PM ਮੋਦੀ ਨਾਲ ਗੱਲਬਾਤ 'ਤੇ ਟਰੰਪ ਦੀ ਪਹਿਲੀ ਪ੍ਰਤੀਕਿਰਿਆ – ਕਿਹਾ, "I LOVE ਪਾਕਿਸਤਾਨ, ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ..."
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨਾਲ ਸੀਜ਼ਫ਼ਾਇਰ (ਗੋਲਾਬਾਰੀ ਰੋਕਣ) ਨੂੰ ਲੈ ਕੇ ਅਮਰੀਕਾ ਨਾਲ ਹੋਈ ਗੱਲਬਾਤ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਇੱਕ ਵਾਰੀ ਫਿਰ ਆਪਣੇ ਆਪ...

Donald Trump on India Pakistan Ceasefire: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨਾਲ ਸੀਜ਼ਫ਼ਾਇਰ (ਗੋਲਾਬਾਰੀ ਰੋਕਣ) ਨੂੰ ਲੈ ਕੇ ਅਮਰੀਕਾ ਨਾਲ ਹੋਈ ਗੱਲਬਾਤ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਇੱਕ ਵਾਰੀ ਫਿਰ ਆਪਣੇ ਆਪ ਨੂੰ ਸੀਜ਼ਫ਼ਾਇਰ ਦਾ ਕ੍ਰੇਡਿਟ ਦਿੰਦਾ ਹਾਂ । ਉਨ੍ਹਾਂ ਕਿਹਾ, "ਮੈਂ ਹੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੁਕਵਾਈ ਸੀ।"
ਆਈ ਲਵ ਪਾਕਿਸਤਾਨ – ਡੋਨਾਲਡ ਟਰੰਪ
ਟਰੰਪ ਨੇ ਕਿਹਾ, "ਮੈਂ ਪਾਕਿਸਤਾਨ ਨੂੰ ਪਿਆਰ ਕਰਦਾ ਹਾਂ। ਮੈਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ। ਉਹ ਇੱਕ ਸ਼ਾਨਦਾਰ ਵਿਅਕਤੀ ਹਨ। ਹੁਣ ਅਸੀਂ ਉਨ੍ਹਾਂ ਨਾਲ ਵਪਾਰਕ ਸਮਝੌਤਾ ਕਰ ਸਕਦੇ ਹਾਂ।"
ਟਰੰਪ ਕਈ ਵਾਰੀ ਭਾਰਤ-ਪਾਕਿਸਤਾਨ ਦੇ ਦਰਮਿਆਨ ਸੀਜ਼ਫ਼ਾਇਰ ਦਾ ਸਿਹਰਾ ਆਪਣੇ ਸਿਰ ਬੰਨ ਚੁੱਕੇ ਹਨ, ਪਰ ਭਾਰਤ ਹਰ ਵਾਰੀ ਟਰੰਪ ਦੇ ਇਨ੍ਹਾਂ ਦਾਵਿਆਂ ਨੂੰ ਨਕਾਰ ਚੁੱਕਾ ਹੈ।
ਸੀਜ਼ਫ਼ਾਇਰ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਸਾਫ ਜਵਾਬ
ਜੀ-7 ਸਿਖਰ ਸੰਮੇਲਨ ਲਈ ਕੈਨੇਡਾ ਗਏ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ ਕੀਤੀ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ-ਪਾਕਿਸਤਾਨ ਵਿਚਕਾਰ ਜੰਗ ਰੁਕਵਾਉਣ ਵਿੱਚ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੇ ਦਾਅਵੇ ਨੂੰ ਨਕਾਰ ਦਿੱਤਾ।
ਪੀਐਮ ਮੋਦੀ ਨੇ ਸਾਫ ਕਿਹਾ ਕਿ ਭਾਰਤ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਵਿਚੋਲਗੀ ਨਾ ਤਾਂ ਕਬੂਲ ਕਰਦਾ ਹੈ, ਨਾ ਹੀ ਕਰੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਭਾਰਤ ਅਤੇ ਪਾਕਿਸਤਾਨ ਨੇ ਆਪਣੀਆਂ ਫੌਜਾਂ ਵਿਚਕਾਰ ਸਿੱਧੀ ਗੱਲਬਾਤ ਕਰਕੇ ਬਿਨਾਂ ਕਿਸੇ ਤੀਸਰੇ ਪੱਖ ਦੀ ਵਿਚੋਲਗੀ ਦੇ ਫੌਜੀ ਕਾਰਵਾਈ ਰੋਕੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲਬਾਤ ਦੀ ਸ਼ੁਰੂਆਤ ਇਸਲਾਮਾਬਾਦ ਵੱਲੋਂ ਫੌਜੀ ਕਾਰਵਾਈ ਰੋਕਣ ਦੀ ਅਪੀਲ ਤੋਂ ਬਾਅਦ ਹੋਈ ਸੀ।
ਟਰੰਪ ਨੇ ਫਿਰ ਦੁਹਰਾਇਆ ਪੁਰਾਣਾ ਰਾਗ
ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਜ਼ਫ਼ਾਇਰ ਦੀ ਘੋਸ਼ਣਾ ਸਭ ਤੋਂ ਪਹਿਲਾਂ 10 ਮਈ 2025 ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਸੀ। ਇਸ ਤੋਂ ਬਾਅਦ ਟਰੰਪ ਲਗਾਤਾਰ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਜੇਕਰ ਦੋਹਾਂ ਦੇਸ਼ ਜੰਗ ਰੋਕਣ 'ਤੇ ਸਹਿਮਤ ਨਾ ਹੁੰਦੇ ਤਾਂ ਉਨ੍ਹਾਂ ਨੇ ਵਪਾਰਕ ਰਿਸ਼ਤੇ ਤੋੜਨ ਦੀ ਧਮਕੀ ਦੇ ਕੇ ਇਹ ਸਮਝੌਤਾ ਕਰਵਾਇਆ।
ਜੀ-7 ਸਿਖਰ ਸੰਮੇਲਨ ਦੌਰਾਨ ਮੋਦੀ ਅਤੇ ਟਰੰਪ ਦੀ ਮੁਲਾਕਾਤ ਤੈਅ ਸੀ, ਪਰ ਟਰੰਪ ਦੇ ਸੰਮੇਲਨ ਤੋਂ ਸਮੇਂ ਤੋਂ ਪਹਿਲਾਂ ਚਲੇ ਜਾਣ ਕਰਕੇ ਇਹ ਮੀਟਿੰਗ ਨਹੀਂ ਹੋ ਸਕੀ। ਇਸ ਕਾਰਨ ਦੋਹਾਂ ਨੇ ਫੋਨ 'ਤੇ ਗੱਲਬਾਤ ਕੀਤੀ, ਜਿਸ ਵਿੱਚ 7 ਤੋਂ 10 ਮਈ ਤੱਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਫੌਜੀ ਟਕਰਾਅ ਬਾਰੇ ਵਿਸਥਾਰ ਨਾਲ ਚਰਚਾ ਹੋਈ।






















