ਪੜਚੋਲ ਕਰੋ
(Source: ECI/ABP News)
ਭਾਰਤ ਨੇਪਾਲ 'ਚ ਤਕਰਾਰ ਜਾਰੀ, ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਤੇ ਲਾਈ ਰੋਕ
ਨੇਪਾਲ ਦੇ ਕੇਬਲ ਟੈਲੀਵਿਜ਼ਨ ਪ੍ਰਦਾਤਾਵਾਂ ਨੇ ਕਿਹਾ ਹੈ ਕਿ ਦੂਰਦਰਸ਼ਨ ਨੂੰ ਛੱਡ ਕੇ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਣ ਦੇਸ਼ ਵਿੱਚ ਬੰਦ ਕਰ ਦਿੱਤਾ ਗਿਆ ਹੈ।
![ਭਾਰਤ ਨੇਪਾਲ 'ਚ ਤਕਰਾਰ ਜਾਰੀ, ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਤੇ ਲਾਈ ਰੋਕ Indian News Channels Banned In Nepal-Indo-China-Border Dispute ਭਾਰਤ ਨੇਪਾਲ 'ਚ ਤਕਰਾਰ ਜਾਰੀ, ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਤੇ ਲਾਈ ਰੋਕ](https://static.abplive.com/wp-content/uploads/sites/5/2020/05/20231808/Nepal-Prime-Minister-KP-oli.jpg?impolicy=abp_cdn&imwidth=1200&height=675)
ਕਾਠਮੰਡੂ: ਨੇਪਾਲ ਨੇ ਭਾਰਤੀ ਨਿਊਜ਼ ਚੈਨਲਾਂ ਦੇ ਨੇਪਾਲ 'ਚ ਪ੍ਰਸਾਰਣ ਤੇ ਰੋਕ ਲਾ ਦਿੱਤੀ ਹੈ।ਨੇਪਾਲ ਦੇ ਕੇਬਲ ਟੈਲੀਵਿਜ਼ਨ ਪ੍ਰਦਾਤਾਵਾਂ ਨੇ ਕਿਹਾ ਹੈ ਕਿ ਦੂਰਦਰਸ਼ਨ ਨੂੰ ਛੱਡ ਕੇ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਣ ਦੇਸ਼ ਵਿੱਚ ਬੰਦ ਕਰ ਦਿੱਤਾ ਗਿਆ ਹੈ।ਹਾਲਾਂਕਿ, ਇਸ ਸੰਬੰਧ ਵਿਚ ਕੋਈ ਅਧਿਕਾਰਤ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।
ਮਲਟੀ ਸਿਸਟਮ ਆਪਰੇਟਰ (ਐਮਐਸਓ) ਦੇ ਚੇਅਰਮੈਨ, ਵਿਦੇਸ਼ੀ ਚੈਨਲ ਵਿਤਰਕ ਦਿਨੇਸ਼ ਸੁਬੇਦੀ ਨੇ ਕਿਹਾ ਕਿ,
ਇਸ ਸਬੰਧੀ ਨੇਪਾਲ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ, ਨਾਰਾਇਣ ਕਾਜੀ ਨੇ ਕਿਹਾ ਕਿ,
ਹਾਲਾਂਕਿ ਨੇਪਾਲ ਦੀ ਇਸ ਕਾਰਵਾਈ ਤੇ ਭਾਰਤ ਸਰਕਾਰ ਦੀ ਕੋਈ ਪ੍ਰਤਿਕਿਰਿਆ ਨਹੀਂ ਆਈ ਪਰ ਮੰਨਿਆ ਜਾ ਰਿਹੈ ਕਿ ਨੇਪਾਲ ਖਿਲਾਫ ਭਾਰਤ ਵੀ ਢੁੱਕਵੇਂ ਕਦਮ ਚੁੱਕੇਗਾ। ਦਰਅਸਲ ਭਾਰਤ ਨੇਪਾਲ ਚ ਨੇਪਾਲ ਦੇ ਨਕਸ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਦੋਵਾਂ ਮੁਲਕਾਂ 'ਚ ਤਕਰਾਰ ਕਿਉਂ ?
8 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਸੜਕ ਦਾ ਉਦਘਾਟਨ ਕੀਤਾ ਸੀ।ਇਹ ਸੜਕ ਲਿਪੂਲੇਖ ਤੋਂ ਧਾਰਾਚਾਲੂ ਤੱਕ ਬਣਾਈ ਗਈ ਸੀ।ਪਰ ਨੇਪਾਲ ਲਿਪੂਲੇਖ ਨੂੰ ਆਪਣਾ ਹਿੱਸਾ ਦੱਸਦਿਆਂ ਇਸ ਦਾ ਵਿਰੋਧ ਕਰ ਰਿਹਾ ਹੈ।18 ਮਈ ਨੂੰ ਨੇਪਾਲ ਨੇ ਆਪਣਾ ਨਕਸ਼ਾ ਜਾਰੀ ਕੀਤਾ।ਇਸ 'ਚ ਭਾਰਤ ਦੇ 3 ਇਲਾਕੇ ਲਿਪੂਲੇਖ, ਲਿਮਪੀਆਧੁਰਾ ਤੇ ਕਾਲਾਪਨੀ ਨੂੰ ਨੇਪਾਲ ਨੇ ਆਪਣਾ ਦੱਸਿਆ ਹੈ।
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
" ਅਸੀਂ ਦੂਰਦਰਸ਼ਨ ਨੂੰ ਛੱਡ ਕੇ ਸਾਰੇ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਣ ਨੂੰ ਰੋਕ ਦਿੱਤਾ ਹੈ, ਅਸੀਂ ਭਾਰਤ ਦੇ ਪ੍ਰਾਈਵੇਟ ਚੈਨਲਾਂ ਦਾ ਪ੍ਰਸਾਰਣ ਇਸ ਲਈ ਰੋਕਿਆ ਹੈ, ਕਿਉਂਕਿ ਇਹ ਨੇਪਾਲ ਦੀ ਰਾਸ਼ਟਰੀ ਭਾਵਨਾਵਾਂ ਨੂੰ ਸੱਟ ਮਾਰਨ ਵਾਲੀਆਂ ਖਬਰਾਂ ਦਿਖਾ ਰਹੇ ਸਨ। "
-
" ਨੇਪਾਲ ਸਰਕਾਰ ਤੇ ਸਾਡੇ ਪ੍ਰਧਾਨ ਮੰਤਰੀ ਖ਼ਿਲਾਫ਼ ਭਾਰਤੀ ਮੀਡੀਆ ਵੱਲੋਂ ਅਧਾਰਹੀਣ ਪ੍ਰਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆ ਗਈਆਂ ਹਨ।ਉਸਨੂੰ ਰੋਕਣ ਬੰਦ ਕੀਤਾ ਜਾਣਾ ਚਾਹੀਦਾ ਸੀ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)