ਪੜਚੋਲ ਕਰੋ
Advertisement
ਸਾਬਕਾ ਰਾਸ਼ਟਰਪਤੀ ਪਿੱਠ ‘ਤੇ ਥੈਲਾ ਲੈ ਪਹੁੰਚੇ ਹਸਪਤਾਲ, ਲੋਕ ਹੋਏ ਹੈਰਾਨ
ਨਵੀਂ ਦਿੱਲੀ: ਕ੍ਰਿਸਮਸ ਦੇ ਤਿਓਹਾਰ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਸ਼ਾਂਤਾ ਕਲੌਜ਼ ਦੀ ਟੋਪੀ ਪਾ ਤੇ ਪਿੱਠ ‘ਤੇ ਵੱਡਾ ਥੈਲਾ ਲੈ ਬੁੱਧਵਾਰ ਨੂੰ ਅਚਾਨਕ ਹਸਪਤਾਲ ‘ਚ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਛੋਟੇ ਬੱਚਿਆਂ ਨੂੰ ਗਿਫਟ ਦਿੱਤੇ।
ਜਦੋਂ ਸਾਬਕਾ ਰਾਸ਼ਟਰਪਤੀ ਹਸਪਤਾਲ ਪਹੁੰਚੇ ਤਾਂ ਬੱਚੇ ਇੱਕ ਗਰੁਪ ‘ਚ ਪਲੇਅਰੂਮ ‘ਚ ਬੈਠੇ ਬਰਫ ਦਾ ਨਮੂਨਾ ਬਣਾ ਰਹੇ ਸੀ। ਇਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਨੇ ਵੀ ਓਬਾਮਾ ਦਾ ਸਵਾਗਤ ਕੀਤਾ। ਓਬਾਮਾ ਨੇ ਜਦੋਂ ਬੱਚਿਆਂ ਨੂੰ ਤੋਹਫੇ ਦਿੱਤੇ ਤਾਂ ਇੱਕ ਬੱਚੀ ਨੇ ਉਨ੍ਹਾਂ ਨੂੰ ਗਲ ਲਾ ਲਿਆ। ਇਸ ਦੌਰਾਨ ਉਹ ਡਾਂਸ ਕਰਦੇ ਵੀ ਨਜ਼ਰ ਆਏ।
ਉਨ੍ਹਾਂ ਨੇ ਇਸ ਖਾਸ ਪਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਹੁਣ ਤਕ 252,000 ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਬਾਅਦ ਹਸਪਤਾਲ ਨੇ ਵੀ ਮਾਹੌਲ ਖੁਸ਼ਨੁਮਾ ਬਣਾਉਣ ਲਈ ਧੰਨਵਾਦ ਕੀਤਾ ਹੈ।Merry Christmas and happy holidays to the extraordinary kids, families, and staff at Children’s National. And thanks for humoring me as your stand-in Santa. https://t.co/mFmYCVk7cr
— Barack Obama (@BarackObama) December 19, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement