ਪੜਚੋਲ ਕਰੋ
Advertisement
(Source: ECI/ABP News/ABP Majha)
ਚੀਨ ਨੇ ਕੀਤੀ ਇਸਰੋ ਦੀ ਤਾਰੀਫ, ਉਮੀਦ ਨਾ ਛੱਡਣ ਦੀ ਸਲਾਹ
ਚੀਨ ਦੇ ਲੋਕਾਂ ਨੇ ਭਾਰਤ ਦੇ ਦੂਜੇ ਚੰਨ ਮਿਸ਼ਨ ਨਾਲ ਜੁੜੇ ਵਿਗਿਆਨੀਆਂ ਦੀ ਇੰਟਰਨੈੱਟ ‘ਤੇ ਕਾਫੀ ਤਾਰੀਫ ਕੀਤੀ ਹੈ। ਲੋਕਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਉਮੀਦ ਨਾ ਛੱਡਣ ਦੀ ਅਪੀਲ ਕੀਤੀ ਤੇ ਬ੍ਰਹਿਮੰਡ ‘ਚ ਖੋਜ ਜਾਰੀ ਰੱਖਣ ਨੂੰ ਕਿਹਾ ਹੈ। ਚੀਨ ਦੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।
ਬੀਜ਼ਿੰਗ: ਚੀਨ ਦੇ ਲੋਕਾਂ ਨੇ ਭਾਰਤ ਦੇ ਦੂਜੇ ਚੰਨ ਮਿਸ਼ਨ ਨਾਲ ਜੁੜੇ ਵਿਗਿਆਨੀਆਂ ਦੀ ਇੰਟਰਨੈੱਟ ‘ਤੇ ਕਾਫੀ ਤਾਰੀਫ ਕੀਤੀ ਹੈ। ਲੋਕਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਉਮੀਦ ਨਾ ਛੱਡਣ ਦੀ ਅਪੀਲ ਕੀਤੀ ਤੇ ਬ੍ਰਹਿਮੰਡ ‘ਚ ਖੋਜ ਜਾਰੀ ਰੱਖਣ ਨੂੰ ਕਿਹਾ ਹੈ। ਚੀਨ ਦੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਦੇ ਮਿਸ਼ਨ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ 7 ਸਤੰਬਰ ਨੂੰ ਜ਼ਮੀਨੀ ਸੰਪਰਕ ਟੁੱਟ ਗਿਆ ਸੀ। ਉਸ ਸਮੇਂ ਉਹ ਚੰਨ ਦੀ ਸਤ੍ਹਾ ਤੋਂ ਸਿਰਫ 2.1 ਕਿਮੀ ਦੀ ਉਚਾਈ ‘ਤੇ ਸੀ।
ਚੀਨ ‘ਚ ਵਧੇਰੇ ਲੋਕਾਂ ਨੇ ਟਵਿਟਰ ‘ਤੇ ਮਾਈਕ੍ਰੋ ਬਲੌਗਿੰਗ ਸਾਈਟ ‘ਸਾਈਨਾ ਵੀਬੋ’ ‘ਤੇ ਭਾਰਤੀ ਵਿਗਿਆਨੀਆਂ ਨੂੰ ਉਮੀਦ ਨਾ ਛੱਡਣ ਨੂੰ ਕਿਹਾ। ਸਰਕਾਰ ਵੱਲੋਂ ਚੱਲ ਰਹੇ ਗਲੋਬਲ ਟਾਈਮਜ਼ ਇੱਕ ਇੰਟਰਨੈਟ ਉਪਭੋਗਤਾ ਦੇ ਹਵਾਲੇ ਨਾਲ ਕਿਹਾ, “ਪੁਲਾੜ ਖੋਜ ‘ਚ ਸਾਰੇ ਮੱਨੁਖ ਸ਼ਾਮਲ ਹਨ। ਇਸ ਨਾਲ ਕੋਈ ਫਰਕ ਨਹੀ ਪੈਂਦਾ ਕਿ ਕਿਹੜੇ ਦੇਸ਼ ਨੂੰ ਕਾਮਯਾਬੀ ਮਿਲੀ, ਇਸ ਨੂੰ ਸਾਡੀ ਤਾਰੀਫ ਮਿਲਣੀ ਚਾਹੀਦੀ ਹੈ ਤੇ ਜੋ ਨਾਕਾਮਯਾਬ ਹੋਏ ਹਨ, ਉਨ੍ਹਾਂ ਦਾ ਵੀ ਹੌਸਲਾ ਵਧਾਉਣਾ ਚਾਹੀਦਾ ਹੈ।”
ਇੰਟਰਨੈੱਟ ‘ਤੇ ਇੱਕ ਵਿਅਕਤੀ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਪੁਲਾੜ ਖੋਜ ਲਈ ਮਹਾਨ ਕੋਸ਼ਿਸ਼ ਤੇ ਤਿਆਗ ਕੀਤਾ ਹੈ। ਕੋਰਾ ਜਿਹੀ ਸਾਈਟ ਝਿਹੁ ‘ਤੇ ਇੱਕ ਵਿਅਕਤੀ ਨੇ ਕਿਹਾ, “ਅਸੀਂ ਸਾਰੇ ਗਟਰ ‘ਚ ਹਾਂ, ਪਰ ਸਾਡੇ ਵਿੱਚੋਂ ਕੁਝ ਲੋਕ ਸਿਤਾਰਿਆਂ ਵੱਲ ਵੇਖ ਰਹੇ ਹਨ ਜੋ ਵੀ ਦੇਸ਼ ਬਹਾਦਰੀ ਨਾਲ ਪੁਲਾੜ ‘ਚ ਖੋਜ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸਾਡੇ ਵੱਲੋਂ ਸਨਮਾਨ ਦੇ ਹੱਕਦਾਰ ਹਨ।” ਦੱਸ ਦਈਏ ਕਿ ਮਿਸ਼ਨ ਨੂੰ ਲੈ ਇਸਰੋ ਦੇ ਇੱਕ ਅਧਿਕਾਰੀ ਨੇ ਕਿਹਾ, “ਆਰਬਿਟਰ ਦੇ ਕੈਮਰੇ ਤੋਂ ਭੇਜੀਆਂ ਗਈਆਂ ਤਸਵੀਰਾਂ ਮੁਤਾਬਕ ਇਹ ਤੈਅ ਥਾਂ ਦੇ ਨੇੜੇ ‘ਹਾਰਡ ਲੈਂਡਿੰਗ’ ਸੀ। ਲੈਂਡਰ ਉੱਥੇ ਠੀਕ ਹੈ, ਉਸ ਦੇ ਟੁਕੜੇ ਨਹੀਂ ਹੋਏ। ਉਹ ਝੁਕੀ ਹੋਈ ਸਥਿਤੀ ‘ਚ ਹੈ।”Chinese netizens tip their hats to Indian space scientists after India's second moon mission lost communication with the ground station. "Any nation that bravely strives to further explore space deserves our respect." https://t.co/DSDoosMEiw pic.twitter.com/pMenZXmKSn
— Global Times (@globaltimesnews) September 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement