Earthquake: 5.5 ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਨੂੰ ਪੈ ਗਈਆਂ ਭਾਜੜਾਂ! ਇਲਾਕੇ 'ਚ ਫੈਲੀ ਦਹਿਸ਼ਤ
ਇੱਕ ਵਾਰ ਫਿਰ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਵੀਰਵਾਰ ਨੂੰ ਈਰਾਨ ਦੇ ਦੱਖਣੀ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਰੋਪੀਅਨ ਮੇਡੀਟੇਰੇਨੀਅਨ ਸੀਸਮੋਲੋਜੀਕਲ ਸੈਂਟਰ ਅਨੁਸਾਰ ਭੂਚਾਲ ਦੀ ਤੀਵਰਤਾ 5.5 ਮਾਪੀ ਗਈ..

Earthquake: ਭੂਚਾਲ ਅਜਿਹੀ ਚੀਜ਼ ਹੈ, ਜਿਸ ਨਾਲ ਵੱਡੀਆਂ-ਵੱਡੀਆਂ ਬਿਲਡਿੰਗਾਂ ਮਿੰਟਾਂ ਦੇ ਵਿੱਚ ਢਹਿ-ਢੇਰੀ ਹੋ ਜਾਂਦੀਆਂ ਹਨ। ਇੱਕ ਵਾਰ ਫਿਰ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਵੀਰਵਾਰ ਨੂੰ ਈਰਾਨ ਦੇ ਦੱਖਣੀ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਰੋਪੀਅਨ ਮੇਡੀਟੇਰੇਨੀਅਨ ਸੀਸਮੋਲੋਜੀਕਲ ਸੈਂਟਰ ਅਨੁਸਾਰ ਭੂਚਾਲ ਦੀ ਤੀਵਰਤਾ 5.5 ਮਾਪੀ ਗਈ, ਹਾਲਾਂਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ।
ਦੂਜੇ ਪਾਸੇ, ਪੱਛਮੀ ਨੇਪਾਲ ਵਿੱਚ ਬੁੱਧਵਾਰ ਨੂੰ ਤਿੰਨ ਵੱਖ-ਵੱਖ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਕਿਸੇ ਵੀ ਨੁਕਸਾਨ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਅਨੁਸਾਰ, ਸਵੇਰੇ 11 ਵਜੇ 56 ਮਿੰਟ ਤੇ ਕਾਸਕੀ ਜ਼ਿਲ੍ਹੇ ਦੇ ਫੁਲੀਬਾਂਗ ਖੇਤਰ ਵਿੱਚ 4.4 ਤੀਵਰਤਾ ਦਾ ਭੂਚਾਲ ਆਇਆ।
ਨੇਪਾਲ ਦੇ ਇਲਾਵਾ ਇਨ੍ਹਾਂ ਦੇਸ਼ਾਂ ਵਿੱਚ ਵੀ ਆਇਆ ਭੂਚਾਲ
ਨੇਪਾਲ ਦੇ ਇਲਾਵਾ ਇੰਡੋਨੇਸ਼ੀਆ ਅਤੇ ਤਾਜਿਕਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਾਜਿਕਿਸਤਾਨ ਵਿੱਚ ਭੂਚਾਲ ਦੀ ਤੀਬਰਤਾ 3.9 ਦਰਜ ਕੀਤੀ ਗਈ। ਦੂਜੇ ਪਾਸੇ, ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਖੇਤਰ ਵਿੱਚ ਵੀ ਧਰਤੀ ਕੰਬੀ, ਜਿਸ ਦੀ ਤੀਬਰਤਾ ਰਿਕਟਰ ਸਕੇਲ 'ਤੇ 5.9 ਮਾਪੀ ਗਈ। ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਜ਼ ਦੇ ਅਨੁਸਾਰ, ਇਹ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ 'ਚ ਆਇਆ। ਭੂਚਾਲ ਦੇ ਤੀਬਰ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਕਿਸੇ ਵੀ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ।
ਭਾਰਤ ਦੇ ਮਣੀਪੁਰ 'ਚ ਵੀ ਆਇਆ ਸੀ ਭੂਚਾਲ
ਭਾਰਤ ਦੇ ਮਣੀਪੁਰ ਰਾਜ ਵਿੱਚ ਵੀ ਬੁੱਧਵਾਰ ਨੂੰ ਕਈ ਵਾਰੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚ ਸਭ ਤੋਂ ਤੀਬਰ ਭੂਚਾਲ 5.2 ਤੀਬਰਤਾ ਵਾਲਾ ਸੀ। ਇਹ ਜਾਣਕਾਰੀ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਵੱਲੋਂ ਦਿੱਤੀ ਗਈ। ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਰਾਤ 1 ਵਜੇ 54 ਮਿੰਟ ਉੱਤੇ 5.2 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।






















