ਪੜਚੋਲ ਕਰੋ
ਰੋਨਾਲਡੋ ਨੇ ਖਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬੁਗਾਤੀ ਲਾ ਵੋਈਤੂਰ ਨੋਇਰੋ ਖਰੀਦੀ ਹੈ। ਬੁਗਾਤੀ ਕੰਪਨੀ ਨੇ ਇਸ ਕਾਰ ਨੂੰ ਖਰੀਦਣ ਵਾਲੇ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਨਵੀਂ ਦਿੱਲੀ: ਖ਼ਬਰਾਂ ‘ਤੇ ਯਕੀਨ ਕੀਤਾ ਜਾਵੇ ਤਾਂ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਬੁਗਾਤੀ ਲਾ ਵੋਈਤੂਰ ਨੋਇਰੋ ਖਰੀਦੀ ਹੈ। ਬੁਗਾਤੀ ਕੰਪਨੀ ਨੇ ਇਸ ਕਾਰ ਨੂੰ ਖਰੀਦਣ ਵਾਲੇ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਪੇਨੀ ਸਪੋਰਟ ਡੇਲੀ ਮਾਰਕਾ ਮੁਤਾਬਕ, ਇਸ ਕਾਰ ਦਾ ਮਾਲਕ ਪੁਰਤਗਾਲੀ ਫੁਟਬਾਲਰ ਹੈ, ਜੋ ਇਤਾਲਵੀ ਲੀਗ ਸੀਰੀਜ਼ ਏ ‘ਚ ਯੁਵੈਂਟਸ ਲਈ ਖੇਡਦਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਇਸ ਕਾਰ ਨੂੰ ਪਹਿਲੀ ਵਾਰ ਇਸ ਸਾਲ ਜੈਨੇਵਾ ਮੋਟਰ ਸ਼ੋਅ ‘ਚ ਪ੍ਰਦਰਸ਼ਤ ਕੀਤਾ ਗਿਆ ਸੀ। ਰੋਨਾਲਡੋ ਨੇ ਇਹ ਕਾਰ ਖਰੀਦਣ ਲਈ 1.1 ਯੂਰੋ (86 ਕਰੋੜ ਰੁਪਏ) ਖ਼ਰਚ ਕੀਤੇ ਹਨ। ਰੋਨਾਲਡੋ ਨੂੰ ਕਾਰ 2021 ‘ਚ ਹੀ ਮਿਲ ਸਕੇਗੀ ਕਿਉਂਕਿ ਕਾਰ ਦੇ ਪ੍ਰੋਟੋਟਾਈਪ ‘ਚ ਕੁਝ ਹਿੱਸੇ ਨੂੰ ਅੰਤਮ ਰੂਪ ਦੇਣ ਦੀ ਲੋੜ ਹੈ।
ਬੁਗਾਤੀ ਦੀ ਇਸ ਕਾਰ ਦਾ ਡਿਜ਼ਾਇਨ 1936 ਤੇ 1938 ‘ਚ ਬਣੀ ਟਾਈਪ 57 ਐਸਸੀ ਅਟਲਾਂਟਿਕ ਦੇ ਮਾਡਲ ਜਿਹਾ ਹੈ। ਬੁਗਾਤੀ ਲਾ ਵੋਈਤੂਰ ਨੋਇਰੋ ‘ਚ 8.0 ਲੀਟਰ ਟਰਬੋਚਾਰਜਡ ਡਬਲੂ-16 ਇੰਜਨ ਹੈ ਜੋ 260 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਸਕਦੀ ਹੈ। ਉਨ੍ਹਾਂ ਨੇ ਪਿਛਲ਼ੇ ਸਾਲ 21.5 ਲੱਖ ਪਾਉਂਡ ਦੀ ਬੁਗਾਤੀ ਚਿਰੋਨ ਖਰੀਦੀ ਸੀ।View this post on InstagramNew animal in the building Bugatti Chiron ????????????✌️????✈️
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















