ਪੜਚੋਲ ਕਰੋ

Pramila Jayapal: ਅਮਰੀਕਾ ਵਿੱਚ ਭਾਰਤੀ ਮੂਲ ਦੀ ਸਾਂਸਦ ਨੂੰ ਨਸਲੀ ਧਮਕੀ, ਕੁਝ ਸਮਾਂ ਪਹਿਲਾਂ ਤਾਣੀ ਦੀ ਬੰਦੂਖ

racial Attack on Pramila Jayapal"ਨਸਲਵਾਦ ਤੇ ਗ਼ੁੱਸੇ ਨਾਲ ਭਰਾ ਹੋਇਆ ਇੱਕ ਵਿਅਕਤੀ ਮੇਰੇ ਘਰ ਵਿੱਚ ਭਰੀ ਹੋਈ ਬੰਦੂਖ ਦੇ ਨਾਲ ਵਿਖਾਈ ਦਿੱਤਾ ਸੀ। ਮੈਂ ਇਸ ਨੂੰ ਸਾਂਝਾ ਕਰ ਰਹੀ ਹਾਂ "

Racial Attack: ਭਾਰਤੀ ਮੂਲ ਦੀ ਅਮਰੀਕੀ ਸਾਂਸਦ ਪ੍ਰਮਿਲਾ ਜੈਪਾਲ (Pramila Jayapal) ਨੂੰ ਫੋਨ 'ਤੇ ਭੱਦੀ ਸ਼ਬਦਾਵਲੀ ਤੇ ਨਫ਼ਰਤ ਭਰੇ ਸੰਦੇਸ਼ ਮਿਲ ਰਹੇ ਹਨ। ਉਨ੍ਹਾਂ ਨੇ ਇੱਕ ਆਡਿਓ ਮੈਸੇਜ਼ ਟਵੀਟ ਕੀਤਾ ਹੈ। ਆਡਿਓ ਵਿੱਚ ਉਨ੍ਹਾਂ ਹਿੱਸਿਆਂ ਨੂੰ ਐਡਿਟ ਕੀਤਾ ਗਿਐ ਹੈ ਜਿਨ੍ਹਾਂ ਵਿੱਚ ਅਸ਼ਲੀਲ ਗੱਲਾਂ ਕਹੀਆਂ ਗਈਆਂ ਹਨ। ਆਡਿਓ ਵਿੱਚ ਇੱਕ ਵਿਅਕਤੀ ਜੈਪਾਲ ਨੂੰ ਗੰਭੀਰ ਨਤੀਜੇ ਭੁਗਤਣ ਤੇ ਉਨ੍ਹਾਂ ਨੂੰ ਮੂਲ ਦੇਸ਼ ਭਾਰਤ ਵਾਪਸ ਜਾਣ ਦੀ ਧਮਕੀ ਵੀ ਦੇ ਰਿਹਾ ਹੈ।

ਪ੍ਰਮਿਲਾ ਜੈਪਾਲ ਨੇ ਟਵੀਟ ਵਿੱਚ ਲਿਖਿਆ, "ਆਮ ਤੌਰ 'ਤੇ ਰਾਜਨੀਤਿਕ ਹਸਤੀਆਂ ਉਨ੍ਹਾਂ ਨਾਲ ਹੋਏ ਬੁਰੇ ਵਤੀਰੇ ਨੂੰ ਬਿਆਨ ਨਹੀਂ ਕਰਦੀਆਂ, ਪਰ ਮੈਂ ਅਜਿਹਾ ਕਰਨਾ ਮੁਨਾਸਬ ਸਮਝਿਆ, ਕਿਓਂਕਿ ਅਸੀਂ ਹਿੰਸਾ ਨੂੰ ਆਮ ਰੂਪ ਵਿੱਚ ਸਵਿਕਾਰ ਨਹੀਂ ਕਰ ਸਕਦੇ। ਅਸੀਂ ਉਸ ਨਸਲਵਾਦ ਤੇ ਲਿੰਗਵਾਦ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ ਜੋ ਇਸ ਹਿੰਸਾ ਨੂੰ ਵਧਾਵਾ ਦਿੰਦਾ ਹੈ।"

ਬੰਦੂਖ ਵਾਲੀ ਘਟਨਾ

ਇਸ ਤੋਂ ਪਹਿਲਾਂ ਗਰਮੀਆਂ ਵਿੱਚ ਇੱਕ ਵਿਅਕਤੀ ਨੇ ਜੈਪਾਲ ਨੂੰ ਪਿਸਤੌਲ ਵਿਖਾਈ ਸੀ। ਇੱਕ ਹੋਰ ਟਵੀਟ ਵਿੱਚ ਜੈਪਾਲ ਨੇ ਲਿਖਿਆ, "ਨਸਲਵਾਦ ਤੇ ਗ਼ੁੱਸੇ ਨਾਲ ਭਰਾ ਹੋਇਆ ਇੱਕ ਵਿਅਕਤੀ ਮੇਰੇ ਘਰ ਵਿੱਚ ਭਰੀ ਹੋਈ ਬੰਦੂਖ ਦੇ ਨਾਲ ਵਿਖਾਈ ਦਿੱਤਾ ਸੀ। ਮੈਂ ਇਸ ਨੂੰ ਸਾਂਝਾ ਕਰ ਰਹੀ ਹਾਂ ਕਿਉਂਕਿ ਅਸੀਂ ਵਧਦੀ ਹਿੰਸਾ ਦੇ ਸਾਹਮਣੇ ਚੁੱਪ ਨਹੀਂ ਰਹਿ ਸਕਦੇ ਹਾਂ।"

ਕੌਣ ਦੀ ਪਿਸਤੌਲ ਵਿਖਾਉਣ ਵਾਲਾ ?

ਸਾਂਸਦ ਦੇ ਘਰ ਬਾਹਰ ਜੈਪਾਲ ਨੂੰ ਪਿਸਤੌਲ ਵਿਖਾਉਣ ਵਾਲੇ ਵਿਅਕਤੀ ਦੀ ਪਛਾਣ 49 ਸਾਲ ਦੇ ਬ੍ਰੇਟ ਫੋਰਸੇਲ ਦੇ ਰੂਪ ਵਜੋਂ ਹੋਈ ਸੀ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਵਿਅਕਤੀ ਜੈਪਾਲ ਤੇ ਉਨ੍ਹਾਂ ਦੇ ਪਤੀ ਤੇ ਚੀਖ਼ ਰਿਹਾ ਸੀ।

ਜੈਪਾਲ ਪ੍ਰਮਿਲਾ ਦਾ ਸਿਆਸੀ ਸਫ਼ਰ

ਜ਼ਿਕਰ ਕਰ ਦਈਏ ਕਿ ਪ੍ਰਮਿਲਾ ਜੈਪਾਲ ਦਾ ਜਨਮ ਚੇੱਨਈ ਵਿੱਚ ਹੋਇਆ ਸੀ। 18 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਚਲੀ ਗਈ ਸੀ। ਵਾਸ਼ਿੰਗਟਨ  ਦੀ ਸੂਬਾ ਸੈਨੇਟ ਵਿੱਚ ਦੋ ਸਾਲ ਕੰਮ ਕਰਨ ਤੋਂ ਬਾਅਦ 2016 ਵਿੱਚ ਉਹ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਸੀ। ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਸੀ ਉਸੇ ਸਾਲ ਅਮਰੀਕੀ ਸੈਨੇਟ ਵਿੱਚ ਭਾਰਤੀ ਮੂਲ ਦੀ ਕਮਲਾ ਹੈਰਿਸ ਚੁਣੀ ਗਈ ਸੀ। ਲੋਕਤੰਤਰੀ ਤਰੀਕੇ ਨਾਲ ਪ੍ਰਮਿਲਾ ਆਪਣੇ ਤੀਜੇ ਕਾਰਜਕਾਲ ਵਿੱਚ ਹੈ।  ਉਹ ਹਾਊਸ ਪ੍ਰੋਗਰੈਸਿਵ ਦੇ ਪ੍ਰਧਾਨ ਦੇ ਰੂਪ ਵਿੱਚ ਕਾਂਗਰਸ ਦੇ ਉਦਾਰਵਾਧੀਆਂ ਦੀ ਅਗਵਾਈ ਕਰਦੀ ਹੈ। ਉਹ ਡੌਨਲਡ ਟਰੰਪ(donald trump) ਦੀ ਵੱਡੀ ਅਲੋਚਰ ਰਹੀ ਹੈ। 

ਆਏ ਦਿਨ ਹੁੰਦੇ ਨੇ ਨਸਲੀ ਹਮਲੇ

ਅਮਰੀਕਾ ਵਿੱਚ ਹਾਲ ਹੀ 'ਚ ਭਾਰਤੀ ਮੂਲ ਦੇ ਕਈ ਲੋਕ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਹਾਲ ਵਿੱਚ ਇੱਕ ਮੈਕਸੀਕਨ ਅਮਰੀਕਨ ਮਹਿਲਾ ਨੇ ਭਾਰਤੀ ਮੂਲ ਦੀ ਮਹਿਲਾ ਦੇ ਨਾਲ ਝਗੜਾ ਕਰਦੀ ਤੇ ਉਸ ਨੂੰ ਬੁਰਾ ਭਲਾ ਕਹਿੰਦੀ ਵੇਖੀ ਗਈ ਸੀ। ਉਸ ਔਰਤ ਨੇ ਵੀ ਭਾਰਤੀ ਮੂਲ ਦੀ ਔਰਤ ਨੂੰ ਵਾਪਸ ਭਾਰਤ ਜਾਣ ਦੀ ਧਮਕੀ ਦਿੱਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ

IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ

Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ

ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼

ABP Premium

ਵੀਡੀਓਜ਼

Sukhbir Badal ਨੇ ਰਾਜਸਥਾਨ CM ਭਜਨ ਲਾਲ ਤੋਂ ਕੀਤੀ ਕਿਹੜੀ ਮੰਗ?ਪੀਐਮ ਮੋਦੀ ਨੇ ਟੀਮ ਇੰਡੀਆ ਨੂੰ ਜਿੱਤ ਦੀ ਖੁਸ਼ੀ 'ਚ ਦਿੱਤੀ ਵਧਾਈT20 World Cup 2024 Final IND vs SA: ਫਾਈਨਲ ਮੈਚ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆT-20 World Cup| ਪਰੇਸ਼ਰ ਲੈ ਕੇ ਕੋਈ ਫਾਇਦਾ ਨਹੀਂ ਹੁੰਦਾ- Hardik Pandya

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
Summer Vacation: ਗਰਮੀਆਂ ਦੀਆਂ ਛੁੱਟੀਆਂ 'ਚ ਹੋਏਗਾ ਵਾਧਾ? ਪੰਜਾਬ ਤੇ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹਣ ਬਾਰੇ ਵੱਡਾ ਅਪਡੇਟ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
IND vs SA T20 World Cup: PM ਮੋਦੀ ਨੇ ਭਾਰਤੀ ਟੀਮ ਨਾਲ ਫੋਨ 'ਤੇ ਕੀਤੀ ਗੱਲ, ਰੋਹਿਤ ਦੀ ਕੀਤੀ ਤਾਰੀਫ, ਤਾਂ ਵਿਰਾਟ ਬਾਰੇ ਆਖੀ ਆਹ ਗੱਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
Weather: ਪੰਜਾਬ ਦੇ 9 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਬਾਕੀਆਂ 'ਚ ਯੈਲੋ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਪ੍ਰੈਕਟੀਕਲ ਦੇ ਨਾਂਅ 'ਤੇ ਟੀਚਰ ਨੇ ਵਿਦਿਆਰਥੀ ਨੂੰ ਸੱਦਿਆ ਘਰ, ਫਿਰ ਕਰਵਾਇਆ ਅਜਿਹਾ ਕੰਮ; ਪਤਾ ਲੱਗਿਆ ਤਾਂ ਉੱਡ ਗਏ ਹੋਸ਼
ਚੰਦਰਮਾ ਅਤੇ ਮੰਗਲ ਦੇ ਮਿਲਾਪ ਕਾਰਨ ਅੱਜ ਬਣੇਗਾ ਮਹਾਲਕਸ਼ਮੀ ਯੋਗ, ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ ਲਾਟਰੀ, ਬੈਂਕ ਬੈਲੇਂਸ 'ਚ ਹੋਵੇਗਾ ਵਾਧਾ !

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30-06-2024)

Virat Kohli Retirement: ਭਾਰਤ ਦੇ ਚੈਂਪੀਅਨ ਬਣਦਿਆਂ ਹੀ ਵਿਰਾਟ ਕੋਹਲੀ ਨੇ ਸੰਨਿਆਸ ਦਾ ਕੀਤਾ ਐਲਾਨ, ਕਿਹਾ- ਇਹ ਮੇਰਾ ਲਾਸਟ ਟੀ-20...

Hina Khan Breast Cancer: ਟਾਈਟ ਬ੍ਰਾ ਪਾਉਣ ਨਾਲ ਹੋ ਸਕਦਾ ਬ੍ਰੈਸਟ ਕੈਂਸਰ? ਜਾਣੋ ਹਰੇਕ ਗੱਲ

Embed widget