ਪੜਚੋਲ ਕਰੋ

Afghanistan Crisis: ਕਾਬੁਲ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 13 ਫੌਜੀਆਂ ਦੀਆਂ ਦੇਹਾਂ ਅਮਰੀਕਾ ਪਹੁੰਚੀਆਂ, ਬਵਾਈ ਅੱਡੇ'ਤੇ ਪਹੁੰਚੇ ਰਾਸ਼ਟਰਪਤੀ

Afghanistan Crisis: 26 ਅਗਸਤ ਨੂੰ ਕਾਬੁਲ ਹਵਾਈ ਅੱਡੇ ਦੇ ਬਾਹਰ ਇੱਕ ਆਤਮਘਾਤੀ ਹਮਲੇ ਵਿੱਚ 13 ਅਮਰੀਕੀ ਸੈਨਿਕ ਸ਼ਹੀਦ ਹੋ ਗਏ ਸੀ। ਉਨ੍ਹਾਂ ਦੀ ਲਾਸ਼ ਐਤਵਾਰ ਨੂੰ ਅਮਰੀਕਾ ਪਹੁੰਚੀ, ਜਿਸ ਨੂੰ ਲੈਣ ਲਈ ਰਾਸ਼ਟਰਪਤੀ ਖੁਦ ਪਹੁੰਚੇ।

Afghanistan Crisis: 26 ਅਗਸਤ ਨੂੰ ਕਾਬੁਲ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋਏ 13 ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਐਤਵਾਰ ਨੂੰ ਅਮਰੀਕਾ ਪਹੁੰਚੀਆਂ। ਰਾਸ਼ਟਰਪਤੀ ਜੋਅ ਬਾਇਡਨ ਇਨ੍ਹਾਂ ਨੂੰ ਰਿਸੀਵ ਕਰਨ ਲਈ ਖੁਦ ਹਵਾਈ ਅੱਡੇ 'ਤੇ ਪਹੁੰਚੇ। ਇਸ ਤੋਂ ਪਹਿਲਾਂ ਐਤਵਾਰ ਨੂੰ ਜੋਅ ਬਾਇਡਨ ਨੇ ਕਾਬੁਲ ਹਵਾਈ ਅੱਡੇ ਦੇ ਨੇੜੇ ਇੱਕ ਆਤਮਘਾਤੀ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੇ ਪਰਿਵਾਰਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ। ਹਮਲੇ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਦੀਆਂ ਦੇਹਾਂ ਨੂੰ ਅਫਗਾਨਿਸਤਾਨ ਤੋਂ ਅਮਰੀਕਾ ਲਿਆਂਦਾ ਗਿਆ ਸੀ।

ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਦੇ ਨੇੜੇ ਇੱਕ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਦੀਆਂ ਲਾਸ਼ਾਂ ਨੂੰ ਡੋਵਰ ਏਅਰ ਫੋਰਸ ਬੇਸ ਵਿੱਚ ਲਿਆਂਦਾ ਗਿਆ ਅਤੇ ਇਸ ਦੌਰਾਨ ਬਾਇਡਨ ਅਤੇ ਉਸਦੀ ਪਤਨੀ ਜਿਲ ਬਾਇਡਨ ਇੱਕ ਫੌਜੀ ਸਮਾਗਮ ਵਿੱਚ ਸ਼ਾਮਲ ਹੋਏ।

ਹਮਲੇ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਦੀ ਉਮਰ 20 ਤੋਂ 31 ਸਾਲ ਦੇ ਵਿਚਕਾਰ ਸੀ। ਮਾਰੇ ਗਏ ਅਮਰੀਕੀ ਸੈਨਿਕਾਂ ਵਿੱਚ ਵਯੋਮਿੰਗ ਦੀ ਇੱਕ 20 ਸਾਲਾ ਮਰੀਨ ਵੀ ਸ਼ਾਮਲ ਹੈ ਜਿਸਦੀ ਪਤਨੀ ਲਗਪਗ ਤਿੰਨ ਹਫਤਿਆਂ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇੱਕ 22 ਸਾਲਾ ਨੇਵੀ ਕਾਰਪਸਮੈਨ ਵੀ ਸ਼ਾਮਲ ਹੈ, ਜਿਸ ਨੇ ਆਪਣੀ ਮਾਂ ਨਾਲ ਆਖਰੀ ਗੱਲਬਾਤ ਵਿੱਚ ਭਰੋਸਾ ਦਿੱਤਾ ਸੀ ਕਿ ਉਹ ਸੁਰੱਖਿਅਤ ਰਹੇਗਾ। ਹਮਲੇ ਵਿੱਚ ਮਾਰੇ ਗਏ ਪੰਜ ਅਮਰੀਕੀ ਸੈਨਿਕਾਂ ਦੀ ਉਮਰ ਸਿਰਫ 20 ਸਾਲ ਸੀ।

ਬਾਇਡਨ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਅਸੀਂ ਜਿਨ੍ਹਾਂ 13 ਸੈਨਿਕਾਂ ਨੂੰ ਗੁਆਇਆ ਉਹ ਹੀਰੋ ਸੀ ਜਿਨ੍ਹਾਂ ਨੇ ਸਾਡੇ ਉੱਚਤਮ ਅਮਰੀਕੀ ਆਦਰਸ਼ਾਂ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਬਹਾਦਰੀ ਅਤੇ ਨਿਰਸਵਾਰਥਤਾ ਨੇ ਹੁਣ ਤੱਕ 1,17,000 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ।” ਮਾਰੇ ਗਏ ਅਮਰੀਕੀ ਸੈਨਿਕਾਂ ਦੇ ਪਰਿਵਾਰ ਵੀ ਆਮ ਤੌਰ ‘ਤੇ ਅਜਿਹੇ ਮੌਕਿਆਂ ‘ਤੇ ਡੋਵਰ ਵਿੱਚ ਮੌਜੂਦ ਹੁੰਦੇ ਹਨ। ਬਾਇਡਨ ਨੇ ਰਾਸ਼ਟਰਪਤੀ ਵਜੋਂ ਪਹਿਲੀ ਵਾਰ ਅਜਿਹੇ ਸਮਾਗਮ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: Tokyo Paralympics: ਕਾਂਸੀ ਤਗਮੇ ਲਈ ਅਜੇ ਵਿਨੋਦ ਕੁਮਾਰ ਨੂੰ ਕਰਨੀ ਪਵੇਗੀ ਉਡੀਕ, ਇਸ ਕਾਰਨ ਰੋਕਿਆ ਗਿਆ ਨਤੀਜਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ

CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...

ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਲਿਆਂ ਲਈ ਜ਼ਰੂਰੀ ਖ਼ਬਰ, ਖੋਰੂ ਪਾਇਆ ਤਾਂ ਹੋ ਜਾਵੇਗੀ ਕਾਰਵਾਈ, 1300 ਪੁਲਿਸ ਮੁਲਾਜ਼ਮ ਰੱਖਣਗੇ ਨਜ਼ਰ

ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ

ABP Premium

ਵੀਡੀਓਜ਼

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...ਜੇ ਹਿੰਮਤ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕਹੋ....|Sukhbir Badal|Akali Dalਪੰਜਾਬ ਕਾਂਗਰਸ ਦੀ ਆਪਸੀ ਫੁੱਟ 'ਤੇ ਵੱਡਾ ਐਕਸ਼ਨ ! ਦਿੱਲੀ ਦੀ ਮੀਟਿੰਗ 'ਚ ਅਹਿਮ ਫੈਸਲੇ|Partap Bajwa|Raja Warringਸਰਕਾਰੀ ਹਸਪਤਾਲ ਦਾ ਵੇਖੋ ਹਾਲ!  ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
18 ਸੂਬਿਆਂ ‘ਚ ਤੂਫਾਨ ਦਾ ਅਲਰਟ, ਪਵੇਗਾ ਭਾਰੀ ਮੀਂਹ, ਚੱਕਰਵਾਤ ਬਣਿਆ ਵਜ੍ਹਾ; ਰਹੋ ਸਾਵਧਾਨ
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
CBSE ਦੇ 12ਵੀਂ ਜਮਾਤ ਦੇ 15 ਮਾਰਚ ਨੂੰ ਹੋਣ ਵਾਲੇ ਹਿੰਦੀ ਦੇ ਪੇਪਰ ਨੂੰ ਲੈਕੇ ਵੱਡਾ ਅਪਡੇਟ, ਨਹੀਂ ਦਿੱਤਾ ਗਿਆ Exam ਤਾਂ...
ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਲਿਆਂ ਲਈ ਜ਼ਰੂਰੀ ਖ਼ਬਰ, ਖੋਰੂ ਪਾਇਆ ਤਾਂ ਹੋ ਜਾਵੇਗੀ ਕਾਰਵਾਈ, 1300 ਪੁਲਿਸ ਮੁਲਾਜ਼ਮ ਰੱਖਣਗੇ ਨਜ਼ਰ
ਹੋਲੀ ਤੋਂ ਪਹਿਲਾਂ ਚੰਡੀਗੜ੍ਹ ਵਾਲਿਆਂ ਲਈ ਜ਼ਰੂਰੀ ਖ਼ਬਰ, ਖੋਰੂ ਪਾਇਆ ਤਾਂ ਹੋ ਜਾਵੇਗੀ ਕਾਰਵਾਈ, 1300 ਪੁਲਿਸ ਮੁਲਾਜ਼ਮ ਰੱਖਣਗੇ ਨਜ਼ਰ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਨਾਰਾਜ਼ ਬਿਕਰਮ ਮਜੀਠੀਆ ਨੂੰ ਮਨਾਉਣ ਲਈ ਪਾਰਟੀ ਲਾ ਰਹੀ ਪੂਰਾ ਜ਼ੋਰ...ਜਥੇਦਾਰ ਨੂੰ ਹਟਾਉਣ ਤੋਂ ਬਾਅਦ ਵਧਿਆ ਵਿਵਾਦ, ਇੱਥੇ ਪੜ੍ਹੋ ਪੂਰਾ ਮਾਮਲਾ
ਮਾਪਿਆਂ ਨੂੰ ਮਿਲਿਆ ਅਗਵਾ ਕੀਤਾ 7 ਸਾਲਾ ਬੱਚਾ ਭਵਕੀਰਤ, ਆਇਆ ਸੁੱਖ ਦਾ ਸਾਹ, ਮੁਲਜ਼ਮਾਂ ਦਾ ਐਨਕਾਊਂਟਰ

ਗੈਰ-ਹਾਜ਼ਰ ਮਿਲੇ ਸਿਵਲ ਸਰਜਨ ਅਤੇ SMO, ਸਿਹਤ ਮੰਤਰੀ ਨੇ ਕਰ'ਤੀ ਵੱਡੀ ਕਾਰਵਾਈ, ਫਸੇ ਕਸੁੱਤੇ

ਕਾਂਗਰਸ ਨੇ 2027 ਲਈ ਖਿੱਚ ਲਈ ਤਿਆਰੀ, 18 ਨੂੰ ਸੱਦੀ ਵਿਧਾਇਕਾਂ ਦੀ ਮੀਟਿੰਗ, AAP ਨੂੰ ਵੀ ਲਾਏ ਚੰਗੇ ਰਗੜੇ

ਪੰਜਾਬ ਰੋਡਵੇਜ਼ ਨੂੰ ਲੈਕੇ ਸਰਕਾਰ ਨੇ ਲਿਆ ਵੱਡਾ ਫੈਸਲਾ, ਕਈ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ

Embed widget