George Floyd ਕਤਲ ਕੇਸ ਵਿੱਚ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ, Derek Chauvin ਨੂੰ ਸੁਣਾਈ ਗਈ ਸਜ਼ਾ
ਵਾਸ਼ਿੰਗਟਨ ਦੀ ਹੈਨੇਪਿਨ ਕਾਊਂਟੀ ਕੋਰਟ ਨੇ ਮਿਨੀਐਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਨੂੰ ਕਾਲੇ ਨਾਗਰਿਕ ਜਾਰਜ ਫਲਾਇਡ ਦੇ ਕਤਲ ਲਈ ਸਜ਼ਾ ਸੁਣਾਈ ਹੈ। ਜੱਜ ਪੀਟਰ ਏ ਕੈਹਿਲ ਨੇ ਚੌਵਿਨ ਨੂੰ ਜਾਰਜ ਫਲਾਇਡ ਦੇ ਕਤਲ ਦੇ ਦੋਸ਼ੀ ਪਾਏ ਜਾਣ 'ਤੇ ਸਜ਼ਾ ਸੁਣਾਈ।
ਵਾਸ਼ਿੰਗਟਨ: ਅਮਰੀਕਾ ਦੀ ਇੱਕ ਅਦਾਲਤ ਨੇ ਜਾਰਜ ਫਲਾਇਡ ਕਲਤ ਮਾਮਲੇ ਵਿੱਚ ਵੱਡਾ ਫੈਸਲਾ ਦਿੱਤਾ ਹੈ। ਇਸ ਤੋਂ ਪਹਿਲਾਂ ਵਾਸ਼ਿੰਗਟਨ ਦੀ ਹੈਨੇਪਿਨ ਕਾਊਂਟੀ ਕੋਰਟ ਨੇ ਮਿਨੀਐਪੋਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਡੈਰੇਕ ਚੌਵਿਨ ਨੂੰ ਕਾਲੇ ਨਾਗਰਿਕ ਜਾਰਜ ਫਲਾਇਡ ਦੇ ਕਤਲ ਦਾ ਦੋਸ਼ੀ ਠਹਿਰਾਇਆ। ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਮਿਨੀਐਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਨੂੰ 22.5 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਪਿਛਲੇ ਸਾਲ ਚੌਵਿਨ ਨੇ ਜਾਰਜ ਦੀ ਗਰਦਨ 'ਤੇ ਗੋਡਾ ਰੱਖਿਆ ਜਿਸ ਕਰਕੇ ਦਮ ਘੁੱਟਣ ਕਰਕੇ ਫਲਾਈਡ ਦੀ ਮੌਤ ਹੋ ਗਈ, ਜਿਸਦੀ ਵੀਡੀਓ ਸਾਹਮਣੇ ਆਉਣ ਨਾਲ ਯੂਐਸ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ। ਇੱਕ ਨਿਊਜ਼ ਮੈਗਜ਼ੀਨ ਮੁਤਾਬਕ, ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਵਕੀਲਾਂ ਨੇ 30 ਸਾਲ ਦੀ ਸਜਾ ਮੰਗੀ ਸੀ। ਹਾਲਾਂਕਿ, ਚੌਵਿਨ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਸ ਲਈ ਜੱਜ ਨੂੰ ਸਲਾਹ ਦਿੱਤੀ ਗਈ ਕਿ ਉਹ 10 ਸਾਲ ਤੋਂ 15 ਸਾਲ ਦੇ ਦਰਮਿਆਨ ਸਜ਼ਾ ਸੁਣਾਉਣ।
22.5 ਸਾਲ ਜੇਲ੍ਹ ਵਿਚ ਮਿਲੀ
ਨਿਊ ਯਾਰਕ ਟਾਈਮਜ਼ ਮੁਤਾਬਕ, ਜੱਜ ਪੀਟਰ ਏ ਕੈਹਿਲ ਨੇ ਚੌਵਿਨ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਕਿਹਾ ਸੀ ਕਿ ਉਸਦੀ ਸਜ਼ਾ ਭਾਵਨਾ 'ਤੇ ਅਧਾਰਤ ਨਹੀਂ ਹੋਵੇਗੀ, ਪਰ ਨਾਲ ਹੀ ਕਿਹਾ ਕਿ "ਮੈਂ ਉਸ ਪੀੜ ਨੂੰ ਮੰਨਣਾ ਚਾਹੁੰਦਾ ਹਾਂ ਜਿਸ ਨੂੰ ਸਾਰਾ ਪਰਿਵਾਰ ਮਹਿਸੂਸ ਕਰ ਰਿਹਾ ਹੈ, ਖ਼ਾਸਕਰ ਫਲਾਇਡ ਪਰਿਵਾਰ।" ਇਸਦੇ ਨਾਲ ਹੀ ਜੱਜ ਨੇ ਚੌਵਿਨ ਨੂੰ 22.5 ਸਾਲ ਕੈਦ ਦੀ ਸਜਾ ਸੁਣਾਈ।
ਉਸ ਦੇ ਨਾਲ ਹੀ ਅਦਾਲਤ ਵਿੱਚ ਸੰਖੇਪ ਵਿੱਚ ਬੋਲਦਿਆਂ ਚੌਵਿਨ ਨੇ ਫਲਾਇਡ ਦੇ ਪਰਿਵਾਰ ਨਾਲ ਸੋਗ ਪ੍ਰਗਟ ਕੀਤਾ। ਉਸ ਨੇ ਕਿਹਾ, 'ਮੈਂ ਫਲਾਈਡ ਦੇ ਪਰਿਵਾਰ ਨੂੰ ਆਪਣੀ ਹਮਦਰਦੀ ਪੇਸ਼ ਕਰਨਾ ਚਾਹੁੰਦਾ ਹਾਂ।'
ਇਹ ਵੀ ਪੜ੍ਹੋ: Israeli Embassy Blast Case: ਚਾਰ ਗ੍ਰਿਫਤਾਰ ਵਿਦਿਆਰਥੀਆਂ ਨੂੰ 10 ਦਿਨਾਂ ਦੀ ਪੁਲਿਸ ਰਿਮਾਂਡ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin