ਪੜਚੋਲ ਕਰੋ
Advertisement
Pakistan Blast : ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਭਿਆਨਕ ਬੰਬ ਧਮਾਕਾ, ਹੁਣ ਤੱਕ 35 ਦੀ ਮੌਤ, 200 ਜ਼ਖਮੀ
Pakistan Blast : ਪਾਕਿਸਤਾਨ ਵਿੱਚ ਅੱਤਵਾਦੀ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਦੇ ਬਾਜੌਰ ਦਾ ਹੈ, ਜਿੱਥੇ ਐਤਵਾਰ ਨੂੰ ਹੋਏ ਭਿਆਨਕ ਧਮਾਕੇ 'ਚ
Pakistan Blast : ਪਾਕਿਸਤਾਨ ਵਿੱਚ ਅੱਤਵਾਦੀ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਦੇ ਬਾਜੌਰ ਦਾ ਹੈ, ਜਿੱਥੇ ਐਤਵਾਰ ਨੂੰ ਹੋਏ ਭਿਆਨਕ ਧਮਾਕੇ 'ਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨੀ ਮੀਡੀਆ 'ਦ ਡਾਨ' ਮੁਤਾਬਕ ਬੰਬ ਧਮਾਕੇ 'ਚ ਕਰੀਬ 200 ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਇਸ ਦੇ ਨਾਲ ਹੀ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (JUI-F) ਦੇ ਵਰਕਰਾਂ ਦੀ ਕਾਨਫਰੰਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੁਲਿਸ ਮੁਤਾਬਕ ਅੱਤਵਾਦੀਆਂ ਨੇ ਇਹ ਧਮਾਕਾ JUI-F ਦੀ ਮੀਟਿੰਗ ਨੂੰ ਨਿਸ਼ਾਨਾ ਬਣਾ ਕੇ ਕੀਤਾ। ਹਾਦਸੇ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਮੌਕੇ ਤੋਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
At least 10 people died as a bomb #blast hit a political rally on Sunday afternoon in #Pakistan's northwest Bajaur district. Over 50 others were injured. pic.twitter.com/AOfqs0pbLU
— Our World (@MeetOurWorld) July 30, 2023
ਧਮਾਕੇ ਤੋਂ ਬਾਅਦ ਵੀਡੀਓ ਵਾਇਰਲ
ਧਮਾਕੇ ਤੋਂ ਬਾਅਦ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਬੰਬ ਧਮਾਕੇ ਤੋਂ ਬਾਅਦ ਦਾ ਦੁਖਾਂਤ ਦੇਖਿਆ ਜਾ ਸਕਦਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਜੇਯੂਆਈਐਫ ਦੇ ਸੀਨੀਅਰ ਨੇਤਾ ਹਾਫਿਜ਼ ਹਮਦੁੱਲਾ ਨੇ ਪਾਕਿਸਤਾਨੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਸਰਕਾਰ ਨੂੰ ਜ਼ਖਮੀਆਂ ਲਈ ਐਮਰਜੈਂਸੀ ਮੈਡੀਕਲ ਉਪਾਅ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
JUI-F ਨੇਤਾ ਦੀ ਵੀ ਮੌਤ
ਜਿਓ ਨਿਊਜ਼ ਨੇ ਜ਼ਿਲ੍ਹਾ ਐਮਰਜੈਂਸੀ ਅਫਸਰ ਦੇ ਹਵਾਲੇ ਨਾਲ ਕਿਹਾ ਕਿ ਬਾਜੌਰ ਦੇ ਖਾਰ ਵਿੱਚ ਵਰਕਰ ਕਾਨਫਰੰਸ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਸਥਾਨਕ ਜੇਯੂਆਈ-ਐਫ ਆਗੂ ਵੀ ਸ਼ਾਮਲ ਸੀ। ਮ੍ਰਿਤਕ ਆਗੂ ਦੀ ਪਛਾਣ ਜ਼ਿਆਉੱਲਾ ਜਾਨ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਤਿਮਾਰਗੜਾ ਅਤੇ ਪੇਸ਼ਾਵਰ ਭੇਜਿਆ ਜਾ ਰਿਹਾ ਹੈ।

ਵੱਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ
ਰਿਪੋਰਟ ਮੁਤਾਬਕ ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਧਮਾਕਾ ਕਿਵੇਂ ਹੋਇਆ। ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਕਥਿਤ ਤੌਰ 'ਤੇ ਇਹ ਧਮਾਕਾ ਕਾਨਫਰੰਸ ਦੇ ਅੰਦਰ ਹੋਇਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਖੇਤਰ ਨੂੰ ਘੇਰ ਲਿਆ ਹੈ। ਰੈਸਕਿਊ 1122 ਦੇ ਬੁਲਾਰੇ ਬਿਲਾਲ ਫੈਜ਼ੀ ਨੇ ਜੀਓ ਨਿਊਜ਼ ਨੂੰ ਦੱਸਿਆ ਕਿ 5 ਐਂਬੂਲੈਂਸਾਂ ਦੀ ਮਦਦ ਨਾਲ ਹੁਣ ਤੱਕ ਕਰੀਬ 150 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੁੱਲ 150 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪਾਲੀਵੁੱਡ
Advertisement