ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨਣ ਲਈ ਬ੍ਰਿਟੇਨ ਦੀ ਅਦਾਲਤ 'ਚ ਭਾਰਤੀ ਬੈਂਕਾਂ ਨੇ ਕੀਤੀ ਜ਼ੋਰਦਾਰ ਪੈਰਵੀ
ਮੁੱਖ ਦੀਵਾਲੀਆ ਤੇ ਕੰਪਨੀ ਅਦਾਲਤ (ICC) 'ਚ ਜਸਟਿਸ ਮਾਇਕਲ ਬ੍ਰਿਗਸ ਕੋਲ ਇਕ ਸੁਣਵਾਈ 'ਚ ਦੋਵਾਂ ਪੱਖਾਂ ਨੇ ਪਿਛਲੇ ਸਾਲ ਦਾਇਰ ਦਿਵਾਲੀਆ ਪਟੀਸ਼ਨ 'ਚ ਸੋਧ ਤੋਂ ਬਾਅਦ ਮਾਮਲੇ 'ਚ ਆਪਣੀਆਂ ਅੰਤਿਮ ਦਲੀਲਾਂ ਦਿੱਤੀਆਂ।
ਲੰਡਨ: ਭਾਰਤੀ ਸਟੇਟ ਬੈਂਕ (SBI) ਦੀ ਅਗਵਾਈ 'ਚ ਭਾਰਤੀ ਬੈਂਕਾਂ ਦੇ ਇਕ ਕੰਸੋਟੀਰਿਅਮ ਨੇ ਸ਼ੁੱਕਰਵਾਰ ਲੰਡਨ ਹਾਈਕੋਰਟ 'ਚ ਸੁਣਵਾਈ ਦੌਰਾਨ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨੇ ਜਾਣ ਲਈ ਪੁਰਜ਼ੋਕ ਪੈਰਵੀ ਕੀਤੀ। ਮਾਲਿਆ 'ਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਲਈ ਲਏ ਗਏ ਕਰਜ਼ ਦਾ ਹਜ਼ਾਰਾਂ ਕਰੋੜ ਬਕਾਇਆ ਹੈ।
ਮੁੱਖ ਦੀਵਾਲੀਆ ਤੇ ਕੰਪਨੀ ਅਦਾਲਤ (ICC) 'ਚ ਜਸਟਿਸ ਮਾਇਕਲ ਬ੍ਰਿਗਸ ਕੋਲ ਇਕ ਸੁਣਵਾਈ 'ਚ ਦੋਵਾਂ ਪੱਖਾਂ ਨੇ ਪਿਛਲੇ ਸਾਲ ਦਾਇਰ ਦਿਵਾਲੀਆ ਪਟੀਸ਼ਨ 'ਚ ਸੋਧ ਤੋਂ ਬਾਅਦ ਮਾਮਲੇ 'ਚ ਆਪਣੀਆਂ ਅੰਤਿਮ ਦਲੀਲਾਂ ਦਿੱਤੀਆਂ। ਐਸਬੀਆਈ ਤੋਂ ਇਲਾਵਾ ਬੈਂਕਾਂ ਦੇ ਇਸ ਸਮੂਹ 'ਚ ਬੈਂਕ ਆਫ ਬੜੋਦਾ, ਕਾਰਪੋਰੇਸ਼ਨ ਬੈਂਕ, ਫੈਡਰਲ ਬੈਂਕ ਲਿਮਿਟਡ, ਆਈਡੀਬੀਆਈ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਪ ਮੈਸੂਰ, ਯੂਕੋ ਬੈਂਕ, ਯੂਨਾਇਟਡ ਬੈਂਕ ਆਫ ਇੰਡੀਆ ਤੇ ਜੇਐਮ ਫਾਇਨੈਸ਼ੀਅਲ ਅਸੇਟ ਰੀਕੰਸਟ੍ਰਕਸ਼ਨ ਕੰਪਨੀ ਪ੍ਰਾਈਵੇਟ ਲਿਮਿਟਡ ਸ਼ਾਮਲ ਹੈ। ਜਜ ਬ੍ਰਿਗਸ ਨੇ ਕਿਹਾ ਕਿ ਹੁਣ ਉਹ ਇਸ 'ਤੇ ਵਿਚਾਰ ਕਰਨਗੇ ਤੇ ਆਉਣ ਵਾਲੇ ਹਫਤਿਆਂ 'ਚ ਉੱਚਿਤ ਸਮੇਂ 'ਤੇ ਫੈਸਲਾ ਸੁਣਾਉਣਗੇ>
ਵਿਜੇ ਮਾਲਿਆ ਆਪਣੀ ਦੀਵਾਲੀਆ ਕਿੰਗਫਿਸ਼ਰ ਏਅਰਲਾਇੰਸ ਨਾਲ ਜੁੜੇ 9000 ਕਰੋੜ ਰੁਪਏ ਦੇ ਬੈਂਕ ਕਰਜ਼ ਨੂੰ ਜਾਣ ਬੁੱਝ ਕੇ ਨਾ ਚੁਕਾਉਣ ਦਾ ਮੁਲਜ਼ਮ ਹੈ। ਬੀਤੇ ਮਹੀਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜਸਭਾ 'ਚ ਕਿਹਾ ਸੀ ਕਿ ਭਗੌੜੇ ਕਾਰੋਬਾਰੀ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਕਾਨੂੰਨ ਦਾ ਸਾਹਮਣਾ ਕਰਨ ਲਈ ਭਾਰਤ ਆ ਰਹੇ ਹਨ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਹ ਵੀ ਪੜ੍ਹੋ: Punjab Oxygen Supply: ਕੈਪਟਨ ਸਰਕਾਰ ਵੱਲੋਂ ਆਕਸੀਜਨ ਪਲਾਟ ਮਾਲਕਾਂ ਨੂੰ ਸਖਤ ਹਦਾਇਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ