BY Election | Amrita Warring VS Dimppy Dhillon |ਬਾਹਰਲੇ VS ਗਿੱਦੜਬਾਹਾ ਵਾਲ਼ੇ!ਕੌਣ ਜਿੱਤੇਗਾ ਜਨਤਾ ਦਾ ਦਿਲ?
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਦੀ ਚੱਬੇਵਾਲ ਤੇ ਮੁਕਤਸਰ ਦੀ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਸਭ ਤੋਂ ਵੱਧ ਵੋਟਿੰਗ ਗਿੱਦੜਬਾਹਾ ਵਿੱਚ ਹੋ ਰਹੀ ਹੈ। ਦੁਪਹਿਰ ਤਿੰਨ ਵਜੇ ਤੱਕ ਗਿੱਦੜਬਾਹਾ ਵਿੱਚ 65.8% ਫੀਸਦੀ ਤੋਂ ਵੱਧ ਵੋਟਿਗ ਹੋ ਗਈ ਸੀ ਜਦਕਿ ਚੱਬੇਵਾਲ ਤੇ ਬਰਨਾਲਾ ਵਿੱਚ ਕੰਮ ਠੰਢਾ ਨਜ਼ਰ ਆਇਆ। ਦੁਪਹਿਰ ਤਿੰਨ ਵਜੇ ਤੱਕ ਚੱਬੇਵਾਲ ਤੇ ਬਰਨਾਲਾ ਵਿੱਚ ਕਰੀਬ 40 ਫੀਸਦੀ ਹੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ਵਿੱਚ ਵੀ ਮਾਹੌਲ ਤੱਤਾ ਰਿਹਾ। ਇੱਥੇ ਦੁਪਹਿਰ ਇੱਕ ਵਜੇ ਤੱਕ 52 ਫੀਸਦੀ ਵੋਟਿੰਗ ਹੋਈ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੌਰਾਨ ਦੁਪਹਿਰ 3 ਵਜੇ ਤੱਕ ਗਿੱਦੜਬਾਹਾ ਵਿੱਚ 65.8% ਫੀਸਦੀ, ਡੇਰਾ ਬਾਬਾ ਨਾਨਕ ਵਿੱਚ 52.3 ਫੀਸਦੀ ਵੋਟਿੰਗ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਹਨ। ਵੋਟਿੰਗ ਪ੍ਰਕਿਰਿਆ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਚੱਬੇਵਾਲ ਸੀਟ 'ਤੇ 40.25 ਫੀਸਦੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ਦੇ ਮੁਕਾਬਲੇ ਚੱਬੇਵਾਲ ਸੀਟ 'ਤੇ ਵੋਟਿੰਗ 12 ਫੀਸਦੀ ਘੱਟ ਹੋਈ ਹੈ। ਇਸ ਦੇ ਨਾਲ ਹੀ ਬਰਨਾਲਾ ਸੀਟ 'ਤੇ ਦੁਪਹਿਰ ਤੱਕ 40 ਫੀਸਦੀ ਵੋਟਿੰਗ ਹੋਈ।