ਬੰਗਲਾਦੇਸ਼ 'ਚ ISKCON ਮੰਦਰ 'ਤੇ ਫਿਰ ਹਮਲਾ,ਕੱਟੜਪੰਥੀਆਂ ਨੇ ਭੰਨਤੋੜ ਤੋਂ ਬਾਅਦ ਲਗਾਈ ਅੱਗ
Bangladesh: ਇਸ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਇੱਕ ਵਾਰ ਫਿਰ ਦੋਸ਼ ਲਾਇਆ ਹੈ ਕਿ ਕੱਟੜਪੰਥੀ ਲਗਾਤਾਰ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਮੁਹੰਮਦ ਯੂਨਸ ਮੂਕ ਦਰਸ਼ਕ ਬਣਿਆ ਹੋਇਆ ਹੈ। ਉਹ ਕੋਈ ਕਾਰਵਾਈ ਨਹੀਂ ਕਰ ਰਿਹਾ।
Attack on Hindu Temple in Bangladesh: ਕੱਟੜਪੰਥੀਆਂ ਨੇ ਬੰਗਲਾਦੇਸ਼ ਵਿਚ ਹਿੰਦੂਆਂ ਤੇ ਹਿੰਦੂ ਮੰਦਰਾਂ 'ਤੇ ਹਮਲੇ ਜਾਰੀ ਰੱਖੇ ਹਨ। ਸ਼ੁੱਕਰਵਾਰ ਰਾਤ (6 ਦਸੰਬਰ 2024) ਨੂੰ ਢਾਕਾ ਵਿੱਚ ਇੱਕ ਹੋਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਖ਼ਬਰ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੱਟੜਪੰਥੀਆਂ ਨੇ ਸ਼ੁੱਕਰਵਾਰ ਰਾਤ ਨੂੰ ਇਸਕੋਨ ਨਮਹੱਟਾ ਮੰਦਰ ਢਾਕਾ 'ਤੇ ਹਮਲਾ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮੰਦਰ 'ਚ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਭੀੜ ਨੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਅੱਗ ਲਗਾ ਦਿੱਤੀ। ਇਸਕੋਨ ਬੰਗਲਾਦੇਸ਼ ਵਿੱਚ ਸਥਿਤ ਇਸ ਮੰਦਰ ਦਾ ਪ੍ਰਬੰਧਨ ਕਰ ਰਿਹਾ ਸੀ। ਇਸ ਹਮਲੇ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਇਕ ਵਾਰ ਫਿਰ ਦੋਸ਼ ਲਾਇਆ ਹੈ ਕਿ ਕੱਟੜਪੰਥੀ ਲਗਾਤਾਰ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਮੁਹੰਮਦ ਯੂਨਸ ਮੂਕ ਦਰਸ਼ਕ ਬਣਿਆ ਹੋਇਆ ਹੈ।
ਕੋਲਕਾਤਾ ਇਸਕੋਨ ਦੇ ਉਪ ਪ੍ਰਧਾਨ ਰਾਧਾਰਮਨ ਦਾਸ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ''ਮੰਦਿਰ ਦੀ ਟੀਨ ਦੀ ਛੱਤ ਨੂੰ ਹਟਾ ਦਿੱਤਾ ਗਿਆ ਸੀ ਤੇ ਮੂਰਤੀਆਂ ਨੂੰ ਸਾੜਨ ਤੋਂ ਪਹਿਲਾਂ ਉਨ੍ਹਾਂ 'ਤੇ ਪੈਟਰੋਲ ਪਾ ਦਿੱਤਾ ਗਿਆ ਸੀ