(Source: ECI/ABP News)
ਕੋਰੋਨਾ ਤੋਂ ਦੁਨੀਆਂ ਭਰ 'ਚ ਪੌਣੇ 10 ਲੱਖ ਮਰੀਜ਼ਾਂ ਦੀ ਮੌਤ, 24 ਘੰਟਿਆਂ 'ਚ 2.72 ਲੱਖ ਨਵੇਂ ਕੇਸ
ਦੁਨੀਆਂ ਭਰ 'ਚ ਹੁਣ ਤਕ ਤਿੰਨ ਕਰੋੜ, 17 ਲੱਖ, 131 ਹਜ਼ਾਰ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ ਚੋਂ 9 ਲੱਖ, 75 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਉੱਥੇ ਹੀ ਦੋ ਕਰੋੜ, 34 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ।
![ਕੋਰੋਨਾ ਤੋਂ ਦੁਨੀਆਂ ਭਰ 'ਚ ਪੌਣੇ 10 ਲੱਖ ਮਰੀਜ਼ਾਂ ਦੀ ਮੌਤ, 24 ਘੰਟਿਆਂ 'ਚ 2.72 ਲੱਖ ਨਵੇਂ ਕੇਸ Corona virus worldwide update 2.72 lakh new positive cases in one day ਕੋਰੋਨਾ ਤੋਂ ਦੁਨੀਆਂ ਭਰ 'ਚ ਪੌਣੇ 10 ਲੱਖ ਮਰੀਜ਼ਾਂ ਦੀ ਮੌਤ, 24 ਘੰਟਿਆਂ 'ਚ 2.72 ਲੱਖ ਨਵੇਂ ਕੇਸ](https://static.abplive.com/wp-content/uploads/sites/5/2020/09/04133625/Corona-virus.jpeg?impolicy=abp_cdn&imwidth=1200&height=675)
Corona virus: ਦੁਨੀਆਂ ਭਰ 'ਚ ਕੋਰੋਨਾ ਇਨਫੈਕਸ਼ਨ ਨਾਲ ਹੁਣ ਤਕ ਪੌਣੇ ਦਸ ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਸੰਖਿਆਂ ਵੀ ਵਧ ਰਹੀ ਹੈ। ਪਿਛਲੇ 24 ਘੰਟਿਆਂ 'ਚ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਹੈ। ਕੁੱਲ ਐਕਟਿਵ ਕੇਸਾਂ ਦੀ ਸੰਖਿਆ ਹੁਣ ਘਟ ਰਹੀ ਹੈ। ਪਿਛਲੇ 24 ਘੰਟਿਆਂ 'ਚ ਦੁਨੀਆਂ 'ਚ ਦੋ ਲੱਖ, 72 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੋ ਲੱਖ, 77 ਹਜ਼ਾਰ ਮਰੀਜ਼ ਠੀਕ ਹੋਏ ਹਨ। ਹਾਲਾਂਕਿ 5,605 ਲੋਕਾਂ ਦੀ ਜਾਨ ਚਲੇ ਗਈ।
ਦੁਨੀਆਂ ਭਰ 'ਚ ਹੁਣ ਤਕ ਤਿੰਨ ਕਰੋੜ, 17 ਲੱਖ, 131 ਹਜ਼ਾਰ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ ਚੋਂ 9 ਲੱਖ, 75 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਉੱਥੇ ਹੀ ਦੋ ਕਰੋੜ, 34 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ 74 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ। ਯਾਨੀ ਕਿ ਫਿਲਹਾਲ ਏਨੇ ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਅਮਰੀਕਾ ਤੇ ਬ੍ਰਾਜ਼ੀਲ ਜਿਹੇ ਦੇਸ਼ਾਂ 'ਚ ਕੋਰੋਨਾ ਮਾਮਲੇ ਅਤੇ ਮੌਤ ਦੇ ਅੰਕੜਿਆਂ 'ਚ ਕਮੀ ਆਈ ਹੈ। ਭਾਰਤ ਹੀ ਇਕਮਾਤਰ ਦੇਸ਼ ਹੈ ਜਿੱਥੇ ਕੋਰੋਨਾ ਮਹਾਮਾਰੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। ਹਾਲਾਂਕਿ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ 'ਚ ਅਮਰੀਕਾ ਪਹਿਲੇ ਨੰਬਰ 'ਤੇ ਹੈ। ਜਿੱਥੇ ਹੁਣ ਤਕ 71 ਲੱਖ ਲੋਕ ਇਨਫੈਕਸ਼ਨ ਦੇ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 35 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਉੱਥੇ ਹੀ ਬ੍ਰਾਜ਼ੀਲ 'ਚ 24 ਘੰਟੇ 'ਚ 35 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਵਟਸਐਪ 'ਤੇ ਪੀਐਮ ਮੋਦੀ ਖਿਲਾਫ ਪਾਈ ਅਪਮਾਨਜਨਕ ਪੋਸਟ, ਪੁਲਿਸ ਨੇ ਕੀਤਾ ਗ੍ਰਿਫਤਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)