Donald Trump Inauguration Live Streaming: ਕਦੋਂ, ਕਿੱਥੇ ਦੇਖ ਸਕੋਗੇ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਲਾਈਵ? ਇੱਕ ਕਲਿੱਤ 'ਚ ਪੜ੍ਹੋ ਪੂਰੀ ਜਾਣਕਾਰੀ
Donald Trump Inauguration Live Streaming Time : ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਕੈਪੀਟਲ ਦੇ ਰੋਟੁੰਡਾ ਵਿੱਚ ਹੋਵੇਗਾ।

Donald Trump Inauguration Live Streaming Time : ਡੋਨਾਲਡ ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਇਤਿਹਾਸਕ ਮੌਕੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਕੜਾਕੇ ਦੀ ਠੰਡ ਕਰਕੇ ਸਹੁੰ ਚੁੱਕ ਸਮਾਗਮ ਅਮਰੀਕੀ ਕੈਪੀਟਲ ਦੇ ਰੋਟੁੰਡਾ ਦੇ ਅੰਦਰ ਹੋਵੇਗਾ। ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਅਮਰੀਕਾ ਵਿੱਚ ਦੁਪਹਿਰ 12 ਵਜੇ (EST) ਹੋਵੇਗਾ। ਭਾਰਤੀ ਸਮੇਂ ਅਨੁਸਾਰ, ਸਮਾਰੋਹ ਰਾਤ 10:30 ਵਜੇ (IST) ਸ਼ੁਰੂ ਹੋਵੇਗਾ।
ਕੌਣ ਚੁਕਾਏਗਾ ਸਹੁੰ ?
ਚੀਫ਼ ਜਸਟਿਸ ਜੌਨ ਰੌਬਰਟਸ ਡੋਨਾਲਡ ਟਰੰਪ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਟਰੰਪ ਸਹੁੰ ਚੁੱਕ ਸਮਾਗਮ ਦੌਰਾਨ ਦੋ ਬਾਈਬਲਾਂ ਦੀ ਵਰਤੋਂ ਕਰਨਗੇ, ਇੱਕ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਦਿੱਤੀ ਹੈ ਅਤੇ ਦੂਜੀ ਲਿੰਕਨ ਬਾਈਬਲ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਜਿਹੜੀ ਸਹੁੰ ਚੁੱਕਦੇ ਹਨ, ਉਹ 35 ਸ਼ਬਦਾਂ ਦੀ ਹੁੰਦੀ ਹੈ। ਇਸ ਵਿੱਚ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲਾ ਵਿਅਕਤੀ ਕਹਿੰਦਾ ਹੈ, "I do solemnly swear (or affirm) that I will faithfully execute the Office of President of the United States, and will to the best of my ability, preserve, protect and defend the Constitution of the United States."
ਸਹੁੰ ਚੁੱਕਣ ਤੋਂ ਬਾਅਦ ਟਰੰਪ ਦਾ ਪਹਿਲਾ ਦਿਨ
ਟਰੰਪ ਆਪਣੇ ਪਹਿਲੇ ਦਿਨ 100 ਤੋਂ ਵੱਧ ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਵਿੱਚ ਸਰਹੱਦੀ ਸੁਰੱਖਿਆ, ਊਰਜਾ ਨੀਤੀਆਂ ਅਤੇ ਹੋਰ ਮੁੱਖ ਮੁੱਦੇ ਸ਼ਾਮਲ ਹੋਣਗੇ।
ਕਿੱਥੇ ਲਾਈਵ ਹੋਵੇਗਾ ਸਹੁੰ ਚੁੱਕ ਸਮਾਗਮ?
ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦਾ ਕਈ ਅਮਰੀਕੀ ਨਿਊਜ਼ ਟੀਵੀ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਵਿੱਚ NBC, CNN, ABC, CBS, Fox News ਅਤੇ C-Span ਵਰਗੇ ਨਿਊਜ਼ ਨੈੱਟਵਰਕ ਸ਼ਾਮਲ ਹਨ, ਜਿਨ੍ਹਾਂ 'ਤੇ ਲੋਕ ਪ੍ਰੋਗਰਾਮ ਨੂੰ ਆਰਾਮ ਨਾਲ ਸਹੁੰ ਚੁੱਕ ਸਮਾਗਮ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਵ੍ਹਾਈਟ ਹਾਊਸ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਸਮਾਰੋਹ ਦਾ ਲਾਈਵ ਸਟ੍ਰੀਮ ਵੀ ਕਰਨ ਜਾ ਰਿਹਾ ਹੈ, ਜਿਸ ਨੂੰ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਰਹਿਣ ਵਾਲੇ ਲੋਕ ਵੀ ਦੇਖ ਸਕਦੇ ਹਨ।
ਕੌਣ ਹੋਵੇਗਾ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮਹਿਮਾਨ
ਇਸ ਸਮਾਰੋਹ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ, ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਮੁਕੇਸ਼ ਅੰਬਾਨੀ, ਐਲਨ ਮਸਕ, ਜੈਫ ਬੇਜੋਸ ਅਤੇ ਮਾਰਕ ਜ਼ੁਕਰਬਰਗ ਸ਼ਾਮਲ ਹਨ। ਹਾਲਾਂਕਿ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਆਪਣੇ ਇੱਕ ਪ੍ਰਤੀਨਿਧੀ ਨੂੰ ਭੇਜਣਗੇ। ਪੈਨਸਿਲਵੇਨੀਆ ਐਵੇਨਿਊ ਦੇ ਹੇਠਾਂ ਇੱਕ ਜਸ਼ਨ ਪਰੇਡ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਫੌਜੀ ਰੈਜੀਮੈਂਟ, ਬੈਂਡ ਅਤੇ ਝਾਕੀਆਂ ਸ਼ਾਮਲ ਹੋਣਗੇ। ਇਹ ਪਰੇਡ ਸਹੁੰ ਚੁੱਕ ਸਮਾਗਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਸਹੁੰ ਚੁੱਕ ਸਮਾਗਮ ਦਾ ਖਰਚਾ
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਦਾ ਖਰਚਾ ਜਨਤਕ ਟੈਕਸਾਂ ਤੋਂ ਨਹੀਂ ਸਗੋਂ ਨਿੱਜੀ ਫੰਡਿੰਗ ਤੋਂ ਕੀਤਾ ਜਾਂਦਾ ਹੈ। ਇਸ ਵਾਰ ਐਪਲ ਦੇ ਸੀਈਓ ਟਿਮ ਕੁੱਕ, ਮਾਰਕ ਜ਼ੁਕਰਬਰਗ ਅਤੇ ਹੋਰ ਪ੍ਰਮੁੱਖ ਉਦਯੋਗਪਤੀਆਂ ਨੇ ਇਸ ਸਮਾਗਮ ਨੂੰ ਫੰਡ ਦਿੱਤਾ ਹੈ।






















