ਹੁਣ ਕਾਲੇ ਜਾਦੂ ਦੇ ਸਹਾਰੇ ਇਮਰਾਨ ਦੀ ਕੁਰਸੀ, ਸਰਕਾਰ ਬਚਾਉਣ ਲਈ ਪਤਨੀ ਬੁਸ਼ਰਾ ਬੀਬੀ ਸਾੜ ਲਈ ਜਿਊਂਦੇ ਮੁਰਗੇ
ਕ੍ਰਿਕਟਰ ਤੋਂ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਸ 'ਤੇ ਪਹਿਲਾਂ ਵੀ ਕਾਲਾ ਜਾਦੂ ਕਰਨ ਦੇ ਦੋਸ਼ ਲੱਗੇ ਹਨ।
Huge quantities of chicken meat being burnt for witchcraft at private residence of Pak PM Imran Khan
ਇਸਲਾਮਾਬਾਦ: ਕ੍ਰਿਕਟਰ ਤੋਂ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਉਨ੍ਹਾਂ 'ਤੇ ਪਹਿਲਾਂ ਵੀ ਕਾਲਾ ਜਾਦੂ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਇਨ੍ਹੀਂ ਦਿਨੀਂ ਪਾਕਿਸਤਾਨ 'ਚ ਸਿਆਸੀ ਭੂਚਾਲ ਆਇਆ ਹੋਇਆ ਹੈ ਕਿਉਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਖਤਰੇ 'ਚ ਹੈ। ਚਰਚਾ ਹੈ ਕਿ ਬੁਸ਼ਰਾ ਬੀਬੀ ਇਮਰਾਨ ਖਾਨ ਦੀ ਸਰਕਾਰ ਬਚਾਉਣ ਲਈ ਕਾਲਾ ਜਾਦੂ ਕਰ ਰਹੀ ਹੈ।
ਦੱਸ ਦਈਏ ਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਜਾ ਚੁੱਕਿਆ ਹੈ। ਹੁਣ 3 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤੇ 'ਤੇ ਵੋਟਿੰਗ ਹੋਵੇਗੀ। ਅਜਿਹੇ 'ਚ ਇਮਰਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਖਾਨ ਇਮਰਾਨ ਦੀ ਕੁਰਸੀ ਬਚਾਉਣ ਲਈ ਕਾਲੇ ਜਾਦੂ ਦਾ ਸਹਾਰਾ ਲੈ ਰਹੀ ਹੈ। ਬੁਸ਼ਰਾ 'ਤੇ ਦੋਸ਼ ਹਨ ਕਿ ਉਹ ਜ਼ਿੰਦਾ ਮੁਰਗੇ ਸਾੜ ਰਹੀ ਹੈ।
ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦਾ ਦਾਅਵਾ ਹੈ ਕਿ ਬੁਸ਼ਰਾ ਬੀਬੀ ਜਾਦੂ-ਟੂਣਾ ਜਾਣਦੀ ਹੈ। ਉਹ ਜਾਦੂ-ਟੂਣਾ ਕਰਕੇ ਇਮਰਾਨ ਖਾਨ ਦੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ ਹੈ ਕਿ ਇਮਰਾਨ ਖਾਨ ਦੇ ਘਰ 'ਚ ਟਨ ਮੀਟ ਸਾੜਿਆ ਜਾ ਰਿਹਾ ਹੈ ਜਿਸ ਵਿੱਚ ਜਿੰਦਾ ਮੁਰਗੇ ਵੀ ਸਾੜੇ ਗਏ ਹਨ।
ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਧਿਰ ਤਿਆਰ
ਪਾਕਿਸਤਾਨ 'ਚ ਵਿਰੋਧੀ ਧਿਰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਹਟਾਉਣ ਲਈ ਇਕਜੁੱਟ ਹੋ ਗਈ ਹੈ। ਪੀਐਮ ਖਾਨ ਨੂੰ ਬਾਹਰ ਕਰਨ ਲਈ ਵਿਰੋਧੀ ਧਿਰ ਨੂੰ 172 ਸੰਸਦ ਮੈਂਬਰਾਂ ਦੀ ਜਾਦੂਈ ਸੰਖਿਆ ਇਕੱਠੀ ਕਰਨੀ ਪਵੇਗੀ। ਜਮਹੂਰੀ ਵਤਨ ਪਾਰਟੀ ਦੇ ਸ਼ਾਹਜ਼ੈਨ ਬੁਗਤੀ ਵੱਲੋਂ ਐਤਵਾਰ ਨੂੰ ਸੱਤਾਧਾਰੀ ਗੱਠਜੋੜ ਤੋਂ ਵਾਕਆਊਟ ਕਰਨ ਦੇ ਫੈਸਲੇ ਤੋਂ ਬਾਅਦ ਸੰਸਦ ਦੇ 342 ਮੈਂਬਰੀ ਹੇਠਲੇ ਸਦਨ ਵਿੱਚ ਸੱਤਾਧਾਰੀ ਪਾਰਟੀ ਦੀ ਗਿਣਤੀ 178 ਹੋ ਗਈ ਹੈ। ਇਸ ਨਾਲ ਵਿਰੋਧੀ ਧਿਰ ਕੋਲ 163 ਮੈਂਬਰਾਂ ਦਾ ਸਮਰਥਨ ਹੈ, ਜੋ ਲੋੜੀਂਦੀ ਗਿਣਤੀ ਤੋਂ ਸਿਰਫ਼ 9 ਘੱਟ ਹੈ।
ਸੋਮਵਾਰ ਨੂੰ, ਸੱਤਾਧਾਰੀ ਪਾਕਿਸਤਾਨ-ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੀ ਸਹਿਯੋਗੀ ਬਲੋਚਿਸਤਾਨ ਅਵਾਮੀ ਪਾਰਟੀ (ਬੀਏਪੀ) ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਿਰੁੱਧ ਬੇਭਰੋਸਗੀ ਮਤੇ ਨੂੰ ਲੈ ਕੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਰਹੀ ਹੈ। ਖਾਲਿਦ ਮਗਾਸੀ, ਇਸਰਾਰ ਤਰੀਨ, ਅਹਿਸਾਨਉੱਲ੍ਹਾ ਰੇਕੀ ਤੇ ਰੁਬੀਨਾ ਇਰਫਾਨ ਸਮੇਤ ਬੀਏਪੀ ਦੇ ਪੰਜ ਸੰਸਦ ਮੈਂਬਰਾਂ ਵਿੱਚੋਂ ਚਾਰ ਨੇ ਵਿਰੋਧੀ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਇਮਰਾਨ ਖ਼ਾਨ ਦੀ ਰਵਾਨਗੀ ਲਈ ਸਿਰਫ਼ ਪੰਜ ਹੋਰ ਸੰਸਦ ਮੈਂਬਰਾਂ ਨੂੰ ਹੀ ਪੱਖ ਬਦਲਣ ਦੀ ਲੋੜ ਹੈ।