Canada Tik Tok Star Dies : 21 ਸਾਲਾ Tik-Tok ਸਟਾਰ ਮੇਘਾ ਠਾਕੁਰ ਦੀ ਮੌਤ , ਸਦਮੇ 'ਚ ਫੈਨਜ਼
Canada Tik Tok Star Dies : ਭਾਰਤੀ ਮੂਲ ਦੀ ਕੈਨੇਡੀਅਨ ਟਿਕਟੋਕ ਸਟਾਰ ਮੇਘਾ ਠਾਕੁਰ ਦੀ "ਅਚਾਨਕ ਮੌਤ ਹੋ ਗਈ ਹੈ। ਉਸਦੀ ਮੌਤ ਦੇ ਕੁਝ ਦਿਨ ਬਾਅਦ ਉਸਦੇ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਦਿੱਤੀ ਹੈ। ਮੇਘਾ ਠਾਕੁਰ ਸਿਰਫ 21 ਸਾਲ ਦੀ ਸੀ
Canada Tik Tok Star Dies : ਭਾਰਤੀ ਮੂਲ ਦੀ ਕੈਨੇਡੀਅਨ ਟਿਕਟੋਕ ਸਟਾਰ ਮੇਘਾ ਠਾਕੁਰ ਦੀ "ਅਚਾਨਕ ਮੌਤ ਹੋ ਗਈ ਹੈ। ਉਸਦੀ ਮੌਤ ਦੇ ਕੁਝ ਦਿਨ ਬਾਅਦ ਉਸਦੇ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਦਿੱਤੀ ਹੈ। ਮੇਘਾ ਠਾਕੁਰ ਸਿਰਫ 21 ਸਾਲ ਦੀ ਸੀ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਲਈ ਕਾਫੀ ਮਸ਼ਹੂਰ ਸੀ। Tiktok 'ਤੇ ਉਸ ਦੇ 930k ਤੋਂ ਵੱਧ ਫਾਲੋਅਰਜ਼ ਸਨ। ਉਹ ਅਕਸਰ ਆਪਣੇ ਡਾਂਸ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਸੀ।
ਉਸ ਦੇ ਮਾਤਾ-ਪਿਤਾ ਨੇ ਮੇਘਾ ਠਾਕੁਰ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਉਸ ਦੀ ਮੌਤ ਦੀ ਖਬਰ ਦਿੱਤੀ ਹੈ। ਮੇਘਾ ਦੀ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਉਸਦੇ ਮਾਪਿਆਂ ਨੇ ਦੁਖਦਾਈ ਜਾਣਕਾਰੀ ਸਾਂਝੀ ਕੀਤੀ ਅਤੇ ਲਿਖਿਆ ਕਿ ਉਸਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਲਿਖਿਆ, "ਭਾਰੀ ਮਨ ਨਾਲ ਅਸੀਂ ਘੋਸ਼ਣਾ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਦੀ ਰੋਸ਼ਨੀ, ਸਾਡੀ ਦਿਆਲੂ, ਦੇਖਭਾਲ ਕਰਨ ਵਾਲੀ ਅਤੇ ਸੁੰਦਰ ਧੀ ਮੇਘਾ ਠਾਕੁਰ ਦਾ 24 ਨਵੰਬਰ, 2022 ਦੀ ਸਵੇਰ ਨੂੰ ਅਚਾਨਕ ਦੇਹਾਂਤ ਹੋ ਗਿਆ।"
View this post on Instagram
ਮੇਘਾ ਇੱਕ ਆਤਮ-ਵਿਸ਼ਵਾਸੀ ਅਤੇ ਸੁਤੰਤਰ ਲੜਕੀ ਸੀ
ਮੇਘਾ ਦੇ ਮਾਤਾ-ਪਿਤਾ ਨੇ ਉਸ ਨੂੰ ਇੱਕ ਆਤਮ ਵਿਸ਼ਵਾਸੀ ਅਤੇ ਸੁਤੰਤਰ ਮੁਟਿਆਰ ਦੱਸਿਆ। ਉਨ੍ਹਾਂ ਲਿਖਿਆ, "ਮੇਘਾ ਇੱਕ ਆਤਮ ਵਿਸ਼ਵਾਸੀ ਅਤੇ ਸੁਤੰਤਰ ਮੁਟਿਆਰ ਸੀ। ਉਸਨੂੰ ਬਹੁਤ ਯਾਦ ਕੀਤਾ ਜਾਵੇਗਾ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਸਦਮੇ ਵਿੱਚ ਹਨ ਅਤੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਮੇਘਾ ਠਾਕੁਰ ਨੂੰ ਸ਼ਰਧਾਂਜਲੀ ਦੇਣ ਲਈ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਜਾ ਕੇ ਆਪਣੇ ਪਸੰਦੀਦਾ ਟਿੱਕ ਟਾਕ ਸਟਾਰ ਨੂੰ ਸ਼ਰਧਾਂਜਲੀ ਦਿੱਤੀ।
ਭਾਰਤੀ ਮੂਲ ਦੀ ਸੀ ਮੇਘਾ ਠਾਕੁਰ
ਜਦੋਂ ਮੇਘਾ ਠਾਕੁਰ ਸਿਰਫ਼ ਇੱਕ ਸਾਲ ਦੀ ਸੀ ਤਾਂ ਉਸ ਦੇ ਮਾਤਾ-ਪਿਤਾ ਕੈਨੇਡਾ ਚਲੇ ਗਏ। ਸਾਲ 2019 ਵਿੱਚ ਮੇਫੀਲਡ ਸੈਕੰਡਰੀ ਸਕੂਲ ਤੋਂ ਪਾਸ ਕਰਨ ਤੋਂ ਬਾਅਦ ਉਸਨੇ ਅਗਲੇਰੀ ਪੜ੍ਹਾਈ ਲਈ ਪੱਛਮੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਕਾਲਜ ਵਿੱਚ ਦਾਖਲ ਹੋਣ ਤੋਂ ਤੁਰੰਤ ਬਾਅਦ ਟਿਕਟੋਕ ਦੀ ਸ਼ੁਰੂਆਤ ਕੀਤੀ। ਉਸਦੇ ਵੀਡੀਓਜ਼ ਵਿੱਚ ਅਕਸਰ ਕਾਇਲੀ ਜੇਨਰ ਅਤੇ ਬੇਲਾ ਹਦੀਦ ਵਰਗੀਆਂ ਮਸ਼ਹੂਰ ਹਸਤੀਆਂ ਦੇ ਹਵਾਲੇ ਸ਼ਾਮਲ ਹੁੰਦੇ ਹਨ। ਮੇਘਾ ਠਾਕੁਰ ਇੰਸਟਾਗ੍ਰਾਮ 'ਤੇ ਵੀ ਮਸ਼ਹੂਰ ਸੀ ਅਤੇ ਉਸ ਦੇ 100,000 ਤੋਂ ਵੱਧ ਫਾਲੋਅਰਜ਼ ਸਨ।
View this post on Instagram
ਦਿਲ ਦਾ ਦੌਰਾ ਮੌਤ ਦਾ ਕਾਰਨ ਹੈ?
ਮੇਘਾ ਠਾਕੁਰ ਨੂੰ 4 ਮਹੀਨੇ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਜੁਲਾਈ ਵਿੱਚ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਵਿੱਚ ਉਸਨੇ ਕਿਹਾ ਸੀ, "ਮੈਨੂੰ ਘਬਰਾਹਟ ਹੈ ਜੋ ਤਣਾਅ ਵਿੱਚ ਬਦਲ ਗਈ ਅਤੇ ਮੈਨੂੰ ਦਿਲ ਦਾ ਦੌਰਾ ਪਿਆ। ਮੈਂ ਇਸ ਨਾਲ ਲੜ ਰਹੀ ਹਾਂ। ਮੰਨਿਆ ਜਾਂਦਾ ਹੈ ਕਿ ਮੇਘਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।