Twitter ਖ਼ਰੀਦਦੇ ਹੀ ਐਕਸ਼ਨ 'ਚ Elon musk, CEO ਪਰਾਗ ਅਗਰਵਾਲ ਤੇ ਪਾਲਿਸੀ ਚੀਫ਼ ਨੂੰ ਦਿਖਾਇਆ ਬਾਹਰ ਦਾ ਰਾਹ
Twitter: ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਟਵਿਟਰ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਨੂੰ Elon musk ਨੇ ਅਹੁਦੇ ਤੋਂ ਹਟਾ ਦਿੱਤਾ ਹੈ।
Twitter: ਟੇਸਲਾ ਕੰਪਨੀ ਦੇ ਮਾਲਕ Elon musk ਟਵਿਟਰ ਦੇ ਮਾਲਕ ਬਣ ਗਏ ਹਨ। ਐਲੋਨ ਮਸਕ ਨੇ ਆਪਣੇ ਟਵਿੱਟਰ ਬਾਇਓ ਵਿੱਚ ਪਲੇਟਫਾਰਮ ਦੇ ਮੁਖੀ ਹੋਣ ਦਾ ਜ਼ਿਕਰ ਕੀਤਾ ਹੈ। ਇਸ ਦੌਰਾਨ ਹੁਣ ਖ਼ਬਰ ਹੈ ਕਿ ਟਵਿਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਸੀਈਓ ਪਰਾਗ ਅਗਰਵਾਲ ਦੇ ਨਾਲ ਪਾਲਿਸੀ ਚੀਫ ਵਿਜੇ ਗਡਡੇ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰਾਗ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਵੀ ਸੈਨ ਫਰਾਂਸਿਸਕੋ ਹੈੱਡਕੁਆਰਟਰ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਸੀਐਫਓ ਨੇਡ ਸੇਗਲ ਵੀ ਸ਼ਾਮਲ ਹਨ। ਦਰਅਸਲ, 13 ਅਪ੍ਰੈਲ ਨੂੰ ਐਲੋਨ ਮਸਕ ਨੇ ਟਵਿਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਸਨੇ ਇਸ ਪਲੇਟਫਾਰਮ ਨੂੰ $54.2 ਪ੍ਰਤੀ ਸ਼ੇਅਰ ਦੀ ਦਰ ਨਾਲ $44 ਬਿਲੀਅਨ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ।
Twitter CEO Parag Agrawal and chief financial officer Ned Segal ‘have left the company’s San Francisco headquarters and will not be returning’, reports US media
— ANI (@ANI) October 28, 2022
ਇਹ ਵੀ ਪੜ੍ਹੋ: Rajasthan : ਭਾਜਪਾ ਨੇ ਕੁੜੀਆਂ ਨੂੰ ਸਟੈਂਪ ਪੇਪਰ 'ਤੇ ਵੇਚਣ ਦਾ ਲਗਾਇਆ ਦੋਸ਼, NHRC ਨੇ ਗਹਿਲੋਤ ਸਰਕਾਰ ਨੂੰ ਭੇਜਿਆ ਨੋਟਿਸ
ਇਸ ਦੇ ਨਾਲ ਹੀ, ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਵਿਟਰ ਦੇ ਸੀਈਓ ਪਰਾਗ ਅਗਰਵਾਲ, ਸੀਐਫਓ ਨੇਡ ਸੇਗਲ ਸਮੇਤ ਲੀਗਲ ਅਫੇਅਰ-ਪਾਲਿਸੀ ਹੈੱਡ ਵਿਜੇ ਗੱਡੇ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਖ਼ਬਰ ਇਹ ਵੀ ਹੈ ਕਿ ਜਿਸ ਸਮੇਂ ਟਵਿੱਟਰ ਨਾਲ ਐਲੋਨ ਮਸਕ ਦੀ ਡੀਲ ਹੋ ਰਹੀ ਸੀ, ਉਸ ਸਮੇਂ ਪਰਾਗ ਅਗਰਵਾਲ ਅਤੇ ਨੇਡ ਸੇਗਲ ਦਫ਼ਤਰ ਵਿੱਚ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ ਗਿਆ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।