Climate Change: ਕੁਦਰਤ ਦਾ ਕਹਿਰ, ਨਿਊਜ਼ੀਲੈਂਡ 'ਚ ਠੰਢ ਨਾਲ ਠਰ੍ਹ ਰਹੇ ਲੋਕ, ਕੈਨੇਡਾ 'ਚ ਗਰਮੀ ਨਾਲ ਸੈਂਕੜੇ ਮੌਤਾਂ
ਇਸ ਵਾਰ ਵਿਸ਼ਵ ਭਰ ਵਿੱਚ ਮੌਸਮ ਵਿੱਚ ਬਹੁਤ ਤਬਦੀਲੀ ਆਈ ਹੈ। ਅਮਰੀਕਾ-ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਤਾਪਮਾਨ ਰਿਕਾਰਡ ਦੇ ਪੱਧਰ ‘ਤੇ ਰਿਕਾਰਡ ਕੀਤਾ ਗਿਆ ਹੈ। ਉਧਰ ਨਿਊਜ਼ੀਲੈਂਡ ਵਿੱਚ ਬਰਫਬਾਰੀ ਹੋ ਰਹੀ ਹੈ।
ਨਵੀਂ ਦਿੱਲੀ: ਹਾਲ ਹੀ ਦੇ ਸਮੇਂ ਵਿੱਚ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਤਾਪਮਾਨ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਕੈਨੇਡਾ ਤੇ ਅਮਰੀਕਾ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਵਿੱਚ ਅੱਤ ਦੀ ਠੰਢ ਕਰਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ ਕੁਝ ਇਲਾਕਿਆਂ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਮੌਸਮ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਹੈ।
ਪਿਛਲੇ ਹਫ਼ਤੇ ਕੈਨੇਡਾ ਵਿੱਚ ਪਹਿਲੀ ਵਾਰ ਤਾਪਮਾਨ 49.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂਕਿ ਨਿਊਜ਼ੀਲੈਂਡ ਵਿੱਚ ਸੜਕਾਂ ਬਰਫ ਨਾਲ ਢੱਕੀਆਂ ਹੋਈਆਂ ਸੀ। ਅੰਟਾਰਕਟਿਕਾ, ਖਾੜੀ ਦੇਸ਼ਾਂ, ਯੂਰਪ, ਪਾਕਿਸਤਾਨ, ਭਾਰਤ, ਅਮਰੀਕਾ ਤੇ ਨਿਊਜ਼ੀਲੈਂਡ ਦੇ ਮੌਸਮ ਵਿੱਚ ਭਾਰੀ ਤਬਦੀਲੀ ਆਈ ਹੈ। ਇਸ ਨੂੰ ਆਮ ਭਾਸ਼ਾ ਵਿੱਚ ਐਕਸਟ੍ਰੀਮ ਵੇਦਰ ਕੰਡੀਸ਼ਨ ਕਿਹਾ ਜਾਂਦਾ ਹੈ, ਜੋ ਵਿਸ਼ਵ ਵਿੱਚ ਤਬਾਹੀ ਵੱਲ ਇਸ਼ਾਕਾ ਕਰਦਾ ਹੈ।
ਜੇ ਅਸੀਂ ਜੂਨ ਦੇ ਅਖੀਰ ਵਿੱਚ ਮੌਸਮ ਵਿਚ ਹੋਏ ਬਦਲਾਅ ਤੇ ਉਨ੍ਹਾਂ ਦੇ ਵੱਖੋ-ਵੱਖਰੇ ਕਾਰਨਾਂ 'ਤੇ ਝਾਤ ਮਾਰੀਏ, ਤਾਂ ਇਹ ਪਤਾ ਲੱਗ ਜਾਂਦਾ ਹੈ ਕਿ ਕੈਨੇਡਾ ਵਿਚ ਹੀਡ ਡੋਮ ਦੀ ਸਥਿਤੀ ਬਣੀ ਹੋਈ ਹੈ। ਇਸ ਕਾਰਨ ਲੋਕ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਕੈਨੇਡਾ ਦਾ ਪਾਰਾ ਔਸਤਨ 16 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ 49.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਕੈਨੇਡਾ ਵਿੱਚ ਮਰਨ ਵਾਲਿਆਂ ਦੀ ਗਿਣਤੀ 1000 ਦੇ ਕਰੀਬ ਹੋ ਗਈ ਹੈ। ਵੈਨਕੂਵਰ ਵਰਗੀਆਂ ਥਾਂਵਾਂ 'ਤੇ ਸੜਕਾਂ 'ਤੇ ਵਾਟਰ ਸਪ੍ਰਿੰਕਲਰ ਮਸ਼ੀਨਾਂ ਲਾਈਆਂ ਗਈਆਂ ਹਨ। ਕੂਲਿੰਗ ਸਟੇਸ਼ਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਅਮਰੀਕਾ ਦੇ ਸੀਏਟਲ ਵਿੱਚ ਪਾਰਾ 44 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਪਿਛਲੇ 100 ਸਾਲਾਂ ਵਿੱਚ ਵੀ ਇੱਥੇ ਨਹੀਂ ਵੇਖਿਆ ਗਿਆ।
ਅਮਰੀਕਾ ਤੇ ਕੈਨੇਡਾ ਵਿੱਚ ਗਰਮੀ ਦਾ ਕਾਰਨ ਉੱਚ ਦਬਾਅ ਦੀਆਂ ਦੋ ਪ੍ਰਣਾਲੀਆਂ ਹਨ। ਜੇ ਕਿਸੇ ਖਾਸ ਕਿਸਮ ਦੀ ਚੀਜ਼ ਮੌਸਮ ਵਿਚ ਵੇਖੀ ਜਾਂਦੀ ਹੈ, ਤਾਂ ਇਸ ਨੂੰ ਸਿਸਟਮ ਕਿਹਾ ਜਾਂਦਾ ਹੈ। ਉੱਚ ਦਬਾਅ ਦੇ ਕਾਰਨ ਦੋ ਪ੍ਰਣਾਲੀਆਂ ਬਣੀਆਂ ਹਨ, ਦੋ ਥਾਂਵਾਂ ਤੋਂ ਬਹੁਤ ਗਰਮ ਹਵਾ ਬਾਹਰ ਆ ਰਹੀ ਹੈ। ਪਹਿਲੀ ਗਰਮ ਹਵਾ ਅਮਰੀਕਾ ਦੇ ਅਲਾਸਕਾ ਦੇ ਅਲੇਸ਼ੁਆਈ ਟਾਪੂ ਤੋਂ ਆ ਰਹੀ ਹੈ ਅਤੇ ਦੂਜੀ ਕੈਨੇਡਾ ਦੇ ਜੇਮਜ਼ ਬੇ ਅਤੇ ਹਡਸਨ ਬੇ ਤੋਂ ਆ ਰਹੀ ਹੈ। ਉਹ ਇੰਨੇ ਗਰਮ ਹਨ ਕਿ ਠੰਢਿਆਂ ਹਵਾਵਾਂ ਸਿਸਟਮ ਤਕ ਨਹੀਂ ਪਹੁੰਚ ਰਹੀ।
ਨਿਊਜ਼ੀਲੈਂਡ ਵਿੱਚ ਐਮਰਜੈਂਸੀ:
ਜੂਨ ਦੇ ਅੰਤ ਤੇ ਜੁਲਾਈ ਦੇ ਅਰੰਭ ਤਕ ਨਿਊਜ਼ੀਲੈਂਡ ਵਿਚ 8 ਇੰਚ ਤੱਕ ਬਰਫਬਾਰੀ ਹੋ ਗਈ ਹੈ। ਇੱਥੇ 55 ਸਾਲਾਂ ਬਾਅਦ -4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਜਦੋਂਕਿ ਇਸ ਸਮੇਂ ਔਸਤਨ ਤਾਪਮਾਨ 11-15 ਡਿਗਰੀ ਸੈਲਸੀਅਸ ਤੱਕ ਹੁੰਦਾ ਸੀ। ਬਰਫਬਾਰੀ ਕਾਰਨ ਸਥਿਤੀ ਇੰਨੀ ਖ਼ਰਾਬ ਹੈ ਕਿ ਰਾਜਧਾਨੀ ਵੈਲਿੰਗਟਨ ਦੇ ਆਸ ਪਾਸ ਦੇ ਖੇਤਰ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਾ ਕੁਝ ਦਿਨਾਂ ਵਿਚ ਹੋਰ ਘੱਟ ਸਕਦਾ ਹੈ, ਇਸ ਦੇ ਪਿੱਛੇ ਦਾ ਕਾਰਨ ਆਰਕਟਿਕ ਬਲਾਸਟ ਦੱਸਿਆ ਜਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904