ਪੜਚੋਲ ਕਰੋ
(Source: ECI/ABP News)
ਅਮਰੀਕੀ ਸੰਸਦ 'ਚ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਪਨਾਹ ਦੇਣ ਦਾ ਪ੍ਰਸਤਾਵ
ਇਹ ਪ੍ਰਸਤਾਵ ਯੂਐਸ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਅਧੀਨ ਰਫਿਊਜੀ ਪ੍ਰੋਗਰਾਮ ਤਹਿਤ ਅਮਰੀਕਾ ਵਿੱਚ ਅਫਗਾਨਿਸਤਾਨ ਦੇ ਹਿੰਦੂਆਂ ਤੇ ਸਿੱਖਾਂ ਨੂੰ ਪਨਾਹ ਦੇਣ ਦੀ ਹਮਾਇਤ ਕਰਦਾ ਹੈ।
![ਅਮਰੀਕੀ ਸੰਸਦ 'ਚ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਪਨਾਹ ਦੇਣ ਦਾ ਪ੍ਰਸਤਾਵ Hindu and Sikhs Persecution in Afghanistan USA Offers Shelters ਅਮਰੀਕੀ ਸੰਸਦ 'ਚ ਅਫਗਾਨੀ ਹਿੰਦੂਆਂ ਤੇ ਸਿੱਖਾਂ ਨੂੰ ਪਨਾਹ ਦੇਣ ਦਾ ਪ੍ਰਸਤਾਵ](https://static.abplive.com/wp-content/uploads/sites/5/2020/08/20173129/Sikh..jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਵਾਸ਼ਿੰਗਟਨ: ਅਮਰੀਕੀ ਸੰਸਦ ਵਿੱਚ ਇੱਕ ਮਤਾ ਪੇਸ਼ ਕੀਤਾ ਗਿਆ ਹੈ ਜਿਸ ਰਾਹੀਂ ਅਮਰੀਕਾ 'ਚ ਅਫਗਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਪਨਾਹ ਦੇਣ ਦੀ ਗੱਲ ਕਹੀ ਗਈ ਹੈ। ਇਹ ਮਤਾ ਅਮਰੀਕੀ ਸਾਂਸਦਾਂ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਅਫਗਾਨਿਸਤਾਨੀ ਸਿੱਖਾਂ ਤੇ ਹਿੰਦੂਆਂ ਨੂੰ ‘ਸੰਕਟਗ੍ਰਸਤ ਘੱਟ ਗਿਣਤੀ’ ਦੱਸਿਆ ਗਿਆ ਹੈ।
ਮਤੇ ਵਿੱਚ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਸਤਾਏ ਗਏ ਧਾਰਮਿਕ ਭਾਈਚਾਰਿਆਂ ਦੇ ਅਮਰੀਕਾ ਅੰਦਰ ਮੁੜ ਵਸੇਬੇ ਦੀ ਮੰਗ ਕੀਤੀ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਸੰਸਦ ਮੈਂਬਰ ਜੈਕੀ ਸਪੇਅਰ ਤੇ ਸੱਤ ਹੋਰ ਸਹਿਯੋਗੀ ਮੈਂਬਰਾਂ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿੱਚ ਰੱਖੇ ਗਏ ਪ੍ਰਸਤਾਵ 'ਤੇ ਕਿਹਾ ਹੈ ਕਿ ਮਤਾ ਅਫਗਾਨਿਸਤਾਨ ਵਿੱਚ ਹਿੰਦੂਆਂ ਤੇ ਸਿੱਖਾਂ ਦੀ ਸ਼ਰਨਾਰਥੀ ਸੁਰੱਖਿਆ ਦੀ ਹਮਾਇਤ ਕਰਦਾ ਹੈ। ਇਹ ਸੰਸਥਾਗਤ ਧਾਰਮਿਕ ਅੱਤਿਆਚਾਰ, ਪੱਖਪਾਤ ਤੇ ਹੋਂਦ ਦੇ ਖ਼ਤਰੇ ਨੂੰ ਪ੍ਰਦਰਸ਼ਤ ਕਰਦਾ ਹੈ।
ਇਸ ਦੇ ਨਾਲ ਹੀ ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਸਿੱਖ ਤੇ ਹਿੰਦੂ ਘੱਟਗਿਣਤੀਆਂ ਅਫਗਾਨਿਸਤਾਨ ਵਿੱਚ ਇੱਕ ਸੰਕਟ ਵਿੱਚ ਘਿਰੀ ਘੱਟ ਗਿਣਤੀ ਹੈ। ਇਹ ਪ੍ਰਸਤਾਵ ਰਿਫਿਊਜੀ ਪ੍ਰੋਗਰਾਮ ਤਹਿਤ ਯੂਐਸ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਤਹਿਤ ਅਮਰੀਕਾ ਵਿੱਚ ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਪਨਾਹ ਦੇਣ ਦੇ ਸਮਰਥਨ ਵਿੱਚ ਹੈ।
ਇਸ ਦੇ ਨਾਲ ਹੀ ਅਫਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆ ਲਈ ਚਿੰਤਾ ਜ਼ਾਹਰ ਕਰਦਿਆਂ ਪ੍ਰਸਤਾਵ ਸਾਰੇ ਅੱਤਵਾਦੀ ਹਮਲਿਆਂ, ਧਾਰਮਿਕ ਅੱਤਿਆਚਾਰਾਂ ਤੇ ਜੰਗ ਪ੍ਰਭਾਵਿਤ ਦੇਸ਼ 'ਚ ਇਨ੍ਹਾਂ ਭਾਈਚਾਰਿਆਂ ਦੇ ਮੈਂਬਰਾਂ ਪ੍ਰਤੀ ਪੱਖਪਾਤ ਦੀ ਨਿੰਦਾ ਕਰਦਾ ਹੈ। ਪ੍ਰਸਤਾਵ ਵਿੱਚ ਕਾਬੁਲ ਵਿੱਚ ਗੁਰਦੁਆਰਾ ਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਵਿੱਚ ਹੋਰ ਅੱਤਵਾਦੀ ਹਮਲਿਆਂ ਦਾ ਵੀ ਜ਼ਿਕਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)