ਚੀਨ 'ਚ ਮਿਲਿਆ ਕੋਰੋਨਾ ਵਾਇਰਸ ਦੀ ਨਵੀਂ ਕਿਸਮ ਦਾ ਪਹਿਲਾ ਮਾਮਲਾ
ਏਐਫਪੀ ਦੇ ਮੁਤਾਬਕ ਚੀਨ 'ਚ ਨਵੇਂ ਵੇਰੀਏਂਟ ਤੋਂ ਇਨਫੈਕਟਡ ਹੋਣ ਵਾਲੀ ਮਹਿਲਾ ਸੰਘਾਈ ਤੋਂ ਹੈ ਤੇ ਉਨ੍ਹਾਂ ਦੀ ਉਮਰ 23 ਸਾਲ ਹੈ।
ਨਵੀਂ ਦਿੱਲੀ: ਚੀਨ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਏਂਟ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਵਾਇਰਸ ਦੇ ਇਸ ਨਵੇਂ ਵੇਰੀਏਂਟ ਦਾ ਪਹਿਲੀ ਵਾਰ ਬ੍ਰਿਟੇਨ 'ਚ ਪਤਾ ਲੱਗਾ ਸੀ। ਹੁਣ ਇਹ ਭਾਰਤ, ਅਮਰੀਕਾ ਤੇ ਪਾਕਿਸਤਾਨ ਸਮੇਤ ਦੁਨੀਆਂ ਦੇ ਕਈ ਦੇਸ਼ਾਂ 'ਚ ਪਹੁੰਚ ਚੁੱਕਾ ਹੈ। ਕੋਰੋਨਾ ਦਾ ਇਹ ਨਵਾਂ ਵੇਰੀਏਂਟ ਤੇਜ਼ੀ ਨਾਲ ਫੈਲਦਾ ਹੈ। ਇਸ ਲਈ ਇਹ ਪਹਿਲਾਂ ਵਾਲੇ ਵੇਰੀਏਂਟ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ।
ਏਐਫਪੀ ਦੇ ਮੁਤਾਬਕ ਚੀਨ 'ਚ ਨਵੇਂ ਵੇਰੀਏਂਟ ਤੋਂ ਇਨਫੈਕਟਡ ਹੋਣ ਵਾਲੀ ਮਹਿਲਾ ਸੰਘਾਈ ਤੋਂ ਹੈ ਤੇ ਉਨ੍ਹਾਂ ਦੀ ਉਮਰ 23 ਸਾਲ ਹੈ। ਚੀਨੀ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਦੱਸਿਆ ਕਿ ਮਹਿਲਾ ਪਿਛਲੇ ਸਾਲ 14 ਦਸੰਬਰ ਨੂੰ ਬ੍ਰਿਟੇਨ ਤੋਂ ਪਰਤੀ ਸੀ। ਉਨ੍ਹਾਂ ਦੱਸਿਆ ਕਿ ਚੀਨ ਆਉਣ ਤੋਂ ਬਾਅਦ ਮਹਿਲਾ 'ਚ ਹਲਕੇ ਲੱਛਣ ਨਜ਼ਰ ਆਏ ਜਿਸ ਕਾਰਨ ਉਹ ਹਸਪਤਾਲ ਪਹੁੰਚੀ।
ਚੀਨੀ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਕਿਹਾ ਕਿ ਬ੍ਰਿਟੇਨ ਤੋਂ ਪਰਤਣ ਤੇ ਨਿਊਕਲਿਕ ਐਸਿਡ ਪਰੀਖਣ ਨਤੀਜਿਆਂ 'ਚ ਅਸਮਾਨਤਾਵਾਂ ਦੇ ਚੱਲਦਿਆਂ 24 ਦਸੰਬਰ ਨੂੰ ਮਹਿਲਾ ਟੈਸਟ ਸੈਂਪਲ ਦਾ ਜੈਨੇਟਿਕ ਸਿਕੁਏਂਸਿੰਗ ਕਰਵਾਇਆ ਗਿਆ ਸੀ। ਮਰੀਜ਼ 'ਚ ਅਜਿਹੇ ਸਟ੍ਰੇਨ ਮਿਲੇ ਜੋ ਵੁਹਾਨ 'ਚ ਮਿਲੇ ਸਟ੍ਰੇਨ ਤੋਂ ਵੱਖ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ