ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦੁਖੀ ਡਰਾਈਵਰ ਨੇ ਜਾਣਬੁੱਝ ਕੇ ਸੁੱਟੀ ਨਦੀ 'ਚ ਬੱਸ, 21 ਲੋਕਾਂ ਦੀ ਮੌਤ, ਵੀਡੀਓ ਵਾਇਰਲ
ਘਟਨਾ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਡਰਾਈਵਰ ਅਚਾਨਕ ਬੱਸ ਨੂੰ ਲੈ ਕੇ 30 ਮੀਟਰ ਤੋਂ ਵੀ ਵੱਧ ਡੂੰਘੇ ਪਾਣੀ ਵਿੱਚ ਡਿੱਗ ਗਿਆ। ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਘੱਟੋ ਘੱਟ ਪੰਜ ਵਿਦਿਆਰਥੀ ਵੀ ਸ਼ਾਮਲ ਸੀ।
![ਦੁਖੀ ਡਰਾਈਵਰ ਨੇ ਜਾਣਬੁੱਝ ਕੇ ਸੁੱਟੀ ਨਦੀ 'ਚ ਬੱਸ, 21 ਲੋਕਾਂ ਦੀ ਮੌਤ, ਵੀਡੀਓ ਵਾਇਰਲ in-china-the-bus-driver-deliberately-dropped-the-bus-into-the-reservoir-killing-21-people ਦੁਖੀ ਡਰਾਈਵਰ ਨੇ ਜਾਣਬੁੱਝ ਕੇ ਸੁੱਟੀ ਨਦੀ 'ਚ ਬੱਸ, 21 ਲੋਕਾਂ ਦੀ ਮੌਤ, ਵੀਡੀਓ ਵਾਇਰਲ](https://static.abplive.com/wp-content/uploads/sites/5/2020/07/14171358/Bus-driver.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੀਨ ਦੇ ਗੁਈਝੋਊ ਸੂਬੇ ਦੇ ਇੱਕ ਸ਼ਹਿਰ ਅੰਸ਼ੁ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਸ ਚਾਲਕ ਨੇ ਯਾਤਰੀਆਂ ਨਾਲ ਭਰੀ ਬੱਸ ਨੂੰ ਝੀਲ ਵਿੱਚ ਸੁੱਟ ਦਿੱਤਾ। ਡਰਾਈਵਰ ਵੱਲੋਂ ਜਾਣਬੁੱਝ ਕੇ ਚੁੱਕੇ ਇਸ ਕਦਮ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ 15 ਹੋਰ ਜ਼ਖਮੀ ਹੋਏ।
ਇਸ ਕੇਸ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਗੁੱਸੇ ਵਿੱਚ ਸੀ। ਇਸ ਲਈ ਉਸ ਨੇ ਇਹ ਕਦਮ ਚੁੱਕਿਆ। ਹਾਦਸੇ ਵਿੱਚ ਬੱਸ ਚਾਲਕ ਦੀ ਵੀ ਮੌਤ ਹੋ ਗਈ। ਮੰਗਲਵਾਰ ਨੂੰ ਚੀਨ ਵਿੱਚ ਹੋਏ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਬੱਸ ਚਾਲਕ ਨੂੰ ਦੋਸ਼ੀ ਠਹਿਰਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ 52 ਸਾਲਾ ਡਰਾਈਵਰ ਦੀ ਪਛਾਣ ਝਾਂਗ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਉਹ ਅੱਜ ਸਵੇਰੇ ਆਪਣੇ ਘਰ ਢਾਹੁਣ ‘ਤੇ ਦੁਖੀ ਸੀ ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਘਰ ਦੇ ਢਹਿ ਜਾਣ ਤੋਂ ਬਾਅਦ ਡਰਾਈਵਰ ਨੇ ਆਪਣੇ ਇੱਕ ਸਾਥੀ ਨਾਲ ਸ਼ਿਫਟ ਬਦਲੀ। ਇਸ ਤੋਂ ਬਾਅਦ ਉਸ ਨੇ ਪਾਣੀ ਦੀ ਬੋਤਲ ਵਿੱਚ ਸ਼ਰਾਬ ਪਾਈ ਤੇ ਡਿਊਟੀ ‘ਤੇ ਉਸ ਨੇ ਨਸ਼ਾ ਕੀਤਾ। ਪੁਲਿਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਲਈ ਵੀਚੈਟ 'ਤੇ ਕੁਝ ਆਡੀਓ ਸੰਦੇਸ਼ ਛੱਡੇ ਸੀ। ਇਨ੍ਹਾਂ ਆਡੀਓ ਸੰਦੇਸ਼ਾਂ ਵਿੱਚ ਉਹ ਆਪਣੀ ਪ੍ਰੇਮਿਕਾ ਨੂੰ ਦੁਨੀਆ ਨਾਲ ਆਪਣੀ ਨਫ਼ਰਤ ਬਾਰੇ ਦੱਸਦਾ ਹੈ ਜਿਸ ਤੋਂ ਬਾਅਦ ਉਹ ਨਸ਼ੇ ‘ਚ ਆਪਣੇ ਕੰਮ 'ਤੇ ਚਲਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)