ਚੀਨ ਵੱਲੋਂ ਕੋਰੋਨਾ ਵਾਇਰਸ 'ਤੇ ਵਾਈਟ ਪੇਪਰ ਜਾਰੀ, ਕਈ ਖੁਲਾਸੇ ਕੀਤੇ
ਅਜਿਹੇ 'ਚ ਹੁਣ ਚੀਨ ਨੇ ਵਾਇਰਸ 'ਤੇ ਵਾਈਟ ਪੇਪਰ ਜਾਰੀ ਕਰਦਿਆਂ ਆਪਣੇ ਆਪ ਨੂੰ ਨਿਰੋਦਸ਼ ਠਹਿਰਾਇਆ ਹੈ। ਚੀਨ ਦਾ ਕਹਿਣਾ ਹੈ ਕਿ 27 ਦਸੰਬਰ, 2019 ਨੂੰ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਪਰ 19 ਜਨਵਰੀ, 2020 ਤਕ ਉਸ ਨੂੰ ਨਹੀਂ ਪਤਾ ਸੀ ਕਿ ਇਹ ਵਾਇਰਸ ਇੱਕ ਇਨਸਾਨ ਤੋਂ ਦੂਜੇ ਇਨਸਾਨ ਤਕ ਫੈਲਦਾ ਹੈ।
ਬੀਜਿੰਗ: ਕੋਰੋਨਾ ਵਾਇਰਸ ਦਾ ਸ਼ੁਰੂਆਤੀ ਕੇਂਦਰ ਚੀਨ ਇਸ ਤੋਂ ਉੱਭਰ ਆਇਆ ਹੈ ਪਰ ਭਾਰਤ ਤੇ ਅਮਰੀਕਾ ਸਮੇਤ ਕਈ ਦੇਸ਼ ਇਸ ਨਾਲ ਬੁਰੀ ਤਰ੍ਹਾਂ ਜੂਝ ਰਹੇ ਹਨ। ਕੋਰੋਨਾ ਵਾਇਰਸ ਲਈ ਦੁਨੀਆਂ ਭਰ ਦੇ ਦੇਸ਼ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ। ਸਭ ਦਾ ਇਲਜ਼ਾਮ ਇਹ ਰਿਹਾ ਹੈ ਕਿ ਚੀਨ ਨੇ ਵਾਇਰਸ ਬਾਰੇ ਖ਼ਬਰ ਦੇਰੀ ਨਾਲ ਦਿੱਤੀ। ਉਧਰ, ਚੀਨ ਸ਼ੁਰੂਆਤ ਤੋਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਾ ਆ ਰਿਹਾ ਹੈ।
ਅਜਿਹੇ 'ਚ ਹੁਣ ਚੀਨ ਨੇ ਵਾਇਰਸ 'ਤੇ ਵਾਈਟ ਪੇਪਰ ਜਾਰੀ ਕਰਦਿਆਂ ਆਪਣੇ ਆਪ ਨੂੰ ਨਿਰੋਦਸ਼ ਠਹਿਰਾਇਆ ਹੈ। ਚੀਨ ਦਾ ਕਹਿਣਾ ਹੈ ਕਿ 27 ਦਸੰਬਰ, 2019 ਨੂੰ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਪਰ 19 ਜਨਵਰੀ, 2020 ਤਕ ਉਸ ਨੂੰ ਨਹੀਂ ਪਤਾ ਸੀ ਕਿ ਇਹ ਵਾਇਰਸ ਇੱਕ ਇਨਸਾਨ ਤੋਂ ਦੂਜੇ ਇਨਸਾਨ ਤਕ ਫੈਲਦਾ ਹੈ। ਇਸ ਤੋਂ ਬਾਅਦ ਹੀ ਕੋਰੋਨਾ ਦੀ ਰੋਕਥਾਮ ਲਈ ਯਤਨ ਸ਼ੁਰੂ ਕੀਤੇ।
ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ 'ਤੇ ਇਲਜ਼ਾਮ ਲਾਏ ਸਨ ਕਿ ਉਸ ਨੇ ਇਸ ਘਾਤਕ ਬਿਮਾਰੀ ਦੀ ਸਹੀ ਜਾਣਕਾਰੀ ਦੁਨੀਆਂ ਨੂੰ ਨਹੀਂ ਦਿੱਤੀ। ਇਸ ਕਾਰਨ ਦੁਨੀਆਂ 'ਚ ਵਿਆਪਕ ਜਾਨ ਹਾਨੀ ਤੇ ਆਰਥਿਕ ਸੰਕਟ ਪੈਦਾ ਹੋਇਆ ਹੈ।
ਇਹ ਵੀ ਪੜ੍ਹੋ: ਜੂਨ ਅੰਤ ਤਕ ਕੋਰੋਨਾ ਨਾਲ ਹੋਵੇਗੀ ਭਿਆਨਕ ਸਥਿਤੀ, ਡਾਕਟਰਾਂ ਨੇ ਸੌਂਪੀ ਰਿਪੋਰਟ
ਦੇਸ਼ ਦੀ ਸਭ ਤੋਂ ਸ਼ਰਮਨਾਕ ਤਸਵੀਰ! ਹਸਪਤਾਲ ਦਾ ਬਿੱਲ ਨਾ ਭਰ ਸਕਣ 'ਤੇ ਬਜ਼ੁਰਗ ਨੂੰ ਬੈੱਡ ਨਾਲ ਬੰਨ੍ਹਿਆ ਜਥੇਦਾਰ ਦੇ ਖਾਲਿਸਤਾਨ ਵਾਲੇ ਬਿਆਨ ਤੋਂ ਬੀਜੇਪੀ ਤਲਖ਼ ਪੂਰੀ ਦੁਨੀਆਂ 'ਚ ਵਾਇਰਸ ਪਹੁੰਚਾਉਣ ਵਾਲੇ ਚੀਨ 'ਚ ਕੋਰੋਨਾ ਵਾਇਰਸ ਦੇ 84,177 ਮਾਮਲੇ ਪੌਜ਼ੇਟਿਵ ਹੋਏ ਸਨ। ਚੀਨ ਨੇ ਆਪਣੇ ਵਾਈਟ ਪੇਪਰ 'ਚ ਦੱਸਿਆ ਕਿ ਰਾਸ਼ਟਰੀ ਸਿਹਤ ਕਮਿਸ਼ਨ ਵੱਲੋਂ ਬਣਾਈ ਉੱਚ ਪੱਧਰੀ ਮਾਹਿਰ ਟੀਮ ਨੇ 19 ਜਨਵਰੀ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਸੀ ਕਿ ਕੋਵਿਡ-19 ਇਨਸਾਨ ਤੋਂ ਦੂਜੇ ਇਨਸਾਨ ਤਕ ਫੈਲਦਾ ਹੈ। ਚੀਨ ਦਾ ਦਾਅਵਾ ਹੈ ਕਿ 19 ਜਨਵਰੀ ਤੋਂ ਪਹਿਲਾਂ ਉਨ੍ਹਾਂ ਕੋਲ ਇਸ ਬਾਰੇ ਠੋਸ ਸਬੂਤ ਨਹੀਂ ਸਨ।ਇਹ ਵੀ ਪੜ੍ਹੋ: ਸਿੱਧੂ ਦੇ ਨਾਂ ਤੋਂ ਡਰੇ ਭਗਵੰਤ ਮਾਨ, ਕਿਹਾ ਨਹੀਂ ਮੰਨੀ ਜਾਵੇਗੀ ਕੋਈ ਸ਼ਰਤ
ਇਹ ਵੀ ਪੜ੍ਹੋ: ਭਾਰਤ ਤੋਂ ਮੰਗਵਾਈ ਦਵਾਈ ਬਾਰੇ ਅਮਰੀਕੀ ਵਿਗਿਆਨੀਆਂ ਦਾ ਵੱਡਾ ਦਾਅਵਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ