ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਚੀਨ ਕੋਲ ਹੁਣ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ, ਭਾਰਤ ਦੇ ਦਰਜਨ ਗੁਆਂਢੀ ਦੇਸ਼ਾਂ 'ਚ ਬਣਾਉਣਾ ਚਾਹੁੰਦਾ ਸੈਨਿਕ ਅਧਾਰ
ਦੱਸ ਦਈਏ ਕਿ ਚੀਨ ਕੋਲ 350 ਜੰਗੀ ਜਹਾਜ਼ ਤੇ ਪਣਡੁੱਬੀਆਂ ਹਨ। ਹਾਲਾਂਕਿ, ਅਮਰੀਕਾ ਕੋਲ ਸਿਰਫ 293 ਜੰਗੀ ਜਹਾਜ਼ ਹਨ। ਅਮਰੀਕੀ ਜੰਗੀ ਜਹਾਜ਼ ਚੀਨ ਨਾਲੋਂ ਵਧੇਰੇ ਆਧੁਨਿਕ ਹਨ।
![ਚੀਨ ਕੋਲ ਹੁਣ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ, ਭਾਰਤ ਦੇ ਦਰਜਨ ਗੁਆਂਢੀ ਦੇਸ਼ਾਂ 'ਚ ਬਣਾਉਣਾ ਚਾਹੁੰਦਾ ਸੈਨਿਕ ਅਧਾਰ India China border Dispute China Has Worlds Largest Navy Wants to become biggest force against India and Neighbours ਚੀਨ ਕੋਲ ਹੁਣ ਦੁਨੀਆ ਦੀ ਸਭ ਤੋਂ ਵੱਡੀ ਜਲ ਸੈਨਾ, ਭਾਰਤ ਦੇ ਦਰਜਨ ਗੁਆਂਢੀ ਦੇਸ਼ਾਂ 'ਚ ਬਣਾਉਣਾ ਚਾਹੁੰਦਾ ਸੈਨਿਕ ਅਧਾਰ](https://static.abplive.com/wp-content/uploads/sites/5/2020/09/03191410/China-largest-navy.jpg?impolicy=abp_cdn&imwidth=1200&height=675)
ਬੀਜਿੰਗ: ਚੀਨ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਜਲ ਸੈਨਾ ਦੀ ਤਾਕਤ ਕਈ ਗੁਣਾ ਵਧਾਈ ਹੈ। ਹੁਣ ਚੀਨ ਕੋਲ ਵਿਸ਼ਵ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਹੈ। ਚੀਨ ਦੀ ਨਜ਼ਰ ਭਾਰਤ ਨੂੰ ਘੇਰਨ ਲਈ ਪਾਕਿਸਤਾਨ, ਸ੍ਰੀਲੰਕਾ ਤੇ ਮਿਆਂਮਾਰ ਵਿੱਚ ਆਪਣੇ ਜਲ ਸੈਨਾ ਦੇ ਬੇਸ ਬਣਾਉਣ 'ਤੇ ਹੈ। ਇਸ ਤੋਂ ਇਲਾਵਾ ਚੀਨ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਦੁੱਗਣੀ ਕਰਨ ਲਈ ਵੀ ਕੰਮ ਕਰ ਰਿਹਾ ਹੈ।
ਪੈਂਟਾਗਨ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿਸਤਾਨ, ਸ੍ਰੀਲੰਕਾ ਤੇ ਮਿਆਂਮਾਰ ਤੋਂ ਇਲਾਵਾ ਚੀਨ ਭਾਰਤ ਵਿੱਚ ਤਕਰੀਬਨ ਦਰਜਨ ਦੇਸ਼ਾਂ ਵਿੱਚ ਮਜ਼ਬੂਤ ਸੈਨਿਕ ਬੇਸ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਦੇਸ਼ ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ, ਕੀਨੀਆ, ਸੰਯੁਕਤ ਅਰਬ ਅਮੀਰਾਤ, ਸੇਚੇਲਸ, ਤਨਜ਼ਾਨੀਆ, ਅੰਗੋਲਾ ਤੇ ਤਾਜਿਕਸਤਾਨ ਹਨ। ਇਨ੍ਹਾਂ ਸੰਭਾਵਤ ਚੀਨੀ ਬੇਸਾਂ ਦਾ ਉਦੇਸ਼ ਨੇਵੀ, ਹਵਾਈ ਸੈਨਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਦੇ ਨਾਲ ਹੀ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਹੈਨਾਨ ਆਈਲੈਂਡਜ਼ ਤੇ ਪਾਰਸਲ ਆਈਸਲੈਂਡ ਦੇ ਵਿਚਕਾਰਲੇ ਖੇਤਰਾਂ ਵਿੱਚ ਮਿਜ਼ਾਈਲਾਂ ਦਾਗ ਕੇ ਆਪਣੀਆਂ ਪਹਿਲਾਂ ਐਲਾਨੀਆਂ ਅਭਿਆਸ ਦੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਰੱਖਿਆ ਮੰਤਰਾਲਾ ਪਾਰਸਲ ਆਈਲੈਂਡਜ਼ ਦੇ ਦੁਆਲੇ ਬੈਲਿਸਟਿਕ ਮਿਜ਼ਾਈਲਾਂ ਦੀ ਜਾਂਚ ਸਣੇ ਹੋਰ ਫੌਜੀ ਅਭਿਆਸਾਂ ਦੇ ਚੀਨ ਦੇ ਫੈਸਲਿਆਂ ਤੋਂ ਚਿੰਤਤ ਹੈ।
ਕੋਰੋਨਾ ਸੰਕਟ 'ਚ ਅਮਰੀਕੀ ਲੋਕਾਂ 'ਤੇ ਪਈ ਇੱਕ ਹੋਰ ਮਾਰ, ਲੋਕਾਂ 'ਚ ਵਧਿਆ ਤਣਾਅ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)