(Source: ECI/ABP News)
ਅਮਰੀਕਾ 'ਚ ਸ਼ੁਰੂ ਹੋਈ ਪੋਸਟਰ ਵਾਰ, ਅੱਤਵਾਦੀ ਕੱਪੜਿਆਂ 'ਚ ਦਿਖਾਏ ਬਾਇਡਨ, ਨਾਲ ਲਿਖਿਆ ਇਹ ਸਲੋਗਨ
ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਰਾਸ਼ਟਰਪਤੀ ਜੋਅ ਬਇਡਨ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦੇ ਲੋਕ ਉਨ੍ਹਾਂ ਦੇ ਫੈਸਲੇ ਦੇ ਵਿਰੁੱਧ ਹਨ।
![ਅਮਰੀਕਾ 'ਚ ਸ਼ੁਰੂ ਹੋਈ ਪੋਸਟਰ ਵਾਰ, ਅੱਤਵਾਦੀ ਕੱਪੜਿਆਂ 'ਚ ਦਿਖਾਏ ਬਾਇਡਨ, ਨਾਲ ਲਿਖਿਆ ਇਹ ਸਲੋਗਨ Former Pennsylvania senator behind Biden 'Making the Taliban Great Again' billboards ਅਮਰੀਕਾ 'ਚ ਸ਼ੁਰੂ ਹੋਈ ਪੋਸਟਰ ਵਾਰ, ਅੱਤਵਾਦੀ ਕੱਪੜਿਆਂ 'ਚ ਦਿਖਾਏ ਬਾਇਡਨ, ਨਾਲ ਲਿਖਿਆ ਇਹ ਸਲੋਗਨ](https://feeds.abplive.com/onecms/images/uploaded-images/2021/09/17/99185a7b65190037b2023221de256154_original.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਫਗਾਨਿਸਤਾਨ ਤੋਂ ਅਮਰੀਕਾ ਦੀ ਸ਼ਰਮਨਾਕ ਵਾਪਸੀ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਭਾਰੀ ਆਲੋਚਨਾ ਦੇ ਘੇਰੇ ਵਿੱਚ ਆ ਗਏ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਪੋਸਟਰ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੋਸਟਰ ਵਿੱਚ ਰਾਸ਼ਟਰਪਤੀ ਨੂੰ ਤਾਲਿਬਾਨੀ ਅੱਤਵਾਦੀ ਦੇ ਕੱਪੜਿਆਂ ਵਿੱਚ ਦਿਖਾਇਆ ਗਿਆ ਹੈ। ਪੋਸਟਰ 'ਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਇੱਕ ਮੋਰਟਾਰ ਫੜਿਆ ਹੋਇਆ ਹੈ। ਇਸ ਦੇ ਨਾਲ ਹੀ ਪੋਸਟਰ 'ਤੇ ਲਿਖਿਆ ਹੈ 'ਮੇਕਿੰਗ ਤਾਲਿਬਾਨ ਗ੍ਰੇਟ ਅਗੇਨ।'
Who’s responsible for the Joe Biden Taliban billboard over I-83 in Pennsylvania? https://t.co/z0HoIgTOlS
— WBTW News13 (@WBTWNews13) September 17, 2021
ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੌਰਾਨ 'ਮੇਕਿੰਗ ਅਮਰੀਕਾ ਗ੍ਰੇਟ ਅਗੇਨ' ਦਾ ਨਾਅਰਾ ਬਹੁਤ ਮਸ਼ਹੂਰ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਪੈਨਸਿਲਵੇਨੀਆ ਦੇ ਸਾਬਕਾ ਸੈਨੇਟਰ ਸਕੌਟ ਵੈਗਨਰ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਰੁੱਧ ਇਹ ਪੋਸਟਰ ਲਗਾਏ ਹਨ। ਉਨ੍ਹਾਂ ਨੇ ਰਾਜ ਮਾਰਗਾਂ 'ਤੇ ਇੱਕ ਦਰਜਨ ਤੋਂ ਵੱਧ ਬਿਲਬੋਰਡ ਕਿਰਾਏ 'ਤੇ ਲਏ ਹਨ ਤੇ ਲਗਪਗ 15,000 ਡਾਲਰ ਦੀ ਲਾਗਤ ਨਾਲ ਅਜਿਹੇ ਪੋਸਟਰ ਲਗਾਏ ਹਨ।
ਦ ਯੌਰਕ ਡੇਲੀ ਨੂੰ ਦਿੱਤੀ ਇੰਟਰਵਿਈ ਵਿੱਚ ਉਨ੍ਹਾਂ ਕਿਹਾ ਕਿ ਜੋਅ ਬਾਇਡਨ ਦੇ ਇੱਕ ਗਲਤ ਫੈਸਲੇ ਕਾਰਨ ਅਮਰੀਕਾ ਨੂੰ ਪੂਰੀ ਦੁਨੀਆ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਹੈ। ਇਹ ਸ਼ਰਮਿੰਦਗੀ ਵੀਅਤਨਾਮ ਨਾਲੋਂ ਵੀ ਭੈੜੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਵੋਗੇ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਲੜਾਈ ਲੜੀ ਸੀ।
ਸਾਬਕਾ ਸੈਨੇਟਰ ਨੇ ਕਿਹਾ ਕਿ ਉਹ ਟਰੰਪ ਦੇ ਸਮਰਥਕ ਨਹੀਂ ਹਨ। ਇੱਥੋਂ ਤਕ ਕਿ ਜੇਕਰ ਟਰੰਪ ਅਜਿਹਾ ਫੈਸਲਾ ਲੈਂਦਾ, ਤਾਂ ਉਹ ਵੀ ਇਹੀ ਕੰਮ ਕਰਦੇ। ਉਨ੍ਹਾਂ ਨੇ ਕਿਹਾ ਕਿ ਬਾਇਡਨ 'ਤੇ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਨੂੰ ਮੁਲਤਵੀ ਕਰਨ ਲਈ ਦਬਾਅ ਪਾਇਆ ਗਿਆ ਸੀ, ਪਰ ਉਨ੍ਹਾਂ ਨੇ ਕਿਸੇ ਦੀ ਨਹੀਂ ਸੁਣੀ।
ਇਹ ਵੀ ਪੜ੍ਹੋ: ਨਿਮਰਤ ਖਹਿਰਾ ਮਗਰੋਂ Simmi Chahal ਨੇ ਵੀ 'Gadar-2' ਦਾ ਆਫ਼ਰ ਠੁਕਰਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)