ਪੜਚੋਲ ਕਰੋ
Advertisement
ਟੋਰਾਂਟੋ 'ਚ 21 ਸਾਲਾ ਭਾਰਤੀ ਵਿਦਿਆਰਥੀ ਦੀ ਹੱਤਿਆ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪ੍ਰਗਟਾਇਆ ਦੁੱਖ, ਮਾਰੀਆਂ ਗਈਆਂ ਸੀ ਕਈ ਗੋਲੀਆਂ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ (External Affairs Minister S Jaishankar) ਨੇ ਕੈਨੇਡਾ ਦੇ ਟੋਰਾਂਟੋ 'ਚ 21 ਸਾਲਾ ਭਾਰਤੀ ਵਿਦਿਆਰਥੀ ਦੀ ਹੱਤਿਆ 'ਤੇ ਸੋਗ ਪ੍ਰਗਟ ਕੀਤਾ ਹੈ। ਗੋਲੀਬਾਰੀ 'ਚ ਜ਼ਖਮੀ ਵਿਦਿਆਰਥੀ ਦੀ ਮੌਤ ਹੋ ਗਈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ (External Affairs Minister S Jaishankar) ਨੇ ਕੈਨੇਡਾ ਦੇ ਟੋਰਾਂਟੋ 'ਚ 21 ਸਾਲਾ ਭਾਰਤੀ ਵਿਦਿਆਰਥੀ ਦੀ ਹੱਤਿਆ 'ਤੇ ਸੋਗ ਪ੍ਰਗਟ ਕੀਤਾ ਹੈ। ਗੋਲੀਬਾਰੀ 'ਚ ਜ਼ਖਮੀ ਵਿਦਿਆਰਥੀ ਦੀ ਮੌਤ ਹੋ ਗਈ। ਟੋਰਾਂਟੋ ਇੰਡੀਅਨ ਸਟੂਡੈਂਟ ਕਤਲ (Toronto Indian Student Murder) ਪੁਲਿਸ ਸਰਵਿਸ ਨੂੰ 7 ਅਪ੍ਰੈਲ ਨੂੰ ਸਥਾਨਕ ਉਪਨਗਰ ਸਟੇਸ਼ਨ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਕਾਰਤਿਕ ਵਾਸੂਦੇਵ ਨੂੰ ਸਟੇਸ਼ਨ ਦੇ ਪ੍ਰਵੇਸ਼ ਦੁਆਰ 'ਤੇ ਗੋਲੀ ਮਾਰ ਦਿੱਤੀ ਗਈ ਸੀ। ਇਸ ਮੌਕੇ 'ਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਵਾਸੂਦੇਵ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਜੈਸ਼ੰਕਰ ਨੇ ਟਵੀਟ ਕੀਤਾ, ''ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਪਰਿਵਾਰ ਨਾਲ ਹਮਦਰਦੀ। ਟੋਰਾਂਟੋ ਪੁਲਿਸ ਨੇ ਕਿਹਾ ਕਿ ਜਾਂਚਕਰਤਾ ਉਨ੍ਹਾਂ ਗਵਾਹਾਂ ਦੀ ਭਾਲ ਕਰ ਰਹੇ ਹਨ ,ਜੋ ਘਟਨਾ ਦੇ ਸਮੇਂ ਖੇਤਰ ਵਿੱਚ ਸਨ, ਨਾਲ ਹੀ ਓਥੇ ਹੀ ਲੱਗੇ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਟੋਰਾਂਟੋ ਗੋਲੀ ਕਾਂਡ ਵਿੱਚ ਇੱਕ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਮੰਦਭਾਗੀ ਹੱਤਿਆ ਤੋਂ ਅਸੀਂ ਸਦਮੇ ਵਿੱਚ ਹਾਂ ਅਤੇ ਦੁਖੀ ਹਾਂ।
ਪਰਿਵਾਰ ਦੇ ਸੰਪਰਕ ਵਿੱਚ ਹੈ ਦੂਤਾਵਾਸ
ਕੌਂਸਲੇਟ ਜਨਰਲ ਨੇ ਕਿਹਾ ਕਿ ਕੌਂਸਲੇਟ ਜਨਰਲ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਜਲਦੀ ਤੋਂ ਜਲਦੀ ਲਾਸ਼ ਨੂੰ ਰਿਸ਼ਤੇਦਾਰਾਂ ਨੂੰ ਸੌਂਪਣ ਲਈ ਹਰ ਸੰਭਵ ਮਦਦ ਪ੍ਰਦਾਨ ਕਰੇਗਾ। ਕਾਰਤਿਕ ਵਾਸੂਦੇਵ ਟੋਰਾਂਟੋ ਦੇ ਸੇਨੇਕਾ ਕਾਲਜ ਵਿੱਚ ਮਾਰਕੀਟਿੰਗ ਮੈਨੇਜਮੈਂਟ ਦਾ ਵਿਦਿਆਰਥੀ ਸੀ ਅਤੇ ਪਹਿਲੇ ਸਮੈਸਟਰ ਵਿੱਚ ਪੜ੍ਹ ਰਿਹਾ ਸੀ। ਉਸ ਨੂੰ ਉਦੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ , ਜਦੋਂ ਉਹ ਮੈਕਸੀਨ ਰੈਸਟੋਰੈਂਟ ਵਿੱਚ ਜਾ ਰਿਹਾ ਸੀ ,ਜਿੱਥੇ ਉਹ ਕੰਮ ਕਰਦਾ ਸੀ। ਇਸ ਘਟਨਾ ਦਾ ਪਤਾ ਲੱਗਣ 'ਤੇ ਕਾਲਜ ਨੇ ਵੀ ਸੋਗ ਪ੍ਰਗਟ ਕੀਤਾ ਹੈ।
ਕਾਲਜ ਨੇ ਜਤਾਇਆ ਸੋਗ
ਕਾਲਜ ਦੀ ਤਰਫੋਂ ਕਿਹਾ ਗਿਆ ਹੈ, 'ਸੇਨੇਕਾ ਭਾਈਚਾਰਾ ਕਾਰਤਿਕ ਵਾਸੂਦੇਵ ਦੀ ਮੌਤ ਦੀ ਦੁਖਦਾਈ ਖਬਰ ਸੁਣ ਕੇ ਦੁਖੀ ਹੈ। ਉਹ ਪਹਿਲੇ ਸਮੈਸਟਰ ਵਿੱਚ ਮਾਰਕੀਟਿੰਗ ਮੈਨੇਜਮੈਂਟ ਦਾ ਵਿਦਿਆਰਥੀ ਸੀ। ਸਾਡੀ ਸੰਵੇਦਨਾ ਉਸਦੇ ਪਰਿਵਾਰ, ਦੋਸਤਾਂ ਅਤੇ ਸਹਿਪਾਠੀਆਂ ਨਾਲ ਹੈ। ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਕਾਉਂਸਲਿੰਗ ਸਹਾਇਤਾ ਦਿੱਤੀ ਜਾ ਰਹੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਵਾਯੂਦੇਵ ਗਾਜ਼ੀਆਬਾਦ ਦੇ ਸਾਹਿਬਾਬਾਦ ਇਲਾਕੇ ਦਾ ਰਹਿਣ ਵਾਲਾ ਸੀ। ਉਹ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਰਹਿ ਰਿਹਾ ਸੀ। ਜਦਕਿ ਉਸਦਾ ਪਰਿਵਾਰ ਗਾਜ਼ੀਆਬਾਦ ਵਿੱਚ ਰਹਿ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਲੋਕ ਕਤਲ ਦੇ ਇਸ ਮਾਮਲੇ ਦੀ ਕਾਫੀ ਚਰਚਾ ਕਰ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement