ਪੜਚੋਲ ਕਰੋ
Advertisement
ਹਾਂਗ ਕਾਂਗ ਵਿੱਚ ਠੀਕ ਹੋਣ ਤੋਂ ਬਾਅਦ ਕੋਰੋਨਾਵਾਇਰਸ ਨਾਲ ਸੰਕਰਮਣ ਦਾ ਪਹਿਲਾ ਕੇਸ ਸਾਹਮਣੇ ਆਇਆ
ਹਾਂਗ ਕਾਂਗ ਦਾ ਦਾਅਵਾ ਹੈ ਕਿ ਇਕੋ ਵਿਅਕਤੀ ਪੰਜ ਮਹੀਨਿਆਂ 'ਚ ਦੂਜੀ ਵਾਰ ਸੰਕਰਮਿਤ ਹੋਇਆ ਹੈ। ਹਾਂਗ ਕਾਂਗ ਮੁਤਾਬਕ ਦੁਨੀਆ ਵਿਚ ਇਹ ਅਜਿਹਾ ਪਹਿਲਾ ਪ੍ਰਮਾਣਿਕ ਮਾਮਲਾ ਹੈ। ਪਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਚੀਨ ਵੀ ਅਜਿਹੇ ਦਾਅਵੇ ਕਰ ਚੁੱਕਾ ਹੈ।
ਹਾਂਗ ਕਾਂਗ: ਚੀਨ ਤੋਂ ਬਾਅਦ ਹੁਣ ਹਾਂਗ ਕਾਂਗ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਨੂੰ ਮੁੜ ਕੋਰੋਨਾਵਾਇਰਸ ਸੰਕਰਮਿਤ ਹੋਣ ਦੇ ਸਬੂਤ ਹਨ। ਹਾਲਾਂਕਿ, ਹਾਂਗਕਾਂਗ ਦੇ ਦਾਅਵੇ 'ਤੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇੱਕ ਮਰੀਜ਼ ਦੇ ਕੇਸ ਨਾਲ ਕਿਸੇ ਨਤੀਜਾ 'ਤੇ ਨਹੀਂ ਪਹੁੰਚਇਆ ਜਾ ਸਕਦਾ। ਇਸ ਤੋਂ ਪਹਿਲਾਂ ਚੀਨ ਨੇ ਵੀ ਛੇ ਮਹੀਨਿਆਂ ਦੇ ਅੰਦਰ ਦੂਜੀ ਵਾਰ ਇੱਕ ਔਰਤ ਅਤੇ ਇੱਕ ਆਦਮੀ ਨੂੰ ਸੰਕਰਮਣ ਹੋਣ ਦਾ ਦਾਅਵਾ ਕੀਤਾ ਸੀ।
ਇਸ ਬਾਰੇ ਹਾਂਗਕਾਂਗ ਦਾ ਕਹਿਣਾ ਹੈ ਕਿ 30 ਸਾਲ ਤੋਂ ਵੱਧ ਉਮਰ ਦੇ ਇਹ ਵਿਅਕਤੀ ਸਾਢੇ ਚਾਰ ਮਹੀਨੇ ਪਹਿਲਾਂ ਪਹਿਲੀ ਵਾਰ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਇਆ ਸੀ। ਹਾਂਗ ਕਾਂਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦੇ ਜੀਨੋਮ 'ਚ ਦੋ ਚੀਜ਼ਾਂ ‘ਪੂਰੀ ਤਰ੍ਹਾਂ ਵੱਖਰੀਆਂ’ ਹਨ, ਦੁਬਾਰਾ ਇਨਫੈਕਸ਼ਨ ਦਾ ਇਹ ਦੁਨੀਆ ਦਾ ਪਹਿਲਾ ਕੇਸ ਹੈ।
ਉਧਰ ਵਿਗਿਆਨਿਆਣ ਨੇ WHO ਦੀ ਸਲਾਹ 'ਤੇ ਕਿਹਾ ਹੈ ਕਿ ਸੰਗਠਨ ਨੂੰ ਸਾਡੇ ਕੋਲ ਮੌਜੂਦ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹੋਰ ਮਾਹਰ ਕਹਿੰਦੇ ਹਨ ਕਿ ਮੁੜ ਇਨਫੈਕਸ਼ਨ ਬਹੁਤ ਘੱਟ ਹੁੰਦਾ ਹੈ ਅਤੇ ਇਹ ਨਹੀਂ ਕਿ ਇਹ ਵਧੇਰੇ ਗੰਭੀਰ ਹੈ। ਹਾਂਗ ਕਾਂਗ ਯੂਨੀਵਰਸਿਟੀ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਸੰਕਰਮਣ ਤੋਂ ਠੀਕ ਹੋਣ ਤੋਂ ਪਹਿਲਾਂ 14 ਦਿਨ ਹਸਪਤਾਲ ਵਿਚ ਰਿਹਾ ਸੀ, ਪਰ ਏਅਰਪੋਰਟ ‘ਤੇ ਜਾਂਚ ਦੌਰਾਨ ਉਹ ਫਿਰ ਕੋਰੋਨਾ ਸੰਕਰਮਿਤ ਪਾਇਆ ਗਿਆ। ਹਾਲਾਂਕਿ, ਉਸ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਸੀ।
Manohar Lal Khattar Corona Positive: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਏ ਕੋਰੋਨਾ ਸੰਕਰਮਿਤ
Raigad Building Collapsed: ਹੁਣ ਤਕ ਦੋ ਦੀ ਮੌਤ, 18 ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦੀ ਖ਼ਬਰ, ਬਚਾਅ ਤੇ ਰਾਹਤ ਕਾਰਜ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਪੰਜਾਬ
ਸਿਹਤ
ਅਪਰਾਧ
Advertisement