India-Canada Tensions: ਕੈਨੇਡਾ ਨੇ ਭਾਰਤ ਤੋਂ ਵਾਪਸ ਸੱਦੇ 41 Diplomats , ਖਾਲਿਸਤਾਨੀ ਸਮੱਰਥਕ ਨਿੱਝਰ ਦੀ ਹੱਤਿਆ ਦੇ ਵਿਵਾਦ ਤੋਂ ਬਾਅਦ ਦੇਸ਼ ਛੱਡਣ ਦਾ ਦਿੱਤਾ ਸੀ ਹੁਕਮ
India-Canada Relations: ਖਾਲਿਸਤਾਨੀ ਸਮੱਰਥਕ ਹਰਦੀਪ ਸਿੰਘ ਨਿੱਝਰ ਦੀ ਇਸ ਸਾਲ ਜੂਨ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ।
Canada Diplomats Leaves India: ਕੈਨੇਡਾ ਨੇ ਭਾਰਤ (India-Canada ) ਵਿੱਚ ਮੌਜੂਦ ਆਪਣੇ 41 ਡਿਪਲੋਮੈਟਾਂ (41 Diplomats) ਨੂੰ ਵਾਪਸ ਸੱਦ ਲਿਆ ਹੈ। ਭਾਰਤ ਵੱਲੋਂ ਖਾਲਿਸਤਾਨੀ ਸਮੱਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲੱਗਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ (India-Canada Relations) ਵਿੱਚ ਤਣਾਅ ਪੈਦਾ ਹੋ ਗਿਆ ਸੀ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਸਥਾਨਕ ਸਮੇਂ ਅਨੁਸਾਰ ਵੀਰਵਾਰ (19 ਅਕਤੂਬਰ) ਨੂੰ ਡਿਪਲੋਮੈਟਾਂ ਨੂੰ ਬੁਲਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਜਵਾਬੀ ਕਾਰਵਾਈ ਨਹੀਂ ਕਰੇਗਾ।
ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਦਿੱਤਾ ਸੀ ਹੁਕਮ
ਦਰਅਸਲ, ਕੈਨੇਡਾ ਦੇ ਵਿਦੇਸ਼ ਮੰਤਰੀ ਦੀ ਜਵਾਬੀ ਕਾਰਵਾਈ ਦਾ ਮਤਲਬ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਦੇਣਾ ਹੈ। ਵਿਦੇਸ਼ ਮੰਤਰੀ ਜੌਲੀ ਨੇ ਕਿਹਾ ਕਿ ਭਾਰਤ ਨੇ ਡਿਪਲੋਮੈਟਾਂ ਨੂੰ ਸ਼ੁੱਕਰਵਾਰ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ। ਉਹਨਾਂ ਕਿਹਾ ਗਿਆ ਸੀ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਦੀ ਡਿਪਲੋਮੈਟਿਕ ਪੋਸਟ ਨੂੰ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ਭਾਰਤ ਦਾ ਇਹ ਕਦਮ ਅਣਉਚਿਤ ਹੈ ਅਤੇ diplomatic relations ਬਾਰੇ ਵਿਆਨਾ ਕਨਵੈਨਸ਼ਨ ਦੀ ਸਪੱਸ਼ਟ ਉਲੰਘਣਾ ਹੈ।
ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਨਹੀਂ ਕਹੇਗਾ ਕੈਨੇਡਾ
ਵਿਦੇਸ਼ ਮੰਤਰੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਭਾਰਤ ਦੀਆਂ ਕਾਰਵਾਈਆਂ ਕਾਰਨ ਸਾਡੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਅਸੀਂ ਉਨ੍ਹਾਂ ਨੂੰ ਭਾਰਤ ਤੋਂ ਵਾਪਸ ਸੱਦ ਲਿਆ ਹੈ।' ਉਨ੍ਹਾਂ ਕਿਹਾ, 'ਜੇ ਅਸੀਂ ਕੂਟਨੀਤਕ ਛੋਟ ਦੇ ਨਿਯਮ ਨੂੰ ਤੋੜਨ ਦਿੰਦੇ ਹਾਂ, ਤਾਂ ਦੁਨੀਆ ਦਾ ਕੋਈ ਵੀ ਡਿਪਲੋਮੈਟ ਸੁਰੱਖਿਅਤ ਨਹੀਂ ਰਹੇਗਾ। ਇਸ ਕਾਰਨ ਅਸੀਂ ਭਾਰਤ ਦੀ ਕਾਰਵਾਈ ਦਾ ਕੋਈ ਜਵਾਬ ਨਹੀਂ ਦੇਣ ਜਾ ਰਹੇ ਹਾਂ। ਭਾਰਤ ਛੱਡਣ ਵਾਲੇ 41 ਡਿਪਲੋਮੈਟਾਂ ਦੇ ਨਾਲ-ਨਾਲ 42 ਅਜਿਹੇ ਲੋਕ ਵੀ ਹਨ ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ