Dentist ਨੇ 4 ਸਾਲ ਤੱਕ ਨਹੀਂ ਦਿੱਤੀ Appointment, ਸ਼ਰਾਬ ਪੀਤੀ, ਫਿਰ ਹਥੌੜੀ ਨਾਲ ਖੁਦ ਹੀ ਕੱਢ ਲਿਆ ਦੰਦ
Canada: ਕੈਨੇਡਾ ਦੇ ਨਾਰਥ ਯਾਰਕ ਸਟੇਟ ਵਿੱਚ ਇੱਕ ਵਿਅਕਤੀ ਖ਼ੁਦ ਹੀ ਡਾਕਟਰ ਬਣ ਗਿਆ। ਸਕਾਰਬਰੋ ਸ਼ਹਿਰ ਵਿੱਚ ਰਹਿਣ ਵਾਲੇ 60 ਸਾਲਾ ਬੈਰੀ ਦੇ ਦੰਦਾਂ ਵਿੱਚ ਚਾਰ ਸਾਲਾਂ ਤੋਂ ਦਰਦ ਸੀ।
Canada: ਕੈਨੇਡਾ ਦੇ ਨਾਰਥ ਯਾਰਕ ਸਟੇਟ ਵਿੱਚ ਇੱਕ ਵਿਅਕਤੀ ਖ਼ੁਦ ਹੀ ਡਾਕਟਰ ਬਣ ਗਿਆ। ਸਕਾਰਬਰੋ ਸ਼ਹਿਰ ਵਿੱਚ ਰਹਿਣ ਵਾਲੇ 60 ਸਾਲਾ ਬੈਰੀ ਦੇ ਦੰਦਾਂ ਵਿੱਚ ਚਾਰ ਸਾਲਾਂ ਤੋਂ ਦਰਦ ਸੀ। ਉਸਨੇ ਕਈ ਵਾਰ ਨੈਸ਼ਨਲ ਹੈਲਥ ਸਰਵਿਸ (NHS) ਤੋਂ ਮਦਦ ਮੰਗੀ ਸੀ। ਪਰ ਹਰ ਵਾਰ ਮਦਦ ਦੇ ਨਾਂ 'ਤੇ ਉਸ ਨੂੰ ਪਰੇਸ਼ਾਨ ਕੀਤਾ ਗਿਆ। ਇਸ ਤੋਂ ਬਾਅਦ ਬੈਰੀ ਇੰਨਾ ਪਰੇਸ਼ਾਨ ਹੋ ਗਿਆ ਕਿ ਉਸਨੇ ਆਪਣਾ ਇਲਾਜ ਆਪਣੇ ਹੱਥੀਂ ਕਰਨ ਦਾ ਫੈਸਲਾ ਕੀਤਾ।
ਜਿਸ ਤੋਂ ਬਾਅਦ ਉਸਨੇ ਵਿਸਕੀ ਪੀ ਲਈ ਅਤੇ ਹਥੌੜੇ ਅਤੇ ਸਰੌਤੇ (ਕਿੱਲ ਖਿੱਚਣ ਵਾਲਾ ਤੰਤਰ) ਦੀ ਮਦਦ ਨਾਲ ਆਪਣਾ ਇਲਾਜ ਕਰ ਲਿਆ। ਬੈਰੀ ਨੇ ਇੱਕ ਘੰਟੇ ਵਿੱਚ ਆਪਣੀ ਦਾਢ ਨੂੰ ਟੁਕੜਿਆਂ ਵਿੱਚ ਕੱਢ ਲਿਆ। ਇੱਕ ਵਾਰ ਇੱਕ DIY ਸਰਜਰੀ ਦੇ ਦੌਰਾਨ ਉਨ੍ਹਾਂ ਨੂੰ ਭਿਆਨਕ ਦਰਦ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਨੇ ਦਰਦ ਨੂੰ ਘਟਾਉਣ ਲਈ ਨਰਮ ਕੱਪੜੇ ਦੇ ਟੁਕੜਿਆਂ ਦੀ ਵਰਤੋਂ ਵੀ ਕੀਤੀ। ਬੈਰੀ ਦੀ 60 ਸਾਲਾ ਪਤਨੀ ਡਾਇਨੇ ਦੇ ਮੁਤਾਬਕ, ਬੈਰੀ ਇੰਨੇ ਦਰਦ 'ਚ ਸੀ ਕਿ ਉਹ ਉਸ ਦੀਆਂ ਚੀਕਾਂ ਨਹੀਂ ਸੁਣ ਸਕੀ। ਜਿਸ ਤੋਂ ਬਾਅਦ ਉਹ ਬੈੱਡਰੂਮ 'ਚ ਜਾ ਕੇ ਲੁਕ ਗਈ। ਬੈਰੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਉਸਦਾ ਮੂੰਹ ਸੁੱਜਿਆ ਹੋਇਆ ਸੀ। ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਜ਼ੋਰ ਨਾਲ ਮੁੱਕਾ ਮਾਰਿਆ ਹੋਵੇ। ਬੈਰੀ ਨੇ ਕਿਹਾ ਕਿ ਉਨ੍ਹਾਂ ਨੂੰ 90 ਮੀਲ (144 ਕਿਲੋਮੀਟਰ) ਦੂਰ ਨਿਊਕੈਸਲ ਵਿੱਚ ਇਲਾਜ ਦੀ ਪੇਸ਼ਕਸ਼ ਕੀਤੀ ਗਈ ਸੀ।
I removed my tooth with a hammer and pliers – it was agony but I had waited four years for NHS appointment https://t.co/YovoFHv9Gv#HealthNews#Wellness#Nutrition#Fitness#MentalHealth#PreventiveCare#HealthcareIndustry#MedicalResearch#PublicHealth#DiseasePrevention#Heal…
— UMVA LAB (@umvalab) August 6, 2024
ਇਸ ਤੋਂ ਬਾਅਦ 45 ਮੀਲ ਦੂਰ ਸਾਊਥ ਵਿੱਚ ਕੈਨੇਡਾ ਐਨਐਚਐਸ ਨੇ ਆਪਸ਼ਨ ਦਿੱਤਾ ਸੀ। ਇਹ ਦੋਵੇਂ ਪ੍ਰਾਈਵੇਟ ਹਸਪਤਾਲ ਸਨ। ਜਿੱਥੇ ਉਸ ਦੇ ਇਲਾਜ ਦਾ ਖਰਚਾ 400 ਪੌਂਡ (42688 ਰੁਪਏ) ਦੱਸਿਆ ਗਿਆ। ਜੇਕਰ ਉਹ ਮੋਬਿਲਿਟੀ ਸਕੂਟਰ 'ਤੇ ਇਲਾਜ ਲਈ ਉੱਥੇ ਜਾਂਦਾ ਤਾਂ ਖਰਚਾ ਹੋਰ ਵੀ ਵੱਧ ਸਕਦਾ ਸੀ। ਪਰ ਉਹ ਸਰੀਰਕ ਤੌਰ 'ਤੇ ਵੀ ਅਪਾਹਜ ਹੈ ਅਤੇ ਇੰਨੀ ਨਕਦ ਰਾਸ਼ੀ ਨਹੀਂ ਦੇ ਸਕਿਆ।
ਤੁਹਾਨੂੰ ਦੱਸ ਦਈਏ ਕਿ ਬੈਰੀ ਪਿਛਲੇ ਸਮੇਂ ਵਿੱਚ ਸਿਹਤ ਕਰਮਚਾਰੀ ਰਹਿ ਚੁੱਕੇ ਹਨ। ਉਨ੍ਹਾਂ ਨੇ 25 ਸਾਲਾਂ ਤੱਕ NHS ਲਈ ਸੇਵਾਵਾਂ ਦਿੱਤੀਆਂ ਹਨ। ਬੈਰੀ ਮੁਤਾਬਕ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਨੇ ਵਿਸ਼ੇਸ਼ ਇਲਾਜ ਲਈ ਨਹੀਂ ਕਿਹਾ ਸੀ। ਬੈਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਹਸਪਤਾਲ ਨੇ ਉਨ੍ਹਾਂ ਦਾ ਮੁਫ਼ਤ ਇਲਾਜ ਕਰਨ ਦੀ ਪੇਸ਼ਕਸ਼ ਕੀਤੀ ਹੈ।