Kerala News : ਕੇਰਲ ਦੇ ਮੰਦਰ 'ਚ ਦਲਿਤ ਮੰਤਰੀ ਨਾਲ ਵਿਤਕਰਾ, ਪੜੋ ਕੀ ਹੈ ਪੂਰਾ ਮਾਮਲਾ
Cm of Kerala - ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸੂਬੇ ਦੇ ਦਲਿਤ ਮੰਤਰੀ ਕੇ. ਰਾਧਾਕ੍ਰਿਸ਼ਨਨ ਨਾਲ ਮੰਦਰ 'ਚ ਵਿਤਕਰੇ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਸੀਐਮ ਵਿਜਯਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰਾਧਾਕ੍ਰਿਸ਼ਨਨ....
Kerala News - ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸੂਬੇ ਦੇ ਦਲਿਤ ਮੰਤਰੀ ਕੇ. ਰਾਧਾਕ੍ਰਿਸ਼ਨਨ ਨਾਲ ਮੰਦਰ 'ਚ ਵਿਤਕਰੇ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਸੀਐਮ ਵਿਜਯਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਰਾਧਾਕ੍ਰਿਸ਼ਨਨ ਨਾਲ ਗੱਲ ਕਰਨ ਤੋਂ ਬਾਅਦ ਇਸ ਦਿਸ਼ਾ ਵਿੱਚ ਉਚਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, ਇਹ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਕਿ ਸਾਡੇ ਰਾਜ ਵਿੱਚ ਅਜਿਹਾ ਕੁਝ ਹੋ ਰਿਹਾ।
ਦੱਸ ਦਈਏ ਕਿ ਕੇਰਲ ਦੇ ਦੇਵਸਵਮ ਓਮ ਮੰਤਰੀ ਕੇ. ਰਾਧਾਕ੍ਰਿਸ਼ਨਨ ਨੂੰ ਪੁਜਾਰੀਆਂ ਨੇ ਮੰਦਰ ਵਿਚ ਮੁੱਖ ਦੀਵਾ ਜਗਾਉਣ ਤੋਂ ਰੋਕ ਦਿੱਤਾ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹੈ। ਘਟਨਾ 'ਤੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਮੰਦਰ ਦੇ ਦੋ ਪੁਜਾਰੀਆਂ ਨੇ ਉਨ੍ਹਾਂ ਨੂੰ ਉਹ ਮੁੱਖ ਦੀਵਾ ਦੇਣ ਤੋਂ ਇਨਕਾਰ ਕਰ ਦਿੱਤਾ ਜੋ ਉਹ ਉਦਘਾਟਨ ਮੌਕੇ ਮੁੱਖ ਦੀਵਾ ਜਗਾਉਣ ਲਈ ਲੈ ਕੇ ਆਏ ਸਨ।ਮੰਤਰੀ ਨੇ ਦੋਸ਼ ਲਾਇਆ ਕਿ ਇਸ ਦੀ ਬਜਾਏ ਉਨ੍ਹਾਂ ਨੇ ਖੁਦ ਮੁੱਖ ਦੀਵਾ ਜਗਾਇਆ ।
ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੀ ਕੇਂਦਰੀ ਕਮੇਟੀ ਦੇ ਮੈਂਬਰ ਰਾਧਾਕ੍ਰਿਸ਼ਨਨ ਨੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਸੀ। ਉਨ੍ਹਾਂ ਕਿਹਾ, ਮੈਂ ਸੋਚਿਆ ਕਿ ਇਹ ਪਰੰਪਰਾ ਦਾ ਹਿੱਸਾ ਹੈ ਅਤੇ ਇਸ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਹਾਲਾਂਕਿ ਮੰਤਰੀ ਨੇ ਮੰਦਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ, ਨਿਊਜ਼ ਚੈਨਲਾਂ ਨੇ ਕੰਨੂਰ ਜ਼ਿਲੇ ਦੇ ਪਯਾਨੂਰ ਵਿੱਚ ਇੱਕ ਮੰਦਰ ਵਿੱਚ ਨਾਦਪੰਡਾਲ ਦੇ ਹਾਲ ਹੀ ਵਿੱਚ ਉਦਘਾਟਨ ਦੇ ਵਿਜ਼ੂਅਲ ਪ੍ਰਸਾਰਿਤ ਕੀਤੇ, ਜਿਸ ਵਿੱਚ ਮੰਤਰੀ ਨੇ ਸ਼ਿਰਕਤ ਕੀਤੀ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial