Russia Luna 25 : ਲੂਨਾ-25 ਦੇ ਕਰੈਸ਼ ਹੋਣ ਨਾਲ ਚੀਨ ਨੂੰ ਵੀ ਲੱਗਿਆ ਸਦਮਾ, ਕਿਉਂ ਸੀ ਚੀਨ ਰੂਸੀ ਮਿਸ਼ਨ ਨੂੰ ਲੈ ਕੇ ਉਤਸ਼ਾਹਿਤ
Luna 25 crash ਰੂਸ ਦਾ ਚੰਦਰ ਮਿਸ਼ਨ ਲੂਨਾ-25 ਕਰੈਸ਼ ਹੋ ਗਿਆ। ਲੂਨਾ-25 ਦਾ ਹਾਦਸਾ ਹੋਣ ਨਾਲ ਰੂਸ ਦੇ ਨਾਲ-ਨਾਲ ਚੀਨ ਨੂੰ ਵੀ ਝਟਕਾ ਲੱਗਿਆ ਹੈ। ਚੀਨ ਵੀ ਰੂਸੀ ਮਿਸ਼ਨ ਨੂੰ ਲੈ ਕੇ ਉਤਸ਼ਾਹਿਤ ਸੀ। ਲੂਨਾ-25 ਸੋਵੀਅਤ ਸੰ..
Russia Luna 25 - ਰੂਸ ਦਾ ਚੰਦਰ ਮਿਸ਼ਨ ਲੂਨਾ-25 ਕਰੈਸ਼ ਹੋ ਗਿਆ। ਲੂਨਾ-25 ਦਾ ਹਾਦਸਾ ਹੋਣ ਨਾਲ ਰੂਸ ਦੇ ਨਾਲ-ਨਾਲ ਚੀਨ ਨੂੰ ਵੀ ਝਟਕਾ ਲੱਗਿਆ ਹੈ। ਚੀਨ ਵੀ ਰੂਸੀ ਮਿਸ਼ਨ ਨੂੰ ਲੈ ਕੇ ਉਤਸ਼ਾਹਿਤ ਸੀ। ਲੂਨਾ-25 ਸੋਵੀਅਤ ਸੰਘ ਦੇ ਅੰਤ ਤੋਂ ਬਾਅਦ ਚੰਦਰਮਾ 'ਤੇ ਉਤਰਨ ਦੀ ਕੋਸ਼ਿਸ਼ ਕਰਨ ਵਾਲਾ ਪਹਿਲਾ ਰੂਸੀ ਪੁਲਾੜ ਯਾਨ ਸੀ।
ਦੱਸ ਦਈਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਰੂਸ ਨਾਲ ਮਿਲ ਕੇ ਚੰਦਰਮਾ 'ਤੇ ਬੇਸ ਬਣਾਉਣ ਦੀ ਇੱਛਾ ਸੀ। ਪ੍ਰਸਤਾਵਿਤ ਬੇਸ ਦੇ ਨਿਰਮਾਣ ਨਾਲ ਚੀਨ ਅਮਰੀਕਾ ਸਮੇਤ ਹੋਰ ਪੁਲਾੜ ਮਹਾਸ਼ਕਤੀਆਂ ਨੂੰ ਚੁਣੌਤੀ ਦੇਣਾ ਚਾਹੁੰਦਾ ਸੀ। ਰੂਸੀ ਅਤੇ ਚੀਨੀ ਪੁਲਾੜ ਏਜੰਸੀਆਂ ਨੇ ਲੂਨਾ-25 ਦੇ ਸਬੰਧ ਵਿੱਚ 2021 ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਇਸਨੂੰ ਇਕੱਠੇ ਬਣਾਉਣ ਲਈ ਸਹਿਮਤ ਹੋਏ ਹਨ। ਰੂਸੀ ਅਤੇ ਚੀਨੀ ਵਫਦ ਨੇ ਚੀਨ ਦੇ ਪੁਲਾੜ ਖੋਜ ਪ੍ਰੋਜੈਕਟ ਦੇ ਮੁੱਖ ਡਿਜ਼ਾਈਨਰ ਵੂ ਯਾਨਹੂਆ ਦੀ ਅਗਵਾਈ ਵਿੱਚ ਰੂਸ ਦੇ ਵਾਸਤੋਚਨ ਕੋਸਮੋਡਰੋਮ ਵਿੱਚ ਵਿੱਚ ਬੈਠਕ ਕੀਤੀ ਸੀ। ਮਿਸ਼ਨ ਦੀ ਅਸਫਲਤਾ ਤੋਂ ਬਾਅਦ ਚੀਨੀ ਮੀਡੀਆ ਇਸ 'ਤੇ ਚਰਚਾ ਕਰਨ ਤੋਂ ਪਿੱਛੇ ਹਟ ਰਿਹਾ ਹੈ।
ਇਸਤੋਂ ਇਲਾਵਾ ਕਮਿਊਨਿਸਟ ਨੇਤਾ ਹੂ ਜ਼ਿਜਿਨ ਨੇ ਇਕ ਅਖਬਾਰ ਵਿਚ ਲਿਖਿਆ ਕਿ ਇਸ ਅਸਫਲਤਾ ਨਾਲ ਰੂਸ ਦੀਆਂ ਖਾਹਿਸ਼ਾਂ ਨੂੰ ਝਟਕਾ ਲੱਗਣ ਦੀ ਉਮੀਦ ਹੈ। ਪੱਛਮੀ ਦੇਸ਼ਾਂ ਨੂੰ ਸਿਰਫ ਇੱਕ ਚੰਦਰਮਾ ਪ੍ਰੋਗਰਾਮ ਦੀ ਅਸਫਲਤਾ ਦੇ ਕਰਕੇ ਰੂਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਪੁਲਾੜ ਇਤਿਹਾਸਕਾਰ ਅਲੈਗਜ਼ੈਂਡਰ ਜ਼ੇਲੇਜ਼ਨਿਆਕੋਵ ਨੇ ਦੱਸਿਆ ਕਿ ਹੁਣ ਸਾਨੂੰ ਸਭ ਕੁਝ ਦੁਬਾਰਾ ਸਿੱਖਣਾ ਹੋਵੇਗਾ। ਸਾਨੂੰ ਆਤਮ ਵਿਸ਼ਵਾਸ ਨਾਲ ਚੰਦਰਮਾ 'ਤੇ ਉੱਡਣਾ ਸਿੱਖਣਾ ਹੋਵੇਗਾ। ਸਾਨੂੰ ਇਹ ਸਿੱਖਣਾ ਹੋਵੇਗਾ ਕਿ ਆਤਮ-ਵਿਸ਼ਵਾਸ ਨਾਲ ਕਿਵੇਂ ਸਾਹਮਣੇ ਆਉਣਾ ਹੈ। ਸਭ ਕੁਝ ਸਿੱਖਣ ਤੋਂ ਬਾਅਦ ਹੀ ਚੀਨ ਸਮੇਤ ਹੋਰ ਦੇਸ਼ਾਂ ਨਾਲ ਪ੍ਰਾਜੈਕਟ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।
ਪੁਲਾੜ ਨੀਤੀ ਖੋਜਕਾਰ ਪਾਵੇਲ ਲੁਜਿਨ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਚੀਨ ਦਾ ਮੰਨਣਾ ਹੈ ਕਿ ਸਪੇਸ ਪਾਰਟਨਰ ਵਜੋਂ ਰੂਸ ਦਾ ਮਹੱਤਵ ਬਹੁਤ ਸੀਮਤ ਹੈ। ਚੀਨ ਨੂੰ ਰੂਸ ਨਾਲ ਸਹਿਯੋਗ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ। ਚੀਨ ਨੂੰ ਲੱਗਦਾ ਹੈ ਕਿ ਰੂਸ ਉਸ ਨੂੰ ਕੁਝ ਨਹੀਂ ਦੇ ਸਕਦਾ। ਚੰਦਰ ਮਿਸ਼ਨ ਲਈ, ਰੂਸ ਨੇ ਸਰੋਤਾਂ ਦੀ ਬਿਹਤਰ ਵਰਤੋਂ ਕਰਨ ਲਈ ਚੀਨੀ ਮਿਸ਼ਨਾਂ ਨਾਲ ਸਾਂਝੇਦਾਰੀ ਕੀਤੀ।