਵੇਂ ਰਾਸ਼ਟਰਪਤੀ ਜੇਵੀਅਰ ਮਾਈਲੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਹਾਲਾਂਕਿ ਉਨ੍ਹਾਂ ਦਾ ਸੁਰਖੀਆਂ 'ਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਵਾਰ ਉਨ੍ਹਾਂ ਨੇ ਜਨਤਕ ਮੰਚ 'ਤੇ ਜੋ ਕਾਰਨਾਮਾ ਕੀਤਾ ਹੈ, ਜਿਸ ਕਰਕੇ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਦਰਅਸਲ ਮਾਈਲੀ ਨੇ ਸਟੇਜ 'ਤੇ ਹੀ ਆਪਣੀ ਗਰਲਫ੍ਰੈਂਡ ਨੂੰ ਕਿਸ ਕੀਤਾ, ਜਿਸ ਨੂੰ ਦੇਖ ਕੇ ਮੌਕੇ 'ਤੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ।
This is the new President of Argentina, Javier Milei.
— Elon Musk (Parody) (@ElonMuskAOC) December 31, 2023
We are so back. pic.twitter.com/NGhGfF5BBa
ਹਾਲਾਂਕਿ ਮਾਈਲੀ ਇਸ ਤੋਂ ਪਹਿਲਾਂ ਵੀ ਆਪਣੀ ਗਰਲਫ੍ਰੈਂਡ ਨੂੰ ਜਨਤਕ ਤੌਰ 'ਤੇ ਕਿਸ ਕਰ ਚੁੱਕੇ ਹਨ। ਨਵੰਬਰ ਵਿੱਚ ਜਦੋਂ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਖ਼ਤਮ ਹੋਈ ਉਦੋਂ ਵੀ ਉਹ ਉਸੇ ਅੰਦਾਜ਼ ਵਿੱਚ ਨਜ਼ਰ ਆਏ।
ਰਾਸ਼ਟਰਪਤੀ ਮਾਈਲੀ ਦੀ ਗਰਲਫ੍ਰੈਂਡ ਫਾਤਿਮਾ ਇੱਕ ਕਾਮੇਡੀਅਨ ਹਨ ਅਤੇ ਕਾਫੀ ਮਸ਼ਹੂਰ ਹੈ। ਉਹ ਆਪਣੇ ਸਾਬਕਾ ਪਤੀ ਤੋਂ ਅਲਗ ਹੋ ਚੁੱਕੀ ਹੈ ਅਤੇ ਇਸ ਸਮੇਂ ਰਾਸ਼ਟਰਪਤੀ ਮਾਈਲੀ ਨਾਲ ਰਿਲੇਸ਼ਨ ਵਿੱਚ ਹੈ। ਦੋਵਾਂ ਦੀ ਲਵ ਸਟੋਰੀ ਇੰਸਟਾਗ੍ਰਾਮ ਤੋਂ ਸ਼ੁਰੂ ਹੋਈ ਸੀ। ਇਸ ਦੀ ਸ਼ੁਰੂਆਤ ਗੱਲਬਾਤ ਨਾਲ ਹੋਈ ਸੀ, ਜੋ ਬਾਅਦ ਵਿੱਚ ਮੁਲਾਕਾਤ ਵਿੱਚ ਬਦਲ ਗਈ।
ਇਹ ਵੀ ਪੜ੍ਹੋ: ਜਾਪਾਨ 'ਚ 7.5 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ
ਕੀ ਹੈ ਪੂਰਾ ਮਾਮਲਾ
ਰਾਸ਼ਟਰਪਤੀ ਮਾਈਲੀ ਸ਼ੁੱਕਰਵਾਰ ਨੂੰ ਆਪਣੀ ਪ੍ਰੇਮਿਕਾ ਫਾਤਿਮਾ ਫਲੋਰੇਜ਼ ਨਾਲ ਨਵੇਂ ਸੰਗੀਤ ਸਮਾਰੋਹ ਵਿੱਚ ਪਹੁੰਚੇ ਸਨ। ਰਾਸ਼ਟਰਪਤੀ ਨੇ ਪ੍ਰੋਗਰਾਮ ਦੌਰਾਨ ਆਪਣੀ ਪ੍ਰੇਮਿਕਾ ਨੂੰ ਸਮੂਚ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਮਾਈਲੀ ਨੇ ਸਭ ਤੋਂ ਪਹਿਲਾਂ ਸਟੇਜ 'ਤੇ ਭਾਸ਼ਣ ਦਿੱਤਾ, ਜਿਸ 'ਚ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਅਰਜਨਟੀਨਾ ਲਈ ਮੁਸ਼ਕਲ ਸਮਾਂ ਆ ਰਿਹਾ ਹੈ ਅਤੇ ਦੇਸ਼ ਨੂੰ ਅੱਗੇ ਵਧਣਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸਭ ਦੇ ਸਾਹਮਣੇ ਆਪਣੀ ਪ੍ਰੇਮਿਕਾ ਨੂੰ ਕਿਸ ਕਰ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Pakistan: ਪਾਕਿਸਤਾਨ 'ਚ ਪੈਦਾ ਹੋਏ ਅੱਤਵਾਦੀ ਦੇਸ਼ ਲਈ ਹੀ ਬਣ ਗਏ ਸਿਰਦਰਦੀ , 2023 ਦੇ ਅੰਕੜੇ ਭਰ ਰਹੇ ਨੇ ਗਵਾਹੀ