ਪੜਚੋਲ ਕਰੋ

ਕੈਪਟਨ ਨੇ ਇਮਰਾਨ ਦਾ ਕੀਤਾ ਧੰਨਵਾਦ, ਮੁੜ ਕੀਤੀ ਫੀਸ ਮੁਆਫੀ ਦੀ ਅਪੀਲ

ਕੈਪਟਨ ਨੇ ਟਵੀਟ ਕਰਕੇ ਕਿਹਾ, 'ਮੈਂ ਇਮਰਾਨ ਖ਼ਾਨ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਤੇ ਐਡਵਾਂਸ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਮੁਆਫ ਕਰਨ ਲਈ ਖੁਸ਼ ਤੇ ਧੰਨਵਾਦੀ ਹਾਂ। ਪਰ ਮੈਂ ਪਾਕਿਸਤਾਨ ਨੂੰ ਅਪੀਲ ਕਰਾਂਗਾ ਕਿ ਇਸ ਨੂੰ ਸਿਰਫ ਸਿੱਖਾਂ 'ਤੇ ਹੀ ਨਹੀਂ ਬਲਕਿ ਧਰਮ ਨਿਰਪੱਖ ਭਾਰਤ ਦੇ ਸਾਰੇ ਨਾਗਰਿਕਾਂ 'ਤੇ ਲਾਗੂ ਕੀਤਾ ਜਾਵੇ। ਮੈਂ ਪਾਕਿ ਪ੍ਰਧਾਨ ਮੰਤਰੀ ਨੂੰ ਸਿਰਫ ਇਨ੍ਹਾਂ ਦੋ ਦੀ ਬਜਾਏ ਸਾਰੇ ਦਿਨਾਂ ਵਿੱਚ 20 ਡਾਲਰ ਦੀ ਫੀਸ ਮੁਆਫ ਕਰਨ ਦੀ ਅਪੀਲ ਕਰਦਾ ਹਾਂ।'

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ਅਤੇ ਐਡਵਾਂਸ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਖ਼ਤਮ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਕਿ ਸਰਕਾਰ ਨੂੰ ਸ਼ਰਧਾਲੂਆਂ ਦੀ 20 ਡਾਲਰ ਫੀਸ ਮੁਆਫ ਕਰਨ ਦੀ ਅਪੀਲ ਨੂੰ ਵੀ ਮੁੜ ਦੁਹਰਾਇਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, 'ਮੈਂ ਇਮਰਾਨ ਖ਼ਾਨ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਤੇ ਐਡਵਾਂਸ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਮੁਆਫ ਕਰਨ ਲਈ ਖੁਸ਼ ਤੇ ਧੰਨਵਾਦੀ ਹਾਂ। ਪਰ ਮੈਂ ਪਾਕਿਸਤਾਨ ਨੂੰ ਅਪੀਲ ਕਰਾਂਗਾ ਕਿ ਇਸ ਨੂੰ ਸਿਰਫ ਸਿੱਖਾਂ 'ਤੇ ਹੀ ਨਹੀਂ ਬਲਕਿ ਧਰਮ ਨਿਰਪੱਖ ਭਾਰਤ ਦੇ ਸਾਰੇ ਨਾਗਰਿਕਾਂ 'ਤੇ ਲਾਗੂ ਕੀਤਾ ਜਾਵੇ। ਮੈਂ ਪਾਕਿ ਪ੍ਰਧਾਨ ਮੰਤਰੀ ਨੂੰ ਸਿਰਫ ਇਨ੍ਹਾਂ ਦੋ ਦੀ ਬਜਾਏ ਸਾਰੇ ਦਿਨਾਂ ਵਿੱਚ 20 ਡਾਲਰ ਦੀ ਫੀਸ ਮੁਆਫ ਕਰਨ ਦੀ ਅਪੀਲ ਕਰਦਾ ਹਾਂ।'

ਉੱਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਪਹਿਲੇ ਦਿਨ ਜਾਣ ਵਾਲੇ ਜਥੇ ਦੀ ਫੀਸ ਮੁਆਫੀ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ। ਉਨ੍ਹਾਂ ਕਿਹਾ ਹੈ ਕਿ ਇੱਕ ਦਿਨ ਦੀ ਫੀਸ ਮੁਆਫੀ ਕਰਨਾ ਕੋਈ ਵੱਡੀ ਗੱਲ ਨਹੀਂ, ਪਹਿਲੇ ਦਿਨ ਤਾਂ ਸਾਰੇ VIP ਲੋਕ ਹੀ ਉੱਥੇ ਜਾਣਗੇ। ਹਾਲਾਂਕਿ ਉਨ੍ਹਾਂ ਇਮਰਾਨ ਖ਼ਾਨ ਵੱਲੋਂ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜਦੋਂ ਅਸੀਂ ਪਹਿਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਜਾਵਾਂਗੇ ਤਾਂ ਅਸੀਂ ਇਸ ਦੀ ਫੀਸ ਦੇਣ ਲਈ ਤਿਆਰ ਹਾਂ, ਪਰ ਇਹ ਫੀਸ ਮੁਆਫੀ ਆਮ ਸ਼ਰਧਾਲੂਆਂ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੇ ਲੋਕ ਮੱਕਾ ਮਦੀਨਾ ਜਾਂਦੇ ਹਨ, ਸਾਡੇ ਲਈ ਕਰਤਾਰਪੁਰ ਸਾਹਿਬ ਹੀ ਮੱਕਾ ਮਦੀਨਾ ਹੈ, ਇਸ 'ਤੇ ਫੀਸ ਨਹੀਂ ਲੱਗਣੀ ਚਾਹੀਦੀ।

ਦੱਸ ਦੇਈਏ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੱਡਾ ਐਲਾਨ ਕਰਦਿਆਂ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ। ਪਾਸਪੋਰਟ ਦੀ ਜਗ੍ਹਾ ਹੁਣ ਯੋਗ ID ਦੀ ਜ਼ਰੂਰਤ ਹੋਵੇਗੀ। ਪਹਿਲਾਂ ਸ਼ਰਤ ਸੀ ਕਿ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਆਪਣੇ ਨਾਲ ਪਾਸਪੋਰਟ ਰੱਖਣਾ ਜ਼ਰੂਰੀ ਹੋਵੇਗਾ, ਪਰ ਹੁਣ ਸਿਰਫ਼ ਇੱਕ ਵੈਲਿਡ ID ਦੇ ਆਧਾਰ 'ਤੇ ਹੀ ਯਾਤਰਾ ਹੋ ਸਕੇਗੀ।

ਇਸ ਤੋਂ ਇਲਾਵਾ ਲਾਂਘੇ ਦੇ ਉਦਘਾਟਨ ਵਾਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਜਾਣ ਵਾਲੇ ਜਥੇ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਹਲਾਂਕਿ ਬਾਕੀ ਦਿਨ 20 ਡਾਲਰ ਫ਼ੀਸ ਵਸੂਲੀ ਜਾਵੇਗੀ। ਇਸ ਦੇ ਨਾਲ ਹੀ ਯਾਤਰਾ ਲਈ 10 ਦਿਨ ਪਹਿਲਾਂ ਕਰਵਾਈ ਜਾਣ ਵਾਲੀ ਐਡਵਾਂਸ ਬੁਕਿੰਗ ਵੀ ਖ਼ਤਮ ਕਰ ਦਿੱਤੀ ਗਈ ਹੈ, ਯਾਨੀ ਸ਼ਰਧਾਲੂ ਕਿਸੇ ਸਮੇ ਵੀ ਯਾਤਰਾ ਕਰਨ ਲਈ ਅਪਲਾਈ ਕਰ ਸਕਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ

Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ

Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ

ABP Premium

ਵੀਡੀਓਜ਼

ਸੁਣੋ Indian Toilet ਸੀਟ ਦੇ ਫਾਇਦੇ..ਖਿਨੌਰੀ ਮੌਰਚੇ 'ਚ ਕਿਸਾਨ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ 'ਤੇBKU Leader ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਲਈ ਹੁਣ ਕੀ ਕਰਨਗੇ ਕਿਸਾਨBKU Leader Jagjit Singh Dhalewal ਦੇ ਪੁੱਤਰ ਨੇ ਦੱਸੀਆ ਪੁਲਿਸ ਨੇ ਕਿਵੇਂ ਚੁੱਕਿਆ ਡੱਲੇਵਾਲ ਨੂੰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ
Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?

Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ

ਪੋ*ਰ*ਨੋਗ੍ਰਾਫੀ ਮਾਮਲੇ 'ਚ ਰਾਜ ਕੁੰਦਰਾਂ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਘਰ ਅਤੇ ਦਫਤਰ 'ਚ ਕੀਤੀ ਛਾਪੇਮਾਰੀ

ਪੰਜਾਬੀ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਸਸਪੈਂਡ, ਫਰਜ਼ੀ ਬਿੱਲ ਘੁਟਾਲੇ 'ਚ ਹੋਈ ਕਾਰਵਾਈ

Embed widget