Canada: ਕੈਨੇਡਾ ਤੋਂ ਪੰਜਾਬੀਆਂ ਲਈ ਆਈ ਖੁਸ਼ਖਬਰੀ! ਕਰ ਲਓ ਤਿਆਰੀ...ਸਰਕਾਰ ਵੱਲੋਂ ਵੱਡਾ ਐਲਾਨ
ਕੈਨੇਡਾ ਤੋਂ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਇਥੋਂ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ।

Canada PR: ਕੈਨੇਡਾ 'ਚ ਵਸੇ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਲਈ ਇੱਕ ਰਹਿਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ Parents and Grandparents Program (PGP) 2025 ਤਹਿਤ ਨਵੀਆਂ ਅਰਜ਼ੀਆਂ ਸਵੀਕਾਰ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 28 ਜੁਲਾਈ 2025 ਤੋਂ ਚੁਣੇ ਹੋਏ ਉਮੀਦਵਾਰਾਂ ਨੂੰ ਆਪਣੇ ਮਾਪੇ ਜਾਂ ਦਾਦੇ-ਦਾਦੀਆਂ ਨੂੰ Sponsorship ਲਈ ਸੱਦਾ ਪੱਤਰ ਭੇਜਿਆ ਜਾਵੇਗਾ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕਨੇਡਾ (IRCC) ਅਨੁਸਾਰ, ਇਸ ਸਾਲ PGP ਪ੍ਰੋਗਰਾਮ ਰਾਹੀਂ 10,000 ਪੂਰੀ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦਾ ਟੀਚਾ ਰੱਖਿਆ ਗਿਆ ਹੈ।
PGP ਪ੍ਰੋਗਰਾਮ ਕੀ ਹੈ?
ਇਹ ਪ੍ਰੋਗਰਾਮ ਉਹਨਾਂ ਕੈਨੇਡੀਆਨ ਨਾਗਰਿਕਾਂ, ਸਥਾਈ ਨਿਵਾਸੀਆਂ (PR ਹੋਲਡਰਜ਼) ਅਤੇ ਰਜਿਸਟਰਡ ਭਾਰਤੀਆਂ ਲਈ ਹੈ, ਜੋ ਆਪਣੇ ਮਾਪਿਆਂ ਜਾਂ ਦਾਦਾ-ਦਾਦੀਆਂ ਨੂੰ ਸਥਾਈ ਤੌਰ 'ਤੇ ਕੈਨੇਡਾ 'ਚ ਬਸਾਉਣਾ ਚਾਹੁੰਦੇ ਹਨ। ਇਸ ਪ੍ਰੋਗਰਾਮ ਤਹਿਤ ਜਿਨ੍ਹਾਂ ਲੋਕਾਂ ਨੂੰ ਸੱਦਾ ਪੱਤਰ ਮਿਲੇਗਾ, ਉਹ Permanent Residence Portal ਜਾਂ ਆਪਣੇ ਅਧਿਕਾਰਤ ਨੁਮਾਇੰਦੇ ਰਾਹੀਂ ਆਨਲਾਈਨ ਅਰਜ਼ੀ ਭੇਜ ਸਕਣਗੇ।
2024 ਵਿੱਚ ਵੀ ਹੋਏ ਸਨ ਅਰਜ਼ੀਕਾਰ
ਸਾਲ 2024 ਦੌਰਾਨ IRCC ਵੱਲੋਂ 35,700 ਲੋਕਾਂ ਨੂੰ ਅਰਜ਼ੀ ਦੇਣ ਦਾ ਮੌਕਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 20,500 ਅਰਜ਼ੀਆਂ ਨੂੰ ਮਨਜ਼ੂਰੀ ਮਿਲੀ। ਦੂਜੇ ਪਾਸੇ, 2023 ਦੇ ਅੰਤ ਤੱਕ ਸਰਕਾਰ ਕੋਲ 40,000 ਤੋਂ ਵੱਧ Sponsorship Applications ਲੰਬਿਤ ਸਨ। ਰਿਪੋਰਟ ਦੇ ਮੁਤਾਬਕ, PGP ਅਰਜ਼ੀ ਦੀ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੈ ਅਤੇ ਬੈਕਲੌਗ ਲਗਾਤਾਰ ਵੱਧ ਰਿਹਾ ਹੈ।
2020 ਦੇ ਉਮੀਦਵਾਰਾਂ ਨੂੰ ਮਿਲ ਸਕਦਾ ਹੈ ਮੌਕਾ
ਜਿਨ੍ਹਾਂ ਲੋਕਾਂ ਨੇ ਸਾਲ 2020 ਵਿੱਚ Sponsorship ਲਈ ਆਪਣੀ ਰੁਚੀ ਦਰਜ ਕਰਵਾਈ ਸੀ ਅਤੇ ਹੁਣ ਤੱਕ ਉਨ੍ਹਾਂ ਨੂੰ ਅਰਜ਼ੀ ਦੇਣ ਲਈ ਨਿਯੋਤਾ ਨਹੀਂ ਮਿਲਿਆ, ਉਨ੍ਹਾਂ ਨੂੰ ਆਪਣੇ 2020 ਵਾਲੇ ਈਮੇਲ ਖਾਤੇ ਦੀ ਜਾਂਚ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ। ਸੰਭਵ ਹੈ ਕਿ ਇਸ ਵਾਰੀ ਉਨ੍ਹਾਂ ਨੂੰ ਮੌਕਾ ਮਿਲ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















