ਪੜਚੋਲ ਕਰੋ

Australian journalist: ਖਾਲਿਸਤਾਨ ਪੱਖੀ ਲੀਡਰ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੂੰ ਛੱਡਣਾ ਪਿਆ ਭਾਰਤ

ਖਾਲਿਸਤਾਨ ਪੱਖੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੇ ਭਾਰਤ ਛੱਡ ਦਿੱਤਾ ਹੈ। ਉਸ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਨਾ ਵਧਾਉਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ ਹੈ।

Australian journalist leaves India: ਖਾਲਿਸਤਾਨ ਪੱਖੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੇ ਭਾਰਤ ਛੱਡ ਦਿੱਤਾ ਹੈ। ਉਸ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਨਾ ਵਧਾਉਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ ਹੈ। ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਇਹ ਦਾਅਵਾ ਆਪਣੇ ਸੋਸ਼ਲ ਮੀਡੀਆ ਪੇਜ਼ ਉਪਰ ਕੀਤਾ ਹੈ।

ਦਰਅਸਲ ਆਸਟ੍ਰੇਲੀਅਨ ਪੱਤਰਕਾਰ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਵਰਕ ਵੀਜ਼ਾ ਦੀ ਮਿਆਦ ਵਧਾਏ ਜਾਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ। 

ਅਵਨੀ ਡਾਇਸ ਨੇ ਕਿਹਾ ਕਿ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਕਾਰਨ ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਲੋਕ ਸਭਾ ਚੋਣਾਂ ਵਾਲੇ ਦਿਨ 19 ਅਪਰੈਲ ਨੂੰ ਉਸ ਨੂੰ ਭਾਰਤ ਛੱਡਣਾ ਪਿਆ। ਡਾਇਸ ਨੇ ‘ਐਕਸ’ ’ਤੇ ਕਿਹਾ, ‘‘ਪਿਛਲੇ ਹਫ਼ਤੇ ਮੈਨੂੰ ਅਚਾਨਕ ਭਾਰਤ ਛੱਡਣਾ ਪਿਆ। ਮੋਦੀ ਸਰਕਾਰ ਨੇ ਇਹ ਕਹਿੰਦਿਆਂ ਮੇਰਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ।’’

ਡਾਇਸ ਨੇ ਕਿਹਾ, ‘‘ਸਾਨੂੰ ਇਹ ਵੀ ਦੱਸਿਆ ਗਿਆ ਕਿ ਭਾਰਤੀ ਮੰਤਰਾਲੇ ਦੇ ਨਿਰਦੇਸ਼ ਕਾਰਨ ਮੈਨੂੰ ਚੋਣਾਂ ਸਬੰਧੀ ਰਿਪੋਰਟਿੰਗ ਕਰਨ ਦੀ ਮਾਨਤਾ ਵੀ ਨਹੀਂ ਮਿਲੇਗੀ। ਅਸੀਂ ਉਸ ਦੇਸ਼ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਨਿਕਲੇ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ‘ਲੋਕਤੰਤਰ ਦੀ ਮਾਂ’ ਆਖਦੇ ਹਨ।’’ ਡਾਇਸ ਪਿਛਲੇ ਢਾਈ ਸਾਲ ਤੋਂ ਭਾਰਤ ਵਿੱਚ ਕੰਮ ਕਰ ਰਹੀ ਸੀ। 

ਉਸ ਨੇ ਦੱਸਿਆ ਕਿ ਆਸਟਰੇਲਿਆਈ ਸਰਕਾਰ ਦੇ ਦਖ਼ਲ ਮਗਰੋਂ ਉਸ ਦਾ ਵੀਜ਼ਾ ਦੋ ਮਹੀਨਿਆਂ ਲਈ ਵਧਾ ਦਿੱਤਾ ਗਿਆ ਜਦੋਂਕਿ ਇਸ ਦੀ ਜਾਣਕਾਰੀ ਉਸ ਨੂੰ ਉਡਾਣ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਦਿੱਤੀ ਗਈ। ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਡਾਇਸ ਨੂੰ ਇਸ ਫ਼ੈਸਲੇ ਬਾਰੇ ਸੂਚਿਤ ਕੀਤਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣ’ ਸਨ। 

ਏਬੀਸੀ ਨੇ ਦੱਸਿਆ ਕਿ ਯੂਟਿਊਬ ਨੇ ਨਿੱਝਰ ਹੱਤਿਆਕਾਂਡ ਸਬੰਧੀ ਖ਼ਬਰਾਂ ਦੀ ਲੜੀ ‘ਫਾਰੇਨ ਕੌਰਸਪੋਂਡੈਂਟ’ ਦੇ ਇੱਕ ਐਪੀਸੋਡ ਦੀ ਭਾਰਤ ਵਿੱਚ ਪਹੁੰਚ ’ਤੇ ਰੋਕ ਵੀ ਲਾ ਦਿੱਤੀ ਗਈ। ਉਧਰ, ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਆਸਟਰੇਲਿਆਈ ਪੱਤਰਕਾਰ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਤੇ ਗੁਮਰਾਹਕੁੰਨ ਹਨ। ਸੂਤਰ ਦਾ ਕਹਿਣਾ ਹੈ ਕਿ ਡਾਇਸ ਨੇ ਵੀਜ਼ਾ ਫੀਸ 18 ਅਪਰੈਲ ਨੂੰ ਦਿੱਤੀ ਸੀ ਅਤੇ ਉਸੇ ਦਿਨ ਉਸ ਦਾ ਵੀਜ਼ਾ ਜੂਨ ਦੇ ਅਖ਼ੀਰ ਤੱਕ ਵਧਾ ਦਿੱਤਾ ਗਿਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
Crime News: ਫ਼ਰੀਦਕੋਟ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ, ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਇਆ ਝਗੜਾ, ਤੇਜ਼ਧਾਰ ਹਥਿਆਰ ਨਾਲ ਵੱਢਿਆ
Crime News: ਫ਼ਰੀਦਕੋਟ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ, ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਇਆ ਝਗੜਾ, ਤੇਜ਼ਧਾਰ ਹਥਿਆਰ ਨਾਲ ਵੱਢਿਆ
ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
Advertisement
ABP Premium

ਵੀਡੀਓਜ਼

Sukhbir Badal ਦਾ ਅਸਤੀਫ਼ਾ Akali Dal ਨੂੰ ਮੁੜ ਕਰੇਗਾ ਮਜ਼ਬੂਤ ! ਬਾਗ਼ੀ ਧੜੇ ਦੇ ਲੀਡਰ ਕਰਨਗੇ ਘਰ ਵਾਪਸੀ |Abp SanjhaSukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp SanjhaPension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjhaਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
Crime News: ਫ਼ਰੀਦਕੋਟ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ, ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਇਆ ਝਗੜਾ, ਤੇਜ਼ਧਾਰ ਹਥਿਆਰ ਨਾਲ ਵੱਢਿਆ
Crime News: ਫ਼ਰੀਦਕੋਟ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ, ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਇਆ ਝਗੜਾ, ਤੇਜ਼ਧਾਰ ਹਥਿਆਰ ਨਾਲ ਵੱਢਿਆ
ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ
Punjab Haryana Weather: ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ  ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ
Apple ਦਾ ਫੋਨ ਖ਼ਰੀਦਣ ਦਾ ਸੁਪਨਾ ਹੋਵੇਗਾ ਪੂਰਾ ! 35 ਹਜ਼ਾਰ ਰੁਪਏ ਸਸਤਾ ਹੋ ਗਿਆ iPhone 15, ਜਾਣੋ ਕਿੰਨਾ ਚਿਰ ਚੱਲੇਗਾ ਆਫ਼ਰ ?
Apple ਦਾ ਫੋਨ ਖ਼ਰੀਦਣ ਦਾ ਸੁਪਨਾ ਹੋਵੇਗਾ ਪੂਰਾ ! 35 ਹਜ਼ਾਰ ਰੁਪਏ ਸਸਤਾ ਹੋ ਗਿਆ iPhone 15, ਜਾਣੋ ਕਿੰਨਾ ਚਿਰ ਚੱਲੇਗਾ ਆਫ਼ਰ ?
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Canada News: ਕੈਨੇਡਾ ਸਰਕਾਰ ਦਾ ਪਰਵਾਸੀਆਂ ਨੂੰ ਇੱਕ ਹੋਰ ਵੱਡਾ ਝਟਕਾ! ਵੱਡੀ ਗਿਣਤੀ ਹੋਣਗੇ ਡਿਪੋਰਟ
Embed widget