ਪੜਚੋਲ ਕਰੋ

ਡੋਨਾਲਡ ਟਰੰਪ ਦੇ ਸਮਾਗਮ 'ਚ 'ਮਹਿਮਾਨ' ਬਣ ਪਹੁੰਚਿਆ ਗੁਰਪਤਵੰਤ ਪੰਨੂ, ਲਾਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਦੇਖੋ ਵੀਡੀਓ

ਇਸ ਦੌਰਾਨ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਡੋਨਾਲਡ ਟਰੰਪ ਦੀ ਸਟੇਜ ਦੇ ਬਿਲਕੁਲ ਨੇੜੇ ਵਿਖਾਈ ਦੇ ਰਿਹਾ ਹੈ। ਇਸ ਦੌਰਾਨ ਉਸ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀ ਹੈ।

Gurpatwant Pannu: ਰਿਪਬਲਿਕਨ ਪਾਰਟੀ ਦੇ ਡੋਨਾਲਡ ਜੇ. ਟਰੰਪ (Donald Trump) ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੇ 2017 ਤੋਂ ਬਾਅਦ ਦੂਜੀ ਵਾਰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਸਿਖਰਲਾ ਅਹੁਦਾ ਸੰਭਾਲਿਆ ਹੈ। ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਕਈ ਦੇਸ਼ਾਂ ਦੇ ਮੁਖੀ ਤੇ ਚੋਟੀ ਦੇ ਨੇਤਾ ਮੌਜੂਦ ਸਨ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤ ਦੀ ਨੁਮਾਇੰਦਗੀ ਕੀਤੀ।

ਇਸ ਦੌਰਾਨ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਡੋਨਾਲਡ ਟਰੰਪ ਦੀ ਸਟੇਜ ਦੇ ਬਿਲਕੁਲ ਨੇੜੇ ਵਿਖਾਈ ਦੇ ਰਿਹਾ ਹੈ। ਇਸ ਦੌਰਾਨ ਉਸ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀ ਹੈ।

ਜ਼ਿਕਰ ਕਰ ਦਈਏ ਕਿ ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਕੋਸ਼ਿਸ਼ ਮਾਮਲੇ ਵਿੱਚ ਭਾਰਤ ਤੇ ਅਮਰੀਕਾ ਵਿਚਾਲੇ ਕੁਝ ਖਟਾਸ ਸਾਹਮਣੇ ਆਈ ਸੀ। ਅਮਰੀਕਾ ਵੱਲੋਂ ਅਮਰੀਕਾ ਤੇ ਕੈਨੇਡਾ ਦੀ ਦੂਹਰੀ ਨਾਗਰਿਕਾ ਰੱਖਣ ਵਾਲੇ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਵਿਕਾਸ ਯਾਦਵ ਦਾ ਨਾਮ ਦੇ ਵਿਅਕਤੀ ਦਾ ਨਾਂ ਲਿਆ ਗਿਆ ਸੀ, ਜੋ ਭਾਰਤ ਦੀ ਖੁਫ਼ੀਆ ਏਜੰਸੀ ਰਾਅ (ਰਿਸਰਚ ਐਂਡ ਐਨਾਲਸਿਸ ਵਿੰਗ) ਦਾ ਸਾਬਕਾ ਅਧਿਕਾਰੀ ਦੱਸਿਆ ਜਾਂਦਾ ਹੈ। ਗ੍ਰਹਿ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਲੰਬੀ ਜਾਂਚ ਤੋਂ ਬਾਅਦ ਕਮੇਟੀ ਨੇ ਇੱਕ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਦੇ ਪਿਛਲੇ ਅਪਰਾਧਿਕ ਸਬੰਧ ਤੇ ਪਿਛੋਕੜ ਵੀ ਜਾਂਚ ਦੌਰਾਨ ਸਾਹਮਣੇ ਆਇਆ ਸੀ।

ਆਓ ਜਾਣਦੇ ਹਾਂ ਕੌਣ ਹੈ ਗੁਰਪਤਵੰਤ ਸਿੰਘ ਪੰਨੂ

ਗੁਰਪਤਵੰਤ ਪੰਨੂ ਪਿਛੋਕੜ ਤੋਂ ਪੰਜਾਬ ਤੇ ਹੁਣ ਇੱਕ ਕੈਨੇਡੀਅਨ ਤੇ ਅਮਰੀਕੀ ਨਾਗਰਿਕ ਹੈ ਜੋ ਸਿੱਖਸ ਫਾਰ ਜਸਟਿਸ ਦੇ ਜਨਰਲ ਵਕੀਲ ਵਜੋਂ ਕੰਮ ਕਰਦਾ ਹੈ। ਖਾਲਿਸਤਾਨ ਪੱਖੀ ਵਕੀਲ ਇੱਕ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲੇ ਗ਼ੈਰ-ਬੰਧਿਤ ਰਾਏਸ਼ੁਮਾਰੀ (referendums) ਦਾ ਇੱਕ ਮੁੱਖ ਪ੍ਰਬੰਧਕ ਰਿਹਾ ਹੈ - ਜੋ ਕਿ ਕੈਨੇਡਾ, ਯੂਕੇ ਅਤੇ ਆਸਟ੍ਰੇਲੀਆ ਵਰਗੇ ਵੱਡੇ ਭਾਰਤੀ ਪ੍ਰਵਾਸੀਆਂ ਵਾਲੇ ਦੇਸ਼ਾਂ ਵਿੱਚ ਆਯੋਜਿਤ ਕੀਤਾ ਗਿਆ ਹੈ। ਪੰਨੂ ਦਾ ਕਹਿਣਾ ਹੈ ਕਿ ਭਾਰਤ ਰਾਏਸ਼ੁਮਾਰੀ ਮੁਹਿੰਮ ਚਲਾਉਣ ਲਈ ਮੈਨੂੰ ਮਾਰਨਾ ਚਾਹੁੰਦਾ ਹੈ। 

ਮਾਝੇ ਵਿੱਚ ਹੋਇਆ ਸੀ ਪੰਨੂ ਦਾ ਜਨਮ

ਪੰਨੂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਵਿੱਚ ਹੋਇਆ ਸੀ ਤੇ ਉਹ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸਾਬਕਾ ਅਧਿਕਾਰੀ ਮਹਿੰਦਰ ਸਿੰਘ ਦਾ ਪੁੱਤਰ ਹੈ। ਮੰਨਿਆ ਜਾਂਦਾ ਹੈ ਕਿ ਉਹ 1990 ਦੇ ਦਹਾਕੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਸੀ ਅਤੇ ਉਸਨੇ 2007 ਵਿੱਚ SFJ ਦੀ ਸਥਾਪਨਾ ਕੀਤੀ ਸੀ। ਨਿਊਯਾਰਕ-ਅਧਾਰਤ ਸੰਗਠਨ ਭਾਰਤ ਵਿੱਚੋਂ ਖਾਲਿਸਤਾਨ ਨਾਮਕ ਇੱਕ ਆਜ਼ਾਦ ਸਿੱਖ ਰਾਜ ਦੀ ਵਕਾਲਤ ਕਰਦਾ ਹੈ।

ਕੀ ਕੰਮ ਕਰਦੀ ਹੈ ਸਿੱਖਸ ਫਾਰ ਜਸਟਿਸ  

ਸਿੱਖਸ ਫਾਰ ਜਸਟਿਸ ਸੰਸਥਾ 2007 ਵਿੱਚ ਬਣਾਈ ਗਈ ਸੀ ਅਤੇ ਸਿੱਖਾਂ ਲਈ ਇੱਕ ਪ੍ਰਭੂਸੱਤਾ ਸੰਪੰਨ ਰਾਜ ਸਥਾਪਤ ਕਰਨ ਲਈ ਲੜਨ ਦਾ ਦਾਅਵਾ ਕਰਦੀ ਹੈ ਜੋ ਭਾਰਤ ਤੋਂ ਵੱਖ ਕੀਤਾ ਜਾਵੇਗਾ। ਸੰਗਠਨ ਨੇ ਆਪਣੀ ਵੈੱਬਸਾਈਟ 'ਤੇ ਕਿਹਾ, "ਸਿੱਖਸ ਫਾਰ ਜਸਟਿਸ ਦੀ ਸਥਾਪਨਾ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਦੇ ਖੇਤਰ ਵਿੱਚ ਸਿੱਖ ਲੋਕਾਂ ਲਈ ਉਹਨਾਂ ਦੇ ਇਤਿਹਾਸਕ ਵਤਨ ਵਿੱਚ ਸਵੈ-ਨਿਰਣੇ ਦੀ ਪ੍ਰਾਪਤੀ ਅਤੇ ਇੱਕ ਪ੍ਰਭੂਸੱਤਾ ਸੰਪੰਨ ਰਾਜ ਦੀ ਸਥਾਪਨਾ ਦੇ ਸਪੱਸ਼ਟ ਇਰਾਦੇ ਨਾਲ ਕੀਤੀ ਗਈ ਸੀ, ਜਿਸ ਨੂੰ ਖਾਲਿਸਤਾਨ ਵਜੋਂ ਜਾਣਿਆ ਜਾਂਦਾ ਹੈ।

ਭਾਰਤ ਸਰਕਾਰ ਨੇ ਗਰਦਾਨਿਆਂ ਹੈ ਅੱਤਵਾਦੀ

ਭਾਰਤ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ(UAPA) ਦੇ ਤਹਿਤ 2019 ਵਿੱਚ SFJ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਪਾਬੰਦੀ ਲਗਾ ਦਿੱਤੀ ਸੀ। ਇੱਕ ਸਾਲ ਬਾਅਦ ਪੰਨੂ ਨੂੰ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਕਥਿਤ ਤੌਰ 'ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਲਈ ਯੂ.ਏ.ਪੀ.ਏ. ਦੇ ਤਹਿਤ ਇੱਕ "ਵਿਅਕਤੀਗਤ ਅੱਤਵਾਦੀ" ਘੋਸ਼ਿਤ ਕੀਤਾ ਗਿਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਯੂਨੀਵਰਸਿਟੀ 'ਚ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੰਡਣਗੇ ਡਿਗਰੀਆਂ, ਸੁਰੱਖਿਆ ਦੇ ਸਖਤ ਪ੍ਰਬੰਧ
Punjab News: ਪੰਜਾਬ ਯੂਨੀਵਰਸਿਟੀ 'ਚ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੰਡਣਗੇ ਡਿਗਰੀਆਂ, ਸੁਰੱਖਿਆ ਦੇ ਸਖਤ ਪ੍ਰਬੰਧ
Punjab Weather: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਤੇਜ਼ ਗਰਜ ਨਾਲ ਆਏਗਾ ਤੂਫ਼ਾਨ; ਜਾਣੋ ਕਿੱਥੇ-ਕਿੱਥੇ ਵਰ੍ਹੇਗਾ ਮੀਂਹ...
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਤੇਜ਼ ਗਰਜ ਨਾਲ ਆਏਗਾ ਤੂਫ਼ਾਨ; ਜਾਣੋ ਕਿੱਥੇ-ਕਿੱਥੇ ਵਰ੍ਹੇਗਾ ਮੀਂਹ...
Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸੇਵਾ ਸੰਭਾਲ ਸਬੰਧੀ ਸਮਾਗਮ ਬਾਰੇ SGPC ਦੀ ਪ੍ਰਤੀਕਰਮ, ਬੋਲੇ- 'ਸੰਗਤਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਰਹਿਣ ਸੁਚੇਤ'
Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸੇਵਾ ਸੰਭਾਲ ਸਬੰਧੀ ਸਮਾਗਮ ਬਾਰੇ SGPC ਦੀ ਪ੍ਰਤੀਕਰਮ, ਬੋਲੇ- 'ਸੰਗਤਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਰਹਿਣ ਸੁਚੇਤ'
Crime News: ਰੋਡ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਇਲਾਕੇ 'ਚ ਦਹਿਸ਼ਤ
Crime News: ਰੋਡ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਇਲਾਕੇ 'ਚ ਦਹਿਸ਼ਤ
Advertisement
ABP Premium

ਵੀਡੀਓਜ਼

ਸੁਨੰਦਾ ਵਾਂਗ ਹਿਮਾਂਸ਼ੀ ਨੇ ਦੱਸੀ ਕਹਾਣੀ , ਮੈਂ ਵੀ ਰੋਂਦੀ ਸੀ ਕੀ ਮੇਰਾ ਕੰਮ ਨਾ ਖੋਵੋਬੱਬੂ ਮਾਨ ਨੇ ਦਿੱਤਾ ਸੁਨੰਦਾ ਦਾ ਸਾਥ , ਬੀਬੀ ਤੇਰੇ ਨਾਲ ਡੱਟ ਕੇ ਖੜੇ ਹਾਂਗਾਇਕ Singga ਨੂੰ ਜਾਨ ਦਾ ਖ਼ਤਰਾ , ਮੈਂ ਵਾਰ ਵਾਰ ਘਰ ਬਦਲ ਰਿਹਾਂ, ਸੁਣੋ ਹਾਲਸੁਨੰਦਾ ਸ਼ਰਮਾ ਮਾਮਲੇ 'ਚ ਪਿੰਕੀ ਨੂੰ ਰਾਹਤ , ਮਾਮਲੇ 'ਚ ਗਿਰਫਤਾਰੀ ਹੈ ਗੈਰਕਾਨੂੰਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਯੂਨੀਵਰਸਿਟੀ 'ਚ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੰਡਣਗੇ ਡਿਗਰੀਆਂ, ਸੁਰੱਖਿਆ ਦੇ ਸਖਤ ਪ੍ਰਬੰਧ
Punjab News: ਪੰਜਾਬ ਯੂਨੀਵਰਸਿਟੀ 'ਚ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੰਡਣਗੇ ਡਿਗਰੀਆਂ, ਸੁਰੱਖਿਆ ਦੇ ਸਖਤ ਪ੍ਰਬੰਧ
Punjab Weather: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਤੇਜ਼ ਗਰਜ ਨਾਲ ਆਏਗਾ ਤੂਫ਼ਾਨ; ਜਾਣੋ ਕਿੱਥੇ-ਕਿੱਥੇ ਵਰ੍ਹੇਗਾ ਮੀਂਹ...
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਤੇਜ਼ ਗਰਜ ਨਾਲ ਆਏਗਾ ਤੂਫ਼ਾਨ; ਜਾਣੋ ਕਿੱਥੇ-ਕਿੱਥੇ ਵਰ੍ਹੇਗਾ ਮੀਂਹ...
Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸੇਵਾ ਸੰਭਾਲ ਸਬੰਧੀ ਸਮਾਗਮ ਬਾਰੇ SGPC ਦੀ ਪ੍ਰਤੀਕਰਮ, ਬੋਲੇ- 'ਸੰਗਤਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਰਹਿਣ ਸੁਚੇਤ'
Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸੇਵਾ ਸੰਭਾਲ ਸਬੰਧੀ ਸਮਾਗਮ ਬਾਰੇ SGPC ਦੀ ਪ੍ਰਤੀਕਰਮ, ਬੋਲੇ- 'ਸੰਗਤਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਰਹਿਣ ਸੁਚੇਤ'
Crime News: ਰੋਡ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਇਲਾਕੇ 'ਚ ਦਹਿਸ਼ਤ
Crime News: ਰੋਡ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਇਲਾਕੇ 'ਚ ਦਹਿਸ਼ਤ
ਕਾਰ ਦੇ ਅੰਦਰੋਂ ਮਿਲੀ ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਦੀ ਲਾਸ਼, ਸਦਮੇ 'ਚ ਪਰਿਵਾਰ
ਕਾਰ ਦੇ ਅੰਦਰੋਂ ਮਿਲੀ ਚੰਡੀਗੜ੍ਹ ਪੁਲਿਸ ਦੀ ਮਹਿਲਾ ਕਾਂਸਟੇਬਲ ਦੀ ਲਾਸ਼, ਸਦਮੇ 'ਚ ਪਰਿਵਾਰ
UPI ਵਰਤਣ ਵਾਲਿਆਂ ਲਈ ਵੱਡਾ ਅਪਡੇਟ, ਲੈਣ-ਦੇਣ 'ਤੇ ਲੱਗ ਸਕਦੀ ਫੀਸ, ਸਰਕਾਰ ਬਣਾ ਰਹੀ ਇਹ ਯੋਜਨਾ
UPI ਵਰਤਣ ਵਾਲਿਆਂ ਲਈ ਵੱਡਾ ਅਪਡੇਟ, ਲੈਣ-ਦੇਣ 'ਤੇ ਲੱਗ ਸਕਦੀ ਫੀਸ, ਸਰਕਾਰ ਬਣਾ ਰਹੀ ਇਹ ਯੋਜਨਾ
Punjab News: ਭਲਕੇ ਹੋਏਗੀ ਕੈਬਨਿਟ ਦੀ ਅਹਿਮ ਮੀਟਿੰਗ, ਬਜਟ ਸੈਸ਼ਨ ਬੁਲਾਉਣ ਨੂੰ ਮਿਲ ਸਕਦੀ ਮਨਜ਼ੂਰੀ
Punjab News: ਭਲਕੇ ਹੋਏਗੀ ਕੈਬਨਿਟ ਦੀ ਅਹਿਮ ਮੀਟਿੰਗ, ਬਜਟ ਸੈਸ਼ਨ ਬੁਲਾਉਣ ਨੂੰ ਮਿਲ ਸਕਦੀ ਮਨਜ਼ੂਰੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-03-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-03-2025)
Embed widget