ਭੂਚਾਲ ਦੇ ਝਟਕਿਆਂ ਨਾਲ ਫਿਰ ਦਹਿਲੀ ਧਰਤੀ! ਅੱਧੀ ਰਾਤ ਲੋਕਾਂ ਨੂੰ ਪਈਆਂ ਭਾਜੜਾਂ ਘਰਾਂ 'ਚੋਂ ਨਿਕਲੇ, ਜਾਣੋ ਤਾਜ਼ਾ ਹਾਲਾਤ
ਪਾਕਿਸਤਾਨ ਵਿੱਚ ਇਕ ਵਾਰ ਫਿਰ ਭੂਚਾਲ ਕਾਰਨ ਧਰਤੀ ਕੰਬ ਉਠੀ। ਐਤਵਾਰ ਰਾਤ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 4.7 ਮਾਪੀ ਗਈ। ਹਾਲਾਂਕਿ ਵੱਡੀ ਗੱਲ ਇਹ ਹੈ ਕਿ ਕਿਸੇ ਵੀ...

Earthquake: ਪਾਕਿਸਤਾਨ ਵਿੱਚ ਇਕ ਵਾਰ ਫਿਰ ਭੂਚਾਲ ਕਾਰਨ ਧਰਤੀ ਕੰਬ ਉਠੀ। ਐਤਵਾਰ ਰਾਤ ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 4.7 ਮਾਪੀ ਗਈ। ਹਾਲਾਂਕਿ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਿਛਲੇ ਸੋਮਵਾਰ ਨੂੰ ਵੀ ਪਾਕਿਸਤਾਨ ਵਿੱਚ ਭੂਚਾਲ ਆਇਆ ਸੀ। ਇੱਥੇ ਪਿਛਲੇ 15 ਦਿਨਾਂ ਵਿੱਚ ਤਿੰਨ ਵਾਰੀ ਭੂਚਾਲ ਆ ਚੁੱਕਾ ਹੈ। ਪਾਕਿਸਤਾਨ ਦੇ ਨਾਲ-ਨਾਲ ਚੀਨ ਅਤੇ ਮਿਆਂਮਾਰ ਵਿੱਚ ਵੀ ਹਾਲ ਹੀ ਵਿੱਚ ਭੂਚਾਲ ਆਇਆ ਸੀ।
ਏਆਰਵਾਈ ਨਿਊਜ਼ ਦੇ ਮੁਤਾਬਕ, ਐਤਵਾਰ ਰਾਤ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਅਤੇ ਆਸ-ਪਾਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਗਹਿਰਾਈ 205 ਕਿਲੋਮੀਟਰ ਦਰਜ ਕੀਤੀ ਗਈ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਉੱਤਰੀ ਇਲਾਕਿਆਂ ਵਿੱਚ ਫੈਲੀ ਹੋਈ ਹਿੰਦੂਕੁਸ਼ ਪਹਾੜੀ ਲੜੀ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਇਹ ਝਟਕੇ ਮਿੰਗੋਰਾ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ ਸਮੇਤ ਸਵਾਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ।
ਬੀਤੇ 15 ਦਿਨਾਂ ਵਿੱਚ ਤਿੰਨ ਵਾਰੀ ਪਾਕਿਸਤਾਨ ਵਿੱਚ ਆ ਚੁੱਕਾ ਹੈ ਭੂਚਾਲ
ਹਾਲੀਆ ਦਿਨਾਂ ਵਿੱਚ ਪਾਕਿਸਤਾਨ ਕਈ ਵਾਰੀ ਭੂਚਾਲ ਨਾਲ ਕੰਬ ਚੁੱਕਾ ਹੈ। ਇਸ ਤੋਂ ਪਹਿਲਾਂ 12 ਮਈ ਅਤੇ 5 ਮਈ ਨੂੰ ਵੀ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਸੀ। 5 ਮਈ ਨੂੰ ਭੂਚਾਲ ਦੁਪਹਿਰ ਲਗਭਗ 4 ਵਜੇ ਆਇਆ ਸੀ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.2 ਦਰਜ ਕੀਤੀ ਗਈ ਸੀ।
ਰਾਸ਼ਟਰੀ ਭੂਚਾਲ ਕੇਂਦਰ ਦੇ ਅਨੁਸਾਰ, ਭੂਚਾਲ ਦਾ ਕੇਂਦਰ ਪਾਕਿਸਤਾਨ ਦੇ ਉੱਤਰੀ ਇਲਾਕੇ ਵਿੱਚ ਸੀ, ਜੋ 36.60 ਡਿਗਰੀ ਉੱਤਰ ਅਕਸ਼ਾਂਸ ਅਤੇ 72.89 ਡਿਗਰੀ ਪੂਰਬ ਦੇਸ਼ਾਂਤਰ 'ਤੇ ਸਥਿਤ ਹੈ। ਭੂਚਾਲ ਦੀ ਗਹਿਰਾਈ 10 ਕਿਲੋਮੀਟਰ ਦਰਜ ਕੀਤੀ ਗਈ। ਝਟਕੇ ਇੰਨੇ ਤੇਜ਼ ਸਨ ਕਿ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਦੂਜੇ ਪਾਸੇ, 12 ਅਪਰੈਲ ਨੂੰ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਵਰਤਾ 5.8 ਮਾਪੀ ਗਈ ਸੀ। ਇਹ ਝਟਕੇ ਜੰਮੂ-ਕਸ਼ਮੀਰ ਵਿੱਚ ਵੀ ਮਹਿਸੂਸ ਕੀਤੇ ਗਏ ਸਨ।
ਇਨਪੁਟ – ਆਈਏਐਨਐਸ






















