China: ਚੀਨ ਨੇ ਆਪਣੇ ਰੱਖਿਆ ਮੰਤਰੀ ਨੂੰ ਹਟਾਉਣ ਦਾ ਕੀਤਾ ਐਲਾਨ, ਜਾਣੋ ਕਈ ਮਹੀਨਿਆਂ ਤੋਂ ਕਿਉਂ ਸੀ ਗਾਇਬ
China Defence Minister: ਚੀਨ ਨੇ ਆਖਰਕਾਰ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਅਧਿਕਾਰਤ ਤੌਰ 'ਤੇ ਹਟਾਉਣ ਦਾ ਐਲਾਨ ਕੀਤਾ, ਜੋ ਲੰਬੇ ਸਮੇਂ ਤੋਂ ਲਾਪਤਾ ਹਨ।
China: ਚੀਨ ਨੇ ਆਖਿਰਕਾਰ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਅਧਿਕਾਰਤ ਤੌਰ 'ਤੇ ਹਟਾਉਣ ਦਾ ਐਲਾਨ ਕਰ ਦਿੱਤਾ, ਜੋ ਲੰਬੇ ਸਮੇਂ ਤੋਂ ਲਾਪਤਾ ਚੱਲ ਰਹੇ ਹਨ। ਏਪੀ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਾਪਾਨ 'ਚ ਅਮਰੀਕੀ ਰਾਜਦੂਤ ਨੇ ਸਭ ਤੋਂ ਪਹਿਲਾਂ ਚੀਨ ਦੇ ਰੱਖਿਆ ਮੰਤਰੀ ਦੇ ਲਾਪਤਾ ਹੋਣ ਦੀ ਖਬਰ ਜਨਤਕ ਕੀਤੀ ਸੀ।
ਰਾਇਟਰਜ਼ ਨੇ ਰਾਜ ਦੇ ਪ੍ਰਸਾਰਕ ਸੀਸੀਟੀਵੀ ਦੇ ਹਵਾਲੇ ਨਾਲ ਰਿਪੋਰਟ ਕੀਤੀ, ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ, ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਨੇ ਵੀ ਰੱਖਿਆ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਲਈ ਵੋਟ ਦਿੱਤੀ। ਇਸ ਸਮੇਂ ਦੌਰਾਨ, ਕਾਂਗਰਸ ਦੀ ਸਥਾਈ ਕਮੇਟੀ ਨੇ ਯਿਨ ਹੇਜੁਨ ਨੂੰ ਚੀਨ ਦਾ ਵਿਗਿਆਨ-ਤਕਨਾਲੋਜੀ ਮੰਤਰੀ ਅਤੇ ਲੈਨ ਫੈਨ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ। ਦੱਸ ਦਈਏ ਕਿ ਜੁਲਾਈ 'ਚ ਵਿਦੇਸ਼ ਮੰਤਰੀ ਕਿਨ ਗੈਂਗ ਦੇ ਅਚਾਨਕ ਬਦਲਣ ਤੋਂ ਬਾਅਦ ਤਿੰਨ ਮਹੀਨਿਆਂ 'ਚ ਚੀਨ ਦੀ ਲੀਡਰਸ਼ਿਪ 'ਚ ਇਹ ਦੂਜਾ ਬਦਲਾਅ ਹੈ।
ਲੀ ਨੂੰ ਆਖਰੀ ਵਾਰ 29 ਅਗਸਤ ਨੂੰ ਦੇਖਿਆ ਗਿਆ ਸੀ
ਚੀਨੀ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਆਖਰੀ ਵਾਰ 29 ਅਗਸਤ ਨੂੰ ਜਨਤਕ ਤੌਰ 'ਤੇ ਦੇਖਿਆ ਗਿਆ ਸੀ, ਜਦੋਂ ਉਹ ਬੀਜਿੰਗ ਵਿੱਚ ਚੀਨ-ਅਫਰੀਕਾ ਸ਼ਾਂਤੀ ਅਤੇ ਸੁਰੱਖਿਆ ਫੋਰਮ ਵਿੱਚ ਭਾਸ਼ਣ ਦਿੱਤਾ ਸੀ। ਇਸ ਤੋਂ ਪਹਿਲਾਂ ਚੀਨ ਨੇ ਹਾਲ ਹੀ ਵਿੱਚ ਆਪਣੇ ਵਿਦੇਸ਼ ਮੰਤਰੀ ਨੂੰ ਵੀ ਹਟਾ ਦਿੱਤਾ ਸੀ।
ਚੀਨ ਦੇ ਵਿਦੇਸ਼ ਮੰਤਰੀ ਵੀ ਕਈ ਦਿਨਾਂ ਤੱਕ ਲਾਪਤਾ ਰਹੇ। ਲੀ ਨੂੰ ਇਸ ਸਾਲ ਮਾਰਚ 'ਚ ਉਨ੍ਹਾਂ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਨਾਲ ਹੀ ‘ਵਾਲ ਸਟਰੀਟ ਜਰਨਲ’ ਦੀ ਰਿਪੋਰਟ ਮੁਤਾਬਕ ਰੱਖਿਆ ਮੰਤਰੀ ਲੀ ਸ਼ਾਂਗਫੂ ਨੂੰ ਲਾਪਤਾ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਅਧਿਕਾਰੀਆਂ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਉਸ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਲੀ ਨੂੰ ਤਰੱਕੀ ਦੇ ਕੇ ਰੱਖਿਆ ਮੰਤਰੀ ਬਣਾਇਆ ਗਿਆ
ਤੁਹਾਨੂੰ ਦੱਸ ਦੇਈਏ ਕਿ ਚੀਨੀ ਫੌਜ ਦੇ ਹਥਿਆਰ ਸਪਲਾਈ ਵਿਭਾਗ ਦੀ ਕਮਾਨ ਸੰਭਾਲ ਚੁੱਕੇ ਲੀ ਸ਼ਾਂਗਫੂ ਨੂੰ ਹਾਲ ਹੀ ਵਿੱਚ ਤਰੱਕੀ ਦੇ ਕੇ ਚੀਨ ਦਾ ਰੱਖਿਆ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਲੀ ਸ਼ਾਂਗਫੂ 2017 ਤੋਂ ਸ਼ੁਰੂ ਹੋ ਕੇ ਪੰਜ ਸਾਲਾਂ ਤੱਕ ਹਥਿਆਰਾਂ ਦੀ ਖਰੀਦਦਾਰੀ ਦਾ ਇੰਚਾਰਜ ਸੀ।