Earthquake: ਅੱਧੀ ਰਾਤ ਨੂੰ ਕੰਬੀ ਧਰਤੀ, ਆਏ ਤੇਜ਼ ਭੂਚਾਲ ਦੇ ਝਟਕੇ, ਲੋਕਾਂ 'ਚ ਦਹਿਸ਼ਤ, ਚੀਕਾਂ ਮਾਰਦੇ ਭੱਜੇ ਘਰਾਂ ਤੋਂ ਬਾਹਰ
ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਖੇਤਰ ਵਿੱਚ ਸ਼ੁੱਕਰਵਾਰ (23 ਮਈ, 2025) ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 5.9 ਦਰਜ ਕੀਤੀ ਗਈ ਹੈ। ਭੂਚਾਲ ਧਰਤੀ ਦੇ 10 ਕਿਲੋਮੀਟਰ ਅੰਦਰ ਆਇਆ...

Earthquake in Indonesia: ਇੰਡੋਨੇਸ਼ੀਆ ਦੇ ਦੱਖਣੀ ਸੁਮਾਤਰਾ ਖੇਤਰ ਵਿੱਚ ਸ਼ੁੱਕਰਵਾਰ (23 ਮਈ, 2025) ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 5.9 ਦਰਜ ਕੀਤੀ ਗਈ ਹੈ। ਭੂਚਾਲ ਧਰਤੀ ਦੇ 10 ਕਿਲੋਮੀਟਰ ਅੰਦਰ ਆਇਆ। ਫਿਲਹਾਲ ਕਿਸੇ ਜਖ਼ਮੀ ਜਾਂ ਜਾਨਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਭੂਚਾਲ ਆਉਣ ਮਗਰੋਂ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
ਇਸੇ ਮਹੀਨੇ ਇੰਡੋਨੇਸ਼ੀਆ ਦੇ ਸੁਲਾਵੇਸੀ ਖੇਤਰ ਵਿੱਚ ਵੀ ਇੱਕ ਹੋਰ ਭੂਚਾਲ ਆਇਆ ਸੀ। ਉਸ ਦੀ ਤੀਬਰਤਾ 6.0 ਦਰਜ ਕੀਤੀ ਗਈ ਸੀ, ਹਾਲਾਂਕਿ ਯੂਰਪੀ ਭੂਕੰਪੀ ਕੇਂਦਰ (EMSC) ਵੱਲੋਂ ਇਸਨੂੰ 5.9 ਦੱਸਿਆ ਗਿਆ। ਇਹ ਭੂਚਾਲ 10 ਕਿਲੋਮੀਟਰ ਦੀ ਗਹਿਰਾਈ 'ਚ ਆਇਆ ਸੀ ਅਤੇ ਇਸਦਾ ਕੇਂਦਰ ਭੂਕੰਪੀ ਤੌਰ 'ਤੇ ਸਰਗਰਮ ਖੇਤਰ ਵਿੱਚ ਸੀ। ਦੋਹਾਂ ਭੂਚਾਲਾਂ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ, ਪਰ ਇਨ੍ਹਾਂ ਖੇਤਰਾਂ ਵਿੱਚ ਭੂਚਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ।
ਇੰਡੋਨੇਸ਼ੀਆ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਦੇਸ਼ ਹੈ ਕਿਉਂਕਿ ਇਹ "ਪੈਸੀਫਿਕ ਰਿੰਗ ਆਫ਼ ਫਾਇਰ" ਨਾਂ ਦੀ ਥਾਂ 'ਤੇ ਸਥਿਤ ਹੈ, ਜਿੱਥੇ ਕਈ ਜ਼ਮੀਨੀ ਪਲੇਟਾਂ ਆਪਸ 'ਚ ਟਕਰਾਉਂਦੀਆਂ ਹਨ। ਇਨ੍ਹਾਂ ਟਕਰਾਵਾਂ ਦੀ ਵਜ੍ਹਾ ਨਾਲ ਉੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਸਮੁੰਦਰ 'ਚ ਆਉਣ ਵਾਲੇ ਵੱਡੇ ਭੂਚਾਲ ਕਾਰਨ ਸੁਨਾਮੀ ਵੀ ਆ ਸਕਦੀ ਹੈ, ਜੋ ਉਥੋਂ ਦੇ ਲੋਕਾਂ ਲਈ ਵੱਡਾ ਖ਼ਤਰਾ ਬਣ ਜਾਂਦੀ ਹੈ।
ਗਰੀਸ 'ਚ ਵੀ ਆਇਆ ਤੇਜ਼ ਭੂਚਾਲ
ਬੀਤੇ ਦਿਨ (ਵੀਰਵਾਰ, 22 ਮਈ) ਗਰੀਸ 'ਚ ਵੀ ਤੇਜ਼ ਭੂਚਾਲ ਆਇਆ। ਰਿਕਟਰ ਸਕੇਲ 'ਤੇ ਇਸ ਦੀ ਤੀਵਰਤਾ 6.0 ਦਰਜ ਕੀਤੀ ਗਈ, ਜਿਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਿਜ਼ ਨੇ ਦੱਸਿਆ ਕਿ ਗਰੀਸ ਦੇ ਕਰੀਟ ਟਾਪੂ ਦੇ ਤਟ ਦੇ ਨੇੜੇ ਵੀਰਵਾਰ ਨੂੰ 6.0 ਤੀਵਰਤਾ ਦਾ ਭੂਚਾਲ ਆਇਆ।
ਜਰਮਨ ਰਿਸਰਚ ਸੈਂਟਰ ਨੇ ਦੱਸਿਆ ਕਿ ਭੂਚਾਲ ਸਵੇਰੇ 6:19 ਵਜੇ ਆਇਆ, ਜੋ ਕਰੀਟ ਦੇ ਉੱਤਰ-ਪੂਰਬ ਵਿੱਚ ਐਲੌਂਡਾ ਤੋਂ 58 ਕਿਲੋਮੀਟਰ ਦੂਰ ਅਤੇ 60 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਭੂਚਾਲ ਦੇ ਚਲਦੇ ਯੂਰਪੀ ਅਧਿਕਾਰੀਆਂ ਵੱਲੋਂ ਸੁਨਾਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ। ਹਾਲਾਂਕਿ, ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਦੀ ਖ਼ਬਰ ਨਹੀਂ ਮਿਲੀ।






















